ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਪੂਰਬ ਦਿਹਾੜਾ 10 ਦਸੰਬਰ ਨੂੰ ਮਨਾਉਣ ਲਈ ਹੋਈ ਮੀਟਿੰਗ
ਮੁਕੇਰੀਆਂ (ਇੰਦਰਜੀਤ ਵਰਿਕਿਆ) ਅੱਜ ਬਾਬਾ ਲੱਖੀ ਸਾਹ ਲਬਾਣਾ ਵੈਲਫੇਅਰ ਟਰੱਸਟ ਦੀ ਵਰਕਿੰਗ ਕਮੇਟੀ ਦੀ ਮੀਟਿੰਗ ਸਰਦਾਰ ਮਨਜੀਤ ਸਿੰਘ ਕੌਲਪੁਰ ਚੇਅਰਮੈਨ ਬਾਬਾ ਲੱਖੀ ਸ਼ਾਹ ਲਬਾਣਾ ਵੈਲਫੇਅਰ ਟਰਸਟ ਮਕੇਰੀਆ ਦੀ ਪ੍ਰਧਾਨਗੀ ਵਿੱਚ ਹੋਈ। ਜਿਸ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਪੁਰਬ ਮਿਤੀ 10 12-2024 ਦਿਨ ਮੰਗਲਵਾਰ ਨੂੰ ਮਨਾਉਣ ਦਾ ਫੈਸਲਾ ਕੀਤਾ ਗਿਆ। ਜਿਸ ਵਿੱਚ ਵਿਸ਼ੇਸ਼ ਤੌਰ ਤੇ ਕਥਾਵਾਚਕ ਭਾਈ ਸਰਬਜੀਤ ਸਿੰਘ ਜੀ ਲੁਧਿਆਣਾ ਵਾਲੇ ਪਹੁੰਚ ਰਹੇ ਹਨ। ਰਾਗੀ ਭਾਈ ਮੰਗਲ ਸਿੰਘ ਜੀ ਗਰਨਾ ਸਾਹਿਬ ਵਾਲੇ ਪਹੁੰਚ ਰਹੇ ਹਨ। ਇਸ ਮੌਕੇ ਨਰਿੰਦਰ ਸਿੰਘ ਮੁਲਤਾਨੀ ਜਨਰਲ ਸਕੱਤਰ, ਮਸਜਿੰਦਰ ਸਿੰਘ ਸਰਪੰਚ ਸੀਨੀਅਰ ਮੀਤ ਪ੍ਰਧਾਨ, ਸੁਰਿੰਦਰ ਸਿੰਘ ਸਰਪੰਚ ਸੀਨੀਅਰ ਮੀਤ ਪ੍ਰਧਾਨ, ਪ੍ਰਿੰਸੀਪਲ ਬਲਵੀਰ ਸਿੰਘ ਸਹਾਇਕ ਸਕੱਤਰ, ਬਲਵੀਰ ਸਿੰਘ ਮੀਤ ਪ੍ਰਧਾਨ, ਇੰਜੀਨੀਅਰ ਹਰਜੋਧ ਸਿੰਘ ਮੀਤ ਪ੍ਰਧਾਨ, ਗੁਲਰਾਜ ਸਿੰਘ ਖਜਾਨਚੀ, ਵੀਰ ਸਿੰਘ ਗ੍ਰੰਥੀ, ਹਰਦੀਪ ਸਿੰਘ ਹੈਰੀ ਐਡੀਟਰ ਮੌਜੂਦ ਸਨ।