ਮਹਿੰਦਰ ਭਗਤ ਨੇ ਮੁੱਖ ਸਤਿਗੁਰੂ ਕਬੀਰ ਮੰਦਰ ਵਿੱਚ ਮੱਥਾ ਟੇਕਿਆ ਅਤੇ ਸਤਿਗੁਰੂ ਕਬੀਰ ਜੀ ਦਾ ਆਸ਼ੀਰਵਾਦ ਲਿਆ

 ਸਤਿਗੁਰੂ ਕਬੀਰ ਮੰਦਰ ਵਿੱਚ  ਆਮ ਆਦਮੀ ਪਾਰਟੀ ਦੇ ਮਹਿੰਦਰ ਭਗਤ ਨੇ ਟੇਕਿਆ ਮੱਥਾ 

ਜਲੰਧਰ (ਸੁਨੀਲ ਕੁਮਾਰ): ਪੰਜਾਬ ਦੇ ਬਾਗਬਾਨੀ ਮੰਤਰੀ ਮਹਿੰਦਰ ਭਗਤ ਨੇ ਭਾਰਗਵ ਨਗਰ ਸਥਿਤ ਮੁੱਖ ਸਤਿਗੁਰੂ ਕਬੀਰ ਮੰਦਰ ਵਿੱਚ ਮੱਥਾ ਟੇਕਿਆ ਅਤੇ ਸਤਿਗੁਰੂ ਕਬੀਰ ਜੀ ਮਹਾਰਾਜ ਦਾ ਆਸ਼ੀਰਵਾਦ ਪ੍ਰਾਪਤ ਕੀਤਾ।ਇਸ ਮੌਕੇ ਉਨ੍ਹਾਂ ਕਿਹਾ ਕਿ ਸਤਿਗੁਰੂ ਕਬੀਰ ਮਹਾਰਾਜ ਦੀਆਂ ਸਿੱਖਿਆਵਾਂ ’ਤੇ ਚੱਲ ਕੇ ਜੀਵਨ ਸੁਖਾਲਾ ਹੋ ਜਾਂਦਾ ਹੈ।

ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਸਤਿਗੁਰੂ ਕਬੀਰ ਮਹਾਰਾਜ ਦੇ ਦਰਸਾਏ ਮਾਰਗ ‘ਤੇ ਚੱਲ ਕੇ ਆਪਣਾ ਜੀਵਨ ਸਫਲ ਕਰਨਾ ਚਾਹੀਦਾ ਹੈ | ਕਬੀਰ ਮਹਾਰਾਜ ਦੀਆਂ ਸਿੱਖਿਆਵਾਂ ਅੱਜ ਦੇ ਯੁੱਗ ਵਿੱਚ ਵੀ ਸਾਰਥਕ ਹਨ। ਉਨ੍ਹਾਂ ਕਿਹਾ ਕਿ ਸਤਿਗੁਰੂ ਕਬੀਰ ਮਹਾਰਾਜ ਨੇ ਮਨੁੱਖਤਾ ਨੂੰ ਹਮੇਸ਼ਾ ਪਿਆਰ, ਸ਼ਾਂਤੀ ਅਤੇ ਭਾਈਚਾਰੇ ਦਾ ਸੰਦੇਸ਼ ਦਿੱਤਾ ਹੈ।

ਭਾਰਗਵ ਕੈਂਪ ਦੇ ਮੁਖ ਕਬੀਰ ਮੰਦਰ ਦੀ ਕਮੇਟੀ ਨੇ ਮਹਿੰਦਰ ਭਗਤ ਨੂੰ ਸਨਮਾਨਿਤ ਵੀ ਕੀਤਾ।

ਇਸ ਮੌਕੇ ਸਾਬਕਾ ਚੇਅਰਮੈਨ ਕਮਿਆਣੀ ਭਗਤ, ਅਸ਼ਵਨੀ ਬੱਬਲ, ਕਮਿਆਣੀ ਲਾਲ, ਵਿਜੇ ਮਿੰਟੂ, ਅਸ਼ੋਕ ਕੁਮਾਰ, ਢੋਡਾ ਕੁਲਚੇ ਵਾਲਾ, ਸਤਪਾਲ ਭਗਤ, ਰਵੀ ਭਗਤ, ਕੁਲਦੀਪ ਗਗਨ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *