ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਵ ਨਿਯੁਕਤ ਮੁੱਖ ਸਕੱਤਰ ਜਥੇਦਾਰ ਕੁਲਵੰਤ ਸਿੰਘ ਮੰਨਣ ਨੂੰ ਕੀਤਾ ਸਨਮਾਨਤ 

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਵ ਨਿਯੁਕਤ ਮੁੱਖ ਸਕੱਤਰ ਜਥੇਦਾਰ ਕੁਲਵੰਤ ਸਿੰਘ ਮੰਨਣ ਨੂੰ ਕੀਤਾ ਸਨਮਾਨਤ 

ਜਲੰਧਰ 3 ਨਵੰਬਰ (ਸੁਨੀਲ ਕੁਮਾਰ) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਬੀਤੇ ਦਿਨੀਂ ਨਿਯੁਕਤ ਕੀਤੇ ਆਨਰੇਰੀ ਮੁੱਖ ਸਕੱਤਰ ਅਜ ਅਮਰਜੀਤ ਸਿੰਘ ਬਰਮੀ ਦੇ ਗ੍ਰਹਿ ਲਾਡੋਵਾਲੀ ਰੋਡ ਵਿਖੇ ਉਚੇਚੇ ਤੌਰ ਤੇ ਪਹੁੰਚੇ।ਇਸ ਮੌਕੇ ਅਮਰਜੀਤ ਸਿੰਘ ਬਰਮੀ ਤੇ ਇਕਬਾਲ ਸਿੰਘ ਢੀਂਡਸਾ ਹਲਕਾ ਇੰਚਾਰਜ ਤੇ ਉਨ੍ਹਾਂ ਦੇ ਸਾਥੀਆਂ ਵਲੋਂ ਫੁੱਲਾਂ ਦੀ ਵਰਖਾ ਕਰਦਿਆਂ ਹਾਰਾਂ ਤੇ ਸਿਰੋਪਾਓ ਦੇ ਕੇ ਜੈਕਾਰਿਆਂ ਦੀ ਗੂੰਜ ਵਿੱਚ ਜ਼ੋਰਦਾਰ ਸਵਾਗਤ ਕੀਤਾ ਤੇ ਸ਼ੁਭ ਇਛਾਵਾਂ ਦਿਤੀਆਂ।

ਇਸ ਮੌਕੇ ਜਥੇਦਾਰ ਕੁਲਵੰਤ ਸਿੰਘ ਮੰਨਣ ਨੇ ਅਮਰਜੀਤ ਸਿੰਘ ਬਰਮੀ, ਇਕਬਾਲ ਸਿੰਘ ਢੀਂਡਸਾ ਤੇ ਉਨ੍ਹਾਂ ਦੇ ਸਾਥੀਆਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਸ੍ਰੀ ਗੁਰੂ ਰਾਮਦਾਸ ਜੀ ਨੇ ਆਪਦੇ ਦਰ ਦੀ ਸੇਵਾ ਕਰਨ ਦੀ ਬਖਸ਼ਿਸ਼ ਕੀਤੀ ਹੈ।ਇਸ ਮੌਕੇ ਜਥੇਦਾਰ ਮੰਨਣ ਨੇ ਅਰਦਾਸ ਜੋਦੜੀ ਕਰਦਿਆਂ ਗੁਰੂ ਰਾਮਦਾਸ ਜੀ ਦਾ ਸ਼ੁਕਰਾਨਾ ਕੀਤਾ।

ਇਸ ਮੌਕੇ ਇਕਬਾਲ ਸਿੰਘ ਢੀਂਡਸਾ, ਰਣਜੀਤ ਸਿੰਘ ਰਾਣਾ, ਕੁਲਤਾਰ ਸਿੰਘ ਕੰਡਾ, ਗੁਰਮੀਤ ਸਿੰਘ ਬਿੱਟੂ,ਮਨਿੰਦਰਪਾਲ ਸਿੰਘ ਗੁੰਬਰ, ਸੁਰਜੀਤ ਸਿੰਘ ਨੀਲਾਮਹਿਲ, ਰਵਿੰਦਰ ਸਿੰਘ ਸਵੀਟੀ,ਸਤਿੰਦਰ ਸਿੰਘ ਪੀਤਾ, ਠੇਕੇਦਾਰ ਕਰਤਾਰ ਸਿੰਘ ਬਿੱਲਾ, ਆਬਿਦ ਸਲਮਾਨੀ, ਮੰਗਾ ਸਿੰਘ ਮੁਧੜ,ਹਰਪ੍ਰੀਤ ਸਿੰਘ ਚੌਹਾਨ, ਗਗਨਦੀਪ ਸਿੰਘ ਨਾਗੀ,ਸੁਰਿੰਦਰ ਸਿੰਘ ਐਸ ਟੀ, ਦਲਵਿੰਦਰ ਸਿੰਘ ਬੜਿੰਗ,ਅਮਰੀਕ ਸਿੰਘ ਬਰਮੀ,ਬਲਵਿੰਦਰ ਸਿੰਘ ਜੱਬਲ, ਹਰਜਿੰਦਰ ਸਿੰਘ ਜੱਬਲ,ਅਮਰਪ੍ਰੀਤ ਸਿੰਘ ਵਿੱਟੀ, ਅਮਰਜੀਤ ਸਿੰਘ ਮੰਗਾ, ਰਣਜੀਤ ਸਿੰਘ ਗੋਲਡੀ, ਹਰਜੋਤ ਸਿੰਘ ਬੇਦੀ,ਅਵਤਾਰ ਸਿੰਘ ਸੈਂਹਬੀ,ਹਰਬੰਸ ਸਿੰਘ ਗੁਰੂ ਨਾਨਕ ਪੁਰਾ, ਅਵਤਾਰ ਸਿੰਘ, ਹਰਪ੍ਰੀਤ ਸਿੰਘ ਬਾਂਸਲ,ਸੰਦੀਪ ਸਿੰਘ ਫੁੱਲ, ਇੰਦਰਪਾਲ ਸਿੰਘ ਬੜਿੰਗ, ਗੁਰਜੰਟ ਸਿੰਘ ਆਦਿ ਹਾਜ਼ਰ ਸਨ।ਜਥੇਦਾਰ ਕੁਲਵੰਤ ਸਿੰਘ ਮੰਨਣ ਦਾ ਸਵਾਗਤ ਕਰਦੇ ਹੋਏ ਅਮਰਜੀਤ ਸਿੰਘ ਬਰਮੀ, ਇਕਬਾਲ ਸਿੰਘ ਢੀਂਡਸਾ ਤੇ ਉਨ੍ਹਾਂ ਦੇ ਨਾਲ ਰਣਜੀਤ ਸਿੰਘ ਰਾਣਾ, ਮਨਿੰਦਰਪਾਲ ਸਿੰਘ ਗੁੰਬਰ, ਸੁਰਜੀਤ ਸਿੰਘ ਨੀਲਾਮਹਿਲ, ਰਵਿੰਦਰ ਸਿੰਘ ਸਵੀਟੀ ਸਤਿੰਦਰ ਸਿੰਘ ਪੀਤਾ, ਆਬਿਦ ਸਲਮਾਨੀ ਤੇ ਹੋਰ

Leave a Reply

Your email address will not be published. Required fields are marked *