ਪੰਜਾਬ ਵਿੱਚ ਵੱਸਦੇ ਪੰਜਾਬੀ ਇਸ ਗੱਲ ਤੋਂ ਬੇਖਬਰ ਹਨ ਕਿ ਹੱਥਾਂ ਨਾਲ ਦਿੱਤੀਆਂ ਗੰਢਾਂ ਮੂੰਹ ਨਾਲ ਵੀ ਨਹੀਂ ਖੁੱਲਣੀਆਂ : ਸੰਤ ਬਾਬਾ ਸਤਰੰਜਣ ਸਿੰਘ ਧੁਗਿਆਂ ਵਾਲੇ

ਪੰਜਾਬ ਵਿੱਚ ਵੱਸਦੇ ਪੰਜਾਬੀ ਇਸ ਗੱਲ ਤੋਂ ਬੇਖਬਰ ਹਨ ਕਿ ਹੱਥਾਂ ਨਾਲ ਦਿੱਤੀਆਂ ਗੰਢਾਂ ਮੂੰਹ ਨਾਲ ਵੀ ਨਹੀਂ ਖੁੱਲਣੀਆਂ : ਸੰਤ ਬਾਬਾ ਸਤਰੰਜਣ ਸਿੰਘ ਧੁਗਿਆਂ ਵਾਲੇ

ਹੁਸ਼ਿਆਰਪੁਰ 24 ਨਵੰਬਰ ( ਤਰਸੇ ਦੀਵਾਨਾ ) ਪੰਜਾਬ ਦੀ ਧਰਤੀ ਤੇ ਪ੍ਰਵਾਸੀਆਂ ਦਾ ਵੱਧ ਰਿਹਾ ਬੋਲਬਾਲਾ ਬੇਹੱਦ ਚਿੰਤਾਜਨਕ ਹੈ ਪੰਜਾਬ ਦੇ ਲੋਕ ਗੁਆਂਢੀ ਸੂਬੇ ਹਿਮਾਚਲ ਜਾਂ ਰਾਜਸਥਾਨ ਵਿੱਚ ਕੋਈ ਜਮੀਨ ਨਹੀਂ ਖਰੀਦ ਸਕਦੇ ਕਿਉਂਕਿ ਪੰਜਾਬੀਆਂ ਦੇ ਗਵਾਂਢੀ ਸੂਬਿਆਂ ਵਿੱਚ ਆਧਾਰ ਕਾਰਡ ਨਹੀਂ ਬਣਦੇ ਪਰ ਪ੍ਰਵਾਸੀਆਂ ਦੇ ਪੰਜਾਬ ਵਿੱਚ ਆਧਾਰ ਕਾਰਡ ਧੜਾ ਧੜ ਬਣ ਰਹੇ ਹਨ ਇਹਨਾਂ ਗੱਲਾਂ ਦਾ ਪ੍ਰਗਟਾਵਾ ਨਜ਼ਦੀਕੀ ਪਿੰਡ ਧੁੱਗਾ ਕਲਾਂ ਦੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਦੇ ਮੁੱਖ ਪ੍ਰਬੰਧਕ ਮੁੱਖ ਸੇਵਾਦਾਰ ਸੰਤ ਬਾਬਾ ਸਤਰੰਜਨ ਸਿੰਘ ਧੁੱਗਿਆਂ ਵਾਲਿਆਂ ਨੇ ਸਾਡੇ ਪੱਤਰਕਾਰ ਨਾਲ ਕੀਤਾ। ਪ੍ਰਵਾਸੀ ਮਜ਼ਦੂਰ ਪੰਜਾਬ ਵਿੱਚ ਮਜ਼ਦੂਰੀ ਕਰਨ ਆਉਂਦੇ ਹਨ ਅਤੇ ਇੱਥੇ ਹੀ ਡੇਰੇ ਲਗਾ ਕੇ ਬੈਠ ਜਾਂਦੇ ਹਨ ਜਦਕਿ ਪ੍ਰਵਾਸੀ ਮਜ਼ਦੂਰਾਂ ਦਾ ਸਹਿਯੋਗ ਸਾਡੇ ਪੰਜਾਬੀ ਭਰਾ ਵੀ ਕਰਦੇ ਹਨ ਪਰ ਪੰਜਾਬੀ ਇਸ ਗੱਲ ਤੋਂ ਬੇਖਬਰ ਹਨ ਕਿ ਹੱਥਾਂ ਨਾਲ ਦਿੱਤੀਆਂ ਗੰਢਾਂ ਮੂੰਹ ਨਾਲ ਵੀ ਖੁੱਲਣੀਆਂ ਨਹੀਂ ਕਿਉਕਿ ਝੋਨਾ ਲਗਾਉਣ ਜਾਂ ਕਣਕ ਦੀ ਵਾਢੀ ਕਰਨ ਆਏ ਪ੍ਰਵਾਸੀ ਮਜ਼ਦੂਰ ਪੰਜਾਬ ਵਿੱਚ ਹੀ ਰਹਿ ਕੇ ਗੋਲਗਪੇ,ਸਮੋਸੇ,ਬਰਗਰਾਂ ਆਦਿ ਦੀਆਂ ਰੇੜੀਆਂ ਲਾ ਕੇ ਪੰਜਾਬ ਵਿੱਚੋਂ ਹੀ ਪੈਸਾ ਕਮਾ ਕੇ ਆਪਣੇ ਘਰਾਂ ਨੂੰ ਭੇਜ ਰਹੇ ਹਨ ਅਤੇ ਪੰਜਾਬ ਵਿੱਚ ਹੀ ਜਮੀਨਾਂ ਲੈ ਕੇ ਆਪਣੇ ਘਰ ਬਣਾ ਰਹੇ ਹਨ ਹੁਣ ਤਾਂ ਗੱਲ ਇਸ ਕਦਰ ਵੱਧ ਰਹੀ ਹੈ ਕਿ ਅਨੇਕਾਂ ਥਾਵਾਂ ਤੇ ਪਿੰਡਾਂ ਵਿੱਚ ਪੰਚਾਇਤੀ ਚੋਣਾਂ ਦੌਰਾਨ ਪ੍ਰਵਾਸੀ ਮਜ਼ਦੂਰਾਂ ਨੇ ਸਰਪੰਚੀ ਦੀਆਂ ਚੋਣਾਂ ਵੀ ਲੜੀਆਂ ਹਨ ਅਤੇ ਕਈ ਪ੍ਰਵਾਸੀ ਪੰਜਾਬ ਦੇ ਪਿੰਡਾ ਦੇ ਪੰਚ ਅਤੇ ਸਰਪੰਚ ਵੀ ਬਣੇ ਹਨ ਉਹਨਾ ਕਿਹਾ ਕਿ ਪ੍ਰਵਾਸੀ ਭਵਿੱਖ ਵਿੱਚ ਐਮਐਲਏ ਐਮਪੀ ਦੀਆਂ ਚੋਣਾਂ ਵੀ ਲੜਣਗੇ ਕਿਉਕਿ ਹੁਣ ਤਾਂ ਇਹਨਾਂ ਦੀ ਗਿਣਤੀ ਇੰਨੀ ਵੱਧ ਗਈ ਹੈ ਕਿ ਇਹ ਪੰਜਾਬੀਆਂ ਨੂੰ ਦਬਾਉਣ ਵੀ ਲੱਗ ਪਏ ਹਨ ਦੂਸਰੇ ਪਾਸੇ ਸਾਡੇ ਪੰਜਾਬੀ ਭਰਾ ਅਤੇ ਖਾਸ ਕਰ ਨੌਜਵਾਨ ਪੀੜੀ ਵਿਦੇਸ਼ਾਂ ਵੱਲ ਨੂੰ ਦੌੜ ਰਹੀ ਹੈ। ਅਤੇ ਪੰਜਾਬ ਖਾਲੀ ਹੋ ਰਿਹਾ ਹੈ ਪੰਜਾਬੀਆਂ ਦੀ ਜਗ੍ਹਾ ਤੇ ਪ੍ਰਵਾਸੀ ਕਬਜ਼ਾ ਕਰ ਰਹੇ ਹਨ ਦੁਆਬਾ ਖੇਤਰ ਵਿੱਚ ਤਾਂ ਖਾਲੀ ਪਈਆਂ ਪ੍ਰਵਾਸੀ ਪੰਜਾਬੀਆਂ ਦੀਆਂ ਕੋਠੀਆਂ ਵਿੱਚ ਪ੍ਰਵਾਸੀ ਮਜ਼ਦੂਰ ਬੜੀ ਸ਼ਾਨ ਨਾਲ ਰਹਿ ਰਹੇ ਹਨ ਸਾਡੀਆਂ ਨਿਕੰਮੀਆਂ ਸਰਕਾਰਾਂ ਦੀ ਨਲਾਇਕੀ ਕਾਰਨ ਕਈ ਪ੍ਰਵਾਸੀ ਮਜ਼ਦੂਰਾਂ ਦੇ ਬੱਚੇ ਤਾਂ ਚੰਗੇ ਅਹੁਦਿਆਂ ਤੇ ਸਰਕਾਰੀ ਨੌਕਰੀਆਂ ਵੀ ਕਰ ਰਹੇ ਹਨ ਉਹਨਾਂ ਕਿਹਾ ਕਿ ਜੇਕਰ ਅਜੇ ਵੀ ਸਰਕਾਰਾਂ ਵੱਲੋਂ ਸਖਤ ਕਦਮ ਨਾ ਚੁੱਕੇ ਗਏ ਤਾਂ ਉਸ ਦਿਨ ਦੂਰ ਨਹੀਂ ਜਦੋਂ ਪੰਜਾਬ ਦੀ ਧਰਤੀ ਤੇ ਪ੍ਰਵਾਸੀਆਂ ਦਾ ਕਬਜ਼ਾ ਹੋਵੇਗਾ ਤੇ ਪੰਜਾਬ ਵਿੱਚ ਰਹਿੰਦੇ ਪੰਜਾਬੀ ਘੱਟ ਗਿਣਤੀ ਵਿੱਚ ਹੋ ਜਾਣਗੇ ਜਿਸ ਕਾਰਨ ਪੰਜਾਬੀ ਆਪਣੇ ਸੂਬੇ ਵਿੱਚ ਪ੍ਰਵਾਸੀਆਂ ਦੀ ਦਹਿਸ਼ਤ ਥੱਲੇ ਰਹਿਣ ਲਈ ਮਜਬੂਰ ਹੋਣਗੇ

 

 

Leave a Reply

Your email address will not be published. Required fields are marked *