ਸਨਾਤਮ ਧਰਮ ਵਿੱਚ ਛੱਠ ਪੂਜਾ ਦਾ ਵਿਸ਼ੇਸ਼ ਮਹੱਤਵ : ਡਾ: ਰਮਨ ਘਈ
ਹੁਸ਼ਿਆਰਪੁਰ 8 ਨਵੰਬਰ (ਤਰਸੇਮ ਦੀਵਾਨਾ) ਸੁੰਦਰ ਨਗਰ ਵੈਲਫੇਅਰ ਸੋਸਾਇਟੀ ਵੱਲੋਂ ਛੱਠ ਪੂਜਾ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਸਮੂਹ ਇਲਾਕਾ ਨਿਵਾਸੀਆਂ ਨੇ ਛਠੀ ਮਾਇਆ ਦੀ ਪੂਜਾ ਕੀਤੀ ਅਤੇ ਦੇਵੀ ਮਾਤਾ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਛੱਠ ਪੂਜਾ ਦੇ ਮਹਾਨ ਤਿਉਹਾਰ ਮੌਕੇ ਯੂਥ ਸਿਟੀਜ਼ਨ ਕੌਸਲ ਪੰਜਾਬ ਦੇ ਪ੍ਰਧਾਨ ਡਾ: ਰਮਨ ਘਈ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਏ ਅਤੇ ਦੇਸ਼ ਵਾਸੀਆਂ ਨੂੰ ਛੱਠ ਪੂਜਾ ਦੇ ਤਿਉਹਾਰ ਦੀ ਵਧਾਈ ਦਿੱਤੀ | ਇਸ ਮੌਕੇ ਡਾ: ਘਈ ਨੇ ਕਿਹਾ ਕਿ ਛੱਠ ਤਿਉਹਾਰ ਦਾ ਸਨਾਤਮ ਧਰਮ ਲਈ ਵਿਸ਼ੇਸ਼ ਮਹੱਤਵ ਹੈ | ਉਨ੍ਹਾਂ ਕਿਹਾ ਕਿ ਇਸ ਸ਼ਰਧਾ ਅਤੇ ਆਨੰਦ ਨਾਲ ਸਾਡੀਆਂ ਭੈਣਾਂ ਆਪਣੇ ਪਰਿਵਾਰਾਂ ਸਮੇਤ ਛੱਠੀ ਮਈਆ ਦੀ ਪੂਜਾ ਕਰਦੀਆਂ ਹਨ ਅਤੇ ਦੇਵੀ ਮਾਤਾ ਦਾ ਅਸ਼ੀਰਵਾਦ ਲੈਂਦੀਆਂ ਹਨ। ਉਹਨਾ ਕਿਹਾ ਕਿ ਭਗਤੀ ਤੋਂ ਸਾਰਿਆਂ ਨੂੰ ਬਰਕਤ ਮਿਲਦੀ ਹੈ। ਇਸ ਮੌਕੇ ਡਾ: ਘਈ ਨੇ ਕਿਹਾ ਕਿ ਛੱਠ ਪੂਜਾ ਦੇ ਤਿਉਹਾਰ ਦੀਆਂ ਤਿਆਰੀਆਂ ਕਈ ਦਿਨ ਪਹਿਲਾਂ ਤੋਂ ਸ਼ੁਰੂ ਹੋ ਜਾਂਦੀਆਂ ਹਨ, ਜਿਸ ਕਾਰਨ ਹੋਰਨਾਂ ਵਰਗਾਂ ਦੇ ਲੋਕਾਂ ਲਈ ਵੀ ਇਸ ਤਿਉਹਾਰ ਦੀ ਮਹੱਤਤਾ ਵੱਧ ਜਾਂਦੀ ਹੈ | ਉਨ੍ਹਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਸੰਸਦ ਮੈਂਬਰ ਡਾ: ਰਾਜ ਕੁਮਾਰ ਚੱਬੇਵਾਲ ਤੋਂ ਮੰਗ ਕੀਤੀ ਕਿ ਉਹ ਸੁੰਦਰਨਗਰ ਵਿਖੇ ਛੱਠ ਤਿਉਹਾਰ ਸੰਸਥਾ ਬਣਾਉਣ ਲਈ ਇਲਾਕਾ ਵਾਸੀਆਂ ਨੂੰ ਪੱਕੀ ਜਗ੍ਹਾ ਮੁਹੱਈਆ ਕਰਵਾਉਣ | ਇਸ ਮੌਕੇ ਸੁਨੀਲ ਸ਼ਰਮਾ, ਯੂਥ ਸਿਟੀਜ਼ਨ ਕੌਂਸਲ ਦੇ ਜ਼ਿਲ੍ਹਾ ਪ੍ਰਧਾਨ ਡਾ: ਪੰਕਜ ਸ਼ਰਮਾ, ਵਿਜੇ, ਵਿੱਕੀ, ਮਿੰਟੂ ਸ਼ਰਮਾ, ਸਰੋਵਰ ਸ਼ਰਮਾ, ਵਿਸ਼ਾਲ ਸ਼ਰਮਾ, ਦੀਪਕ, ਸੁਧੀਰ, ਸ਼ਕਤੀ ਵਰਮਾ, ਰੌਬਿਨ ਗੋਇਲ, ਰਾਮਕਲੇਸ਼ ਰਾਜੂ, ਸ਼ੇਖਰ, ਕਰਨ, ਹਰਦੀਪ, ਡਾ. ਗੌਰਵ, ਰਾਜਵੀਰ, ਰਾਹੁਲ, ਮੁਨੀਸ਼ ਆਦਿ ਹਾਜ਼ਰ ਸਨ।
ਫੋਟੋ ਅਜਮੇਰ ਦੀਵਾਨਾ