ਪੰਜਾਬ ਵਿੱਚ ਜਿਆਦਾਤਰ ਥਾਵਾਂ ਤੇ ਅਮਨ ਅਮਾਨ ਨਾਲ ਪਈਆਂ ਵੋਟਾਂ, ਕੁੱਝ ਥਾਂਵਾਂ ਤੇ ਹੋਈ ਹਿੰਸਾ
ਮੁਹਾਲੀ ਜਿਲ੍ਹੇ ਵਿੱਚ 70-75 ਫੀਸਦੀ ਦੇ ਕਰੀਬ ਵੋਟਿੰਗ ਹੋਣ ਦੀ ਸੰਭਾਵਨਾ
ਖਰੜ, 15 ਅਕਤੂਬਰ (ਬਿਊਰੋ) ਪੰਚਾਇਤੀ ਚੋਣਾਂ ਦੇ ਤਹਿਤ ਅੱਜ ਪੰਜਾਬ ਵਿੱਚ ਕੁੱਝ ਕੁ ਥਾਵਾਂ ਤੇ ਗੋਲੀਬਾਰੀ ਅਤੇ ਹਿੰਸਾ ਦੀਆਂ ਘਟਨਾਵਾਂ ਨੂੰ ਛੱਡ ਕੇ ਜਿਆਦਾਤਰ ਥਾਵਾਂ ਤੇ ਅਮਨ ਅਮਾਨ ਨਾਲ ਵੋਟਾਂ ਪਈਆਂ ਅਤੇ ਵੱਡੀ ਗਿਣਤੀ ਵਿੱਚ ਲੋਕਾਂ ਨੇ ਆਪਣੇ ਪਸੰਦੀਦਾ ਉਮੀਦਵਾਰਾਂ ਨੂੰ ਵੋਟਾਂ ਪਾਈਆਂ।
ਜਿਵੇਂ ਸਮਾਂ ਬੀਤਦਾ ਗਿਆ ਵੋਟਿੰਗ ਵੀ ਵੱਧਦੀ ਗਈ। ਬਾਅਦ ਦੁਪਹਿਰ 12 ਵਜੇ ਤਕ ਪੰਜਾਬ ਵਿੱਚ 44 ਫੀਸਦੀ ਦੇ ਕਰੀਬ ਵੋਟਾਂ ਪੈ ਚੁੱਕੀਆਂ ਸਨ ਅਤੇ ਪੋਲਿੰਗ ਬੂਥਾਂ ਦੇ ਬਾਹਰ ਵੋਟਰਾਂ ਦੀਆਂ ਲੰਬੀਆ ਕਤਾਰਾਂ ਲੱਗੀਆਂ ਹੋਈਆਂ ਸਨ।
ਸਾਮ੍ਹਣੇ ਆਈਆਂ। ਜਿਲ੍ਹੇ ਦੇ ਚਾਰ ਬਲਾਕਾਂ ਦੇ ਵੱਖ ਵੱਖ ਪਿੰਡਾਂ ਵਿੱਚ ਸਵੇਰ ਤੋਂ ਹੀ ਲਾਈਨਾਂ ਲੱਗਣੀਆਂ ਆਰੰਡ ਹੋ ਗਈਆਂ ਸਨ ਅਤੇ ਸਵੇਰੇ 10 ਵਜੇ ਤਕ 13 ਫੀਸਦੀ ਪੋਲਿੰਗ ਹੈ ਗਈ ਸੀ । ਇਸ ਦੌਰਾਨ ਮਾਜਰੀ ਬਲਾਕ ਵਿੱਚ 16 ਫੀਸਦੀ, ਖਰੜ ਵਿੱਚ 15 ਫੀਸਦੀ, ਡੇਰਾਬਸੀ ਵਿੱਚ 14.7 ਫੀਸਦੀ ਅਤੇ ਐਸ ਏ ਐਸ ਨਗਰ ਬਲਾਕ ਵਿੱਚ 7 ਫੀਸਦੀ ਵੋਟਾਂ ਪਈਆਂ ਸਾਮ੍ਹਣੇ ਆਈਆਂ।
ਵੋਟਾਂ ਪਾਉਣ ਲਈ ਪੋਲਿੰਗ ਬੂਥਾਂ ਤੇ ਸਵੇਰ ਤੋਂ ਹੀ ਲਾਈਨਾਂ ਲਗਣ ਲੱਗ ਗਈਆਂ ਸਨ
ਮੁਹਾਲੀ ਜਿਲ੍ਹੇ ਵਿੱਚ ਵੋਟਾਂ ਪੈਣ ਦਾ ਕੰਮ ਅੱਜ ਅਮਨ ਅਮਾਨ ਨਾਲ ਮੁਕੰਮਲ ਹੋਇਆ ਅਤੇ ਇਸ ਦੌਰਾਨ ਕੁੱਝ ਕੁ ਥਾਵਾਂ ਤੇ ਵੋਟਿੰਗ ਦੌਰਾਨ ਧਾਧਲੀ ਦੀਆਂ ਸ਼ਿਕਾਇਤਾਂ ਵੀ ਸਨ।
ਦੁਪਹਿਰ 12 ਵਜੇ ਤਕ ਜਿਲ੍ਹੇ ਵਿੱਚ 31.6 ਫੀਸਦੀ ਵੋਟਿੰਗ ਹੋ ਗਈ ਸੀ ਜਿਸ ਦੌਰਾਨ ਮਾਜਰੀ ਵਿੱਚ 38.46 ਫੀਸਦੀ, ਝੇਰਾਬਸੀ ਵਿੱਚ 31.8 ਫੀਸਦੀ, ਖਰੜ ਵਿੱਚ 30 ਫੀਸਦੀ ਅਤੇ ਐਸਏਐਸ਼ਨਗਰ ਵਿੱਚ 26.17 ਫੀਸਦੀ ਵੋਟਿੰਗ ਹੋਈ ਸੀ।
ਦੁਪਹਿਰ ਦੋ ਵਜੇ ਤਕ ਮੁਹਾਲੀ ਵਿੱਚ ਵਿੱਚ 50 ਫੀਸਦੀ ਦੇ ਕਰੀਬ ਵੋਟਾਂ ਪੈ ਗਈਆਂ ਸਨ ਅਤੇ ਵੋਟਾਂ ਪੈਣ ਦਾ ਕੰਮ ਮੁਕੰਮਲ ਹੋਣ ਤਕ 70 ਤੋਂ 75 ਫੀਸਦੀ ਤਕ ਵਟਿੰਗ ਹੋਣ ਦਾ ਅਨੁਮਾਨ ਲਗਾਇਆ ਜਾ ਰਿਹਾ ਸੀ।