ਦੋ ਅਣਪਛਾਤੇ ਠੱਗਾਂ ਵੱਲੋਂ ਇੱਕ ਬਜ਼ੁਰਗ ਦੇ ਏ,ਟੀ,ਐਮ ਨੂੰ ਬਦਲਣ ਦੀ ਕੋਸ਼ਿਸ਼,ਹੋਈ ਨਾਕਾਮ
ਲੋਕਾਂ ਨੇ ਕੀਤੀ ਰੱਜ ਕੇ ਛਿੱਤਰ ਪਰੇਟ
ਦਸੂਹਾ (ਸੁਨੀਲ ਕੁਮਾਰ)ਅੱਜ ਮਿਤੀ 9-11-24 ਨੂੰ ਤਕਰੀਬਨ 4:15 ਵਜੇ ਦਸੂਹਾ ਐਸ ਬੀ ਆਈ ਮੇਨ ਬ੍ਰਾਂਚ ਤਲਾਬ ਰੋਡ ਦੇ ਏ ਟੀ ਐਮ ਵਿੱਚ ਦੋ ਅਣਪਛਾਤੇ ਵਿਅਕਤੀਆਂ ਵਲੋ ਇਕ ਬਜ਼ੁਰਗ ਵਲੋ ਏ ਟੀ ਐਮ ਬਦਲਣ ਦੀ ਕੋਸ਼ਿਸ਼ ਕੀਤੀ ਗਈ । ਜਿਸ ਦੌਰਾਨ ਬੁਜ਼ੁਰਗ ਨੇ ਆਪਣੀ ਹੁਸ਼ਿਆਰੀ ਨਾਲ ਦੋਨੋ ਨੂੰ ਪਬਲਿਕ ਨੂੰ ਬੁਲਾ ਕੇ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ।ਜਿਸ ਵਿੱਚ ਤਲਾਸ਼ੀ ਦੌਰਾਨ ਓਹਨਾ ਦੀਆ ਜੇਬਾਂ ਵਿਚੋਂ ਕਾਫ਼ੀ ਮਾਤਰਾ ਵਿੱਚ ਏ ਟੀ ਐਮ ਕਾਰਡ ਬਰਾਮਦ ਹੋਏ । ਆਪਣੇ ਆਪ ਨੂੰ ਇਹ ਜਲੰਧਰ ਦੇ ਵਸਨੀਕ ਦੱਸ ਰਹੇ ਹਨ ਇਹਨਾਂ ਦਾ ਮੋਟਰਸਾਈਕਲ ਵੀ ਜਲੰਧਰ ਨੰਬਰ ਦਾ ਪਾਇਆ ਗਿਆ।