ਸੰਤ ਬਾਬਾ ਪ੍ਰੀਤਮ ਦਾਸ ਜੀ ਮੈਮੋਰੀਅਲ ਚੈਰੀਟੇਬਲ ਹਸਪਤਾਲ ਵਿਖੇ ਪਹਿਲੇ ਦਿਨ 50 ਮਰੀਜ਼ਾਂ ਦੇ ਕੀਤੇ ਸਫਲ ਅਪ੍ਰੇਸ਼ਨ
ਹੁਸ਼ਿਆਰਪੁਰ 20 ਨਵੰਬਰ ( ਤਰਸੇਮ ਦੀਵਾਨਾ ) ਸੰਤ ਬਾਬਾ ਪ੍ਰੀਤਮ ਦਾਸ ਜੀ ਮੈਮੋਰੀਅਲ ਚੈਰੀਟੇਬਲ ਹਸਪਤਾਲ ਰਾਏਪੁਰ ਰਸੂਲਪੁਰ ਜਲੰਧਰ ਵਿਖੇ ਡੇਰੇ ਦੇ ਮੌਜੂਦਾ ਗੱਦੀਨਸ਼ੀਨ ਸੰਤ ਬਾਬਾ ਨਿਰਮਲ ਦਾਸ ਜੀ ਪ੍ਰਧਾਨ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਰਜਿ ਪੰਜਾਬ ਦੀ ਸਰਪ੍ਰਸਤੀ ਹੇਠ ਬੇਗਲ ਪਰਿਵਾਰ ਯੂਕੇ ਦੇ ਸਹਿਯੋਗ ਨਾਲ ਅੱਖਾਂ ਦਾ ਮੁਫ਼ਤ ਅਪ੍ਰੇਸ਼ਨ ਕੈਂਪ ਲਗਾਇਆ ਗਿਆ। ਜਿਸ ਦੇ ਪਹਿਲੇ ਦਿਨ 50 ਮਰੀਜਾ ਦੀਆਂ ਅੱਖਾਂ ਦੇ ਸਫ਼ਲ ਅਪ੍ਰੇਸ਼ਨ ਕਰਕੇ ਲੈੱਨਜ਼ ਪਾਏਂ ਗਏ ਅਤੇ ਮਰੀਜ਼ਾਂ ਨੂੰ ਇੱਕ ਹਫ਼ਤੇ ਦੀਆਂ ਦਵਾਈਆਂ ਵੀ ਮੁਫ਼ਤ ਦਿੱਤੀਆਂ ਗਈਆਂ । ਅੱਜ ਮਰੀਜਾ ਨੂੰ ਘਰ ਭੇਜਣ ਤੋਂ ਪਹਿਲਾਂ ਸੰਤ ਬਾਬਾ ਨਿਰਮਲ ਦਾਸ ਜੀ ਨੇ ਮਰੀਜਾ ਦਾ ਹਾਲ ਚਾਲ ਪੁੱਛਿਆ ਅਤੇ ਉਨ੍ਹਾਂ ਦੱਸਿਆ ਕਿ ਅੱਖਾਂ ਮਨੁੱਖ ਦੇ ਸਰੀਰ ਦਾ ਅਹਿਮ ਅੰਗ ਜਿਸ ਦੇ ਖਰਾਬ ਹੋਣ ਨਾਲ ਮਰੀਜ ਅਪਾਹਜ ਹੋ ਜਾਂਦਾ ਹੈ ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਵਿੱਚ ਅੱਖਾਂ ਦਾ ਇਲਾਜ ਬਹੁਤ ਮਹਿੰਗਾ ਹੋਣ ਕਰਕੇ ਬਹੁਤੇ ਗਰੀਬ ਲੋਕਾਂ ਇਲਾਜ ਤੋਂ ਵਾਂਝੇ ਰਹਿ ਜਾਂਦੇ ਹਨ ਅਤੇ ਸਾਰੀ ਜ਼ਿੰਦਗੀ ਹਨੇਰੇ ਵਿੱਚ ਹੀ ਗੁਜਾਰ ਲੈਂਦੇ ਹਨ। ਉਨ੍ਹਾਂ ਕਿਹਾ ਕਿ ਸਰਦਾਰ ਸੁੱਚਾ ਸਿੰਘ ਬੇਗਲ ਅਤੇ ਬੀਬੀ ਅਮਰ ਕੌਰ ਦੇ ਪਰਿਵਾਰ ਨੇ ਇਹ ਬਹੁਤ ਵੱਡਾ ਉਪਰਾਲਾ ਕੀਤਾ ਹੈ ਜਿਸ ਨਾਲ ਸੈਂਕੜੇ ਲੋਕਾਂ ਨੂੰ ਨਵੀਂ ਰੋਸ਼ਨੀ ਮਿਲੇਗੀ । ਸੰਤ ਮਹਾਂਪੁਰਸ਼ਾਂ ਵਲੋਂ ਸਮੂਹ ਬੇਗਲ ਪਰਿਵਾਰ ਦਾ ਤਹਿਦਿਲੋਂ ਧੰਨਵਾਦ ਕੀਤਾ। ਇਸ ਮੌਕੇ ਨਾਰੀ ਸ਼ਕਤੀ ਦੀ ਪ੍ਰਧਾਨ ਭੈਣ ਸੰਤੋਸ਼ ਕੁਮਾਰੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਸੰਤ ਬਾਬਾ ਨਿਰਮਲ ਦਾਸ ਜੀ ਅਤੇ ਬੇਗਲ ਪਰਿਵਾਰ ਵਲੋਂ ਸੰਗਤਾਂ ਲਈ ਅੱਖਾਂ ਦਾ ਕੁੰਭ ਲਗਾਇਆ ਗਿਆ ਹੈ ਜਿਸ ਵਿਚ ਸੈਂਕੜੇ ਮਰੀਜਾ ਦੀਆਂ ਅੱਖਾਂ ਦੇ ਅਪ੍ਰੇਸ਼ਨ ਕੀਤੇ ਜਾ ਰਹੇ ਹਨ ਜੋਂ ਬਹੁਤ ਵੱਡਾ ਸ਼ਲਾਘਾਯੋਗ ਉਪਰਾਲਾ ਹੈ। ਉਨ੍ਹਾਂ ਦੱਸਿਆਂ ਕਿ ਸੰਤ ਬਾਬਾ ਪ੍ਰੀਤਮ ਦਾਸ ਜੀ ਮੈਮੋਰੀਅਲ ਚੈਰੀਟੇਬਲ ਹਸਪਤਾਲ ਰਾਏਪੁਰ ਰਸੂਲਪੁਰ ਵਲੋਂ ਹਰ ਸਾਲ ਵੱਖ ਵੱਖ ਥਾਵਾਂ ਤੇ ਅਨੇਕਾਂ ਕੈਂਪ ਲਗਾਕੇ ਦੁਖੀਆਂ ਨੂੰ ਰੌਸ਼ਨੀ ਵੰਡਦੇ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੁੱਚਾ ਸਿੰਘ ਬੇਗਲ, ਬੀਬੀ ਅਮਰ ਕੌਰ,ਲਖਨ ਸਿੰਘ ਯੂਕੇ , ਅਵਤਾਰ ਸਿੰਘ ਯੂਕੇ,ਸੰਤ ਹਰਮੀਤ ਸਿੰਘ ਸੰਤੋਖ ਪੁਰਾ, , ਰਮੇਸ਼ ਸਿੰਘ ਭੱਟੀ, ਰੇਸ਼ਮ ਸਿੰਘ,ਡਾ.ਅਨਿਲ,ਰਜਿੰਦਰ ਬੰਗੜ ਰਾਏਪੁਰੀ, ਸਾਬਕਾ ਸਰਪੰਚ ਹਰਭਜਨ ਕੌਰ, ਵਿਜੇ ਨੰਗਲ, ਮਿਸ਼ਨਰੀ ਗਾਇਕਾ ਪ੍ਰਿਆ ਬੰਗਾ,ਕੀਰਤੀ ਜੱਸਲ, ਪਰਮਜੀਤ ਕੌਰ ਆਦਿ ਵਿਸ਼ੇਸ਼ ਤੌਰ ਤੇ ਹਾਜ਼ਰ ਹਨ।
ਫੋਟੋ ਅਜਮੇਰ ਦੀਵਾਨਾ