39 ਵੇ ਖੂਨਦਾਨ ਕੈਂਪ ਦੇ ਮੁੱਖ ਮਹਿਮਾਨ ਰਹੇ ਮਨਜੋਤ ਸਿੰਘ

39 ਵੇ ਖੂਨਦਾਨ ਕੈਂਪ ਦੇ ਮੁੱਖ ਮਹਿਮਾਨ ਰਹੇ ਮਨਜੋਤ ਸਿੰਘ

 

 

ਤਲਵੰਡੀ ( ਸੇਵਾਦਾਰ ਭਾਈ ਸੁਖਜੀਤ ਸਿੰਘ ਡਰੋਲੀ ) ਬੀਤੇ ਦਿਨੀਂ ਉਘੇ ਸਮਾਜ ਸੇਵੀ ਭੈਣ ਮਨਜੀਤ ਕੌਰ ਮਹਿਤਾ ਵੀਡੀਓ ਡਾਇਰੈਕਟਰ ਬਾਈ ਸੁੱਖੀ ਦਾਊਦਪੁਰੀਆ ਜੀ ਅਤੇ ਸੇਵਾਦਾਰ ਭਾਈ ਸੁਖਜੀਤ ਸਿੰਘ ਜੀ ਵੱਲੋਂ ਸਿਵਲ ਹਸਪਤਾਲ ਜਲੰਧਰ ਬਲੱਡ ਬੈਂਕ ਦੇ ਵੱਡੇ ਸਹਿਯੋਗ ਨਾਲ ਖੂਨਦਾਨ ਕੈਂਪ ਅਤੇ ਸਾਡੇ ਇਲਾਕੇ ਦੇ ਉੱਘੇ ਰਾਜਨੀਤਕ ਅਤੇ ਕਿਸਾਨ ਆਗੂ ਸ਼੍ਰੀ ਪ੍ਰਸ਼ੋਤਮ ਰਾਜ ਅਹੀਰ ਨੈਸ਼ਨਲ ਆਈਂ ਕੇਅਰ ਸੈਂਟਰ ਭੋਗਪੁਰ ਦੀ ਸਮੁੱਚੀ ਟੀਮ ਦੇ ਵੱਡੇ ਸਹਿਯੋਗ ਨਾਲ ਅੱਖਾਂ ਦਾ ਫ਼੍ਰੀ ਜਾਂਚ ਕੈਂਪ ਵੀ ਲਗਾਇਆ ਗਿਆ ਅਤੇ ਫ੍ਰੀ ਦਵਾਈਆਂ ਵੀ ਵੰਡੀਆਂ ਗਈਆਂ ਜਿਸ ਵਿੱਚ 25 ਖ਼ੂਨਦਾਨੀਆਂ ਨੇ ਖੂਨਦਾਨ ਕੀਤਾ ਅਤੇ 80 ਦੇ ਕਰੀਬ ਅੱਖਾਂ ਦੇ ਮਰੀਜ਼ਾਂ ਨੇਂ ਅੱਖਾਂ ਦੇ ਫ਼੍ਰੀ ਜਾਂਚ ਕੈਂਪ ਦਾ ਲਾਭ ਪ੍ਰਾਪਤ ਕੀਤਾ

ਇਸ ਮੋਕੇ ਇਲਾਕੇ ਦੇ ਬਹੁਤ ਸਾਰੇ ਨਵੇਂ ਚੁਣੇ ਗਏ ਸਰਪੰਚਾਂ, ਪੰਚਾਂ ਦੇ ਨਾਲ ਨਾਲ ਮੁੱਖ ਮਹਿਮਾਨ ਵਜੋਂ

ਆਪਣੇ ਇਲਾਕੇ ਦੀ ਸ਼ਾਨ ਉਘੇ ਸਮਾਜ ਸੇਵੀ ਸਰਦਾਰ ਮਨਜੋਤ ਸਿੰਘ ਜੀ ਤਲਵੰਡੀ, ਸੀਨੀਅਰ ਕਾਂਗਰਸੀ ਆਗੂ ਪਵਿੱਤਰ ਆਹਲੂਵਾਲੀਆ ਹਲਕਾ ਸ਼ਾਮਚੁਰਾਸੀ ਨੇਂ ਹੋਰ ਨਾਮਵਰ ਸ਼ਖ਼ਸੀਅਤਾਂ ਨਾਲ ਮੁੱਖ ਮਹਿਮਾਨਾਂ ਵੱਜੋਂ ਉਚੇਚੇ ਤੌਰ ਤੇ ਸ਼ਿਰਕਤ ਕੀਤੀ ਅਤੇ ਭੈਣ ਮਨਜੀਤ ਕੌਰ ਮਹਿਤਾ ਜੀ ਅਤੇ ਸਮੂਹ ਪਰਿਵਾਰ ਦੀ ਇਸ ਨੇਕ ਕਾਰਜ ਥੈਲਾਸੀਮੀਆ ਤੋਂ ਪੀੜਤ ਬੱਚਿਆਂ ਲਈ ਲਗਾਏ ਗਏ ਕੈਂਪ ਦੀ ਭਰਪੂਰ ਸ਼ਲਾਘਾ ਕੀਤੀ

ਇਸ ਬਲੱਡ ਕੈਂਪ ਵਿੱਚ ਜਸਵੰਤ ਸਰਪੰਚ, ਸੁਮਨ ਲਤਾ, ਕਾਲਾ ਹਲਵਾਈ, ਰੇਖਾ ਮਹਿਤਾ, ਸੀਮਾ ਮਹਿਤਾ, ਜੱਸੀ ਮਹਿਤਾ ਟੀਟੂ, ਕੁਕਾ, ਰਾਜ ਲਾਚੋਵਾਲ,ਸਾਬੀ ਪੱਜੋਦੱਤਾ , ਰਮਾ ਅਮਨ ਕਤੋਵਾਲ, ਮੇਸ਼ੀ ਅਮਨਦੀਪ ਭੇਲਾ ਪੰਚ ਅਤੇ ਵੀਡੀਓ ਡਾਇਰੈਕਟਰ ਸਰਪੰਚ ਸਾਬ ਸੁੱਖੀ ਦਾਊਦਪੁਰੀਆ ਜੀ ਅਤੇ ਸੇਵਾਦਾਰ ਭਾਈ ਸੁਖਜੀਤ ਸਿੰਘ ਜੀ ਗੁਰਦੁਆਰਾ ਸ਼ਹੀਦ ਬਾਬਾ ਮੱਤੀਂ ਸਾਹਿਬ ਜੀ ਡਰੋਲੀ ਕਲਾਂ ਹਾਜ਼ਰ ਸਨ

Leave a Reply

Your email address will not be published. Required fields are marked *