ਭੰਗਾਲਾਂ ਦੀ ਸਾਰੀ ਬਰਾਦਰੀ ਦੇ ਲੋਕਾਂ ਨੇ ਭਾਰੀ ਇੱਕਠ ਕਰਕੇ ਸ਼ੁਸਮਾ ਦੇਵੀ ਨੂੰ ਦਿੱਤਾ ਸਮਰਥਨ
ਭੰਗਾਲਾਂ 14 ਅਕਤੂਬਰ (ਸੁਨੀਲ) ਗ੍ਰਾਮ ਪੰਚਾਇਤ ਭੰਗਾਲਾਂ ਦੀ ਸਰਪੰਚੀ ਦੀ ਉਮੀਦਵਾਰ ਸ੍ਰੀ ਮਤੀ ਸ਼ੁਸਮਾ ਦੇਵੀ ਦੇ ਹੱਕ ਵਿੱਚ ਉਨ੍ਹਾਂ ਦੇ ਨਿਵਾਸ ਸਥਾਨ ਦੇ ਸਾਹਮਣੇ ਐਤਵਾਰ ਸ਼ਾਮ ਨੂੰ ਪਿੰਡ ਦੀਆਂ ਸਾਰੀਆਂ ਬਰਾਦਰੀਆਂ ਦੇ ਮੂਹਤਵਾਰ ਲੋਕਾਂ ਨੇ ਭਾਰੀ ਇੱਕਠ ਕਰਕੇ ਸ੍ਰੀ ਮਤੀ ਸ਼ੁਸਮਾ ਦੇਵੀ ਨੂੰ ਆਪਣਾ ਸਮਰਥਨ ਦਿੱਤਾ ਇਸ ਭਾਰੀ ਇੱਕਠ ਹੌਣ ਨਾਲ ਰਾਜਨੀਤਿਕ ਪੰਡਤਾਂ ਦਾ ਕਹਿਣਾ ਹੈ ਕਿ ਅੱਜ ਐਤਵਾਰ ਸਾਮ ਨੂੰ ਇੱਕ ਇੱਕਠ ਵਿੱਚ ਪਿੰਡ ਦੀ ਸਾਰੀ ਬਰਾਦਰੀ ਦੇ ਮੂਹਤਵਾਰ ਅਤੇ ਪ੍ਰਭਾਵਸਾਲੀ ਲੋਕ ਇਕੱਠੇ ਹੋਏ ਹਨ। ਜਿਸ ਤੋਂ ਇਹ ਸੰਕੇਤ ਮਿਲਦਾ ਹੈ ਕਿ ਸ਼ੁਸਮਾ ਦੇਵੀ ਵੱਡੀ ਲੀਡ ਨਾਲ ਜਿੱਤ ਰਹੀ ਹੈ। ਇਸ ਸਮੇ ਹਾਜਰ ਲੋਕਾਂ ਨੇ ਸ਼ੁਸਮਾ ਦੇਵੀ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਆਪਣਾ ਸਮਰਥਨ ਦੇਣ ਦਾ ਐਲਾਨ ਕੀਤਾ ਅਤੇ ਭਰੋਸਾ ਦਿਵਾਇਆ ਕਿ ਅਸੀ ਆਪਣੇ – ਆਪਣੇ ਮੁਹੱਲਿਆ ਵਿਚੋਂ ਭਾਰੀ ਸੰਖਿਆ ਨਾਲ ਲੀਡ ਦਿਵਾਵਾਂਗੇ ਇਸ ਸਮੇ ਹਾਜਰ ਲੋਕਾਂ ਨੂੰ ਸ਼ੁਸਮਾ ਦੇਵੀ ਅਤੇ ਉਸਦੇ ਪਰਿਵਾਰ ਨੇ ਵਿਸਵਾਸ਼ ਦਿਵਾਇਆ ਕਿ ਸਰਪੰਚ ਬਣਨ ਤੋਂ ਬਾਅਦ ਮੈਂ ਬਿੰਨਾ ਭੇਦ – ਭਾਵ ਦੇ ਮਿਹਨਤ ਲਗਣ ਤੇ ਇਮਾਨਦਾਰੀ ਨਾਲ ਲੋਕਾਂ ਦੀ ਸੇਵਾ ਕਰਾਂਗੇ ਅਤੇ ਪਿੰਡ ਦਾ ਚਹੁਮੁੱਖੀ ਵਿਕਾਸ ਤੇ ਆਪਣਾ ਯੋਗਦਾਨ ਪਾਵਾਂਗੇ।