ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਅਤੇ ਆਪਣਾ ਜ਼ਨਮ ਦਿਨ ਵੀ ਮਨਾਇਆ 

ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਅਤੇ ਆਪਣਾ ਜ਼ਨਮ ਦਿਨ ਵੀ ਮਨਾਇਆ 

ਜਲੰਧਰ (ਦਲਵੀਰ ਸਿੰਘ ਕਲੋਈਆ)ਐਂਟੀ ਕਰਾਈਮ ਐਂਟੀ ਕਰਪਸ਼ਨ ਅਤੇ ਸੇਵਾ ਦਲ ਸਮਾਜ ਸੇਵੀ ਸੰਸਥਾ ਵੱਲੋਂ 127ਵਾਂ ਰਾਸ਼ਨ ਵੰਡ ਸਮਾਗਮ ਗੁਰੂ ਨਾਨਕ ਮਾਰਕੀਟ, ਲੰਮਾ ਪਿੰਡ ਚੌਂਕ ਵਿਖੇ ਕਰਵਾਇਆ ਗਿਆ, ਇਸ ਮੌਕੇ 43 ਲੋੜਵੰਦ ਔਰਤਾਂ ਨੂੰ ਰਾਸ਼ਨ ਵੰਡਿਆ ਗਿਆ ਮੁੱਖ ਮਹਿਮਾਨ ਸ਼੍ਰੀ 108 ਸੰਤ ਬਾਬਾ ਸਤਨਾਮ ਸਿੰਘ ਜੀ ਨਰੂੜ ਸਾਹਿਬ ਵਾਲਿਆਂ ਨੇ ਅੱਜ ਦੇ ਸਮਾਗਮ ਲਈ ਪ੍ਰਧਾਨ ਸੁਰਿੰਦਰ ਸਿੰਘ ਕੈਰੋਂ ਨੂੰ ਵਧਾਈ ਦਿੱਤੀ ਅਤੇ ਬਾਬਾ ਜੀ ਨੇ ਪ੍ਰਧਾਨ ਸੁਰਿੰਦਰ ਸਿੰਘ ਕੈਰੋਂ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਅਤੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਇਹ ਕੰਮ ਸਰਕਾਰ ਦਾ ਹੈ ਜੋ ਕੰਮ ਸੁਰਿੰਦਰ ਸਿੰਘ ਕੈਰੋਂ ਅਤੇ ਉਹਨਾਂ ਦੀ ਸੰਸਥਾ ਕਰ ਰਹੀ ਹੈ ਇਸ ਪ੍ਰੋਗਰਾਮ ਵਿੱਚ ਪ੍ਰਧਾਨ ਸੁਰਿੰਦਰ ਸਿੰਘ ਕੈਰੋਂ ਨੇ ਬਾਬਾ ਚਮਨ ਲਾਲ, ਮੈਡਮ ਸਪਨਾ, ਮਹੰਤ ਸੁਰਜੀਤ ਸਿੰਘ ਜੀ ਨੇ ਸਿਰੋਪਾਓ ਦੇ ਕੇ ਸਵਾਗਤ ਕੀਤਾ ਸ਼ਰਮਾ ਅਤੇ ਹੋਰ ਪਤਵੰਤਿਆਂ ਦਾ ਵੀ ਸਿਰੋਪਾਓ ਪਾ ਕੇ ਸਵਾਗਤ ਕੀਤਾ ਗਿਆ ਜਦਕਿ ਮੰਚ ਸੰਚਾਲਨ ਕਰਦਿਆਂ ਯਸ਼ ਪਾਲ ਸਫਰੀ ਅਤੇ ਬਲਜਿੰਦਰ ਸਹੋਤਾ ਨੇ ਜਨਮ ਦਿਨ ਦੀਆਂ ਵਧਾਈਆਂ ਦੇਣ ਲਈ ਮੁੱਖ ਸੇਵਾਦਾਰ ਲਲਿਤ ਲਵਲੀ, ਹਰਵਿੰਦਰ ਸਿੰਘ ਚਿਤਕਾਰਾ, ਦਲਜੀਤ ਦਾ ਵਿਸ਼ੇਸ਼ ਯੋਗਦਾਨ ਰਿਹਾ। ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਮਹਿੰਦਰਪਾਲ ਨਗੇਜਾ, ਨਗਾ ਪ੍ਰਵੀਨ, ਮਨਜੋਤ ਸਿੰਘ, ਸੁਖਵਿੰਦਰ ਸਿੰਘ, ਰਣਜੀਤ ਸਿੰਘ, ਗੁਰਜੀਤ ਸਿੰਘ, ਪਾਰਥ ਚੱਢਾ, ਰਾਜ ਰਾਣੀ, ਸਤਪਾਲ ਕੌਰ, ਪ੍ਰਵੀਨ ਕੌਰ, ਹਰਜਿੰਦਰ ਬੋਬੀ, ਸਹਿਜ, ਕਰਨਦੀਪ ਸਿੰਘ, ਬਲਰਾਜ, ਗਗਨ, ਦਵਿੰਦਰ ਸਿੰਘ ਆਦਿ ਮੌਜੂਦ ਸਨ

Leave a Reply

Your email address will not be published. Required fields are marked *