ਪੇਪਰ ਲੀਕ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਕੇ ਦੋਸ਼ੀਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ:- ਕਰਨੈਲ ਫਿਲੋਰ
ਸਤ ਪ੍ਰਤੀਸ਼ਤ ਨਤੀਜਿਆਂ ਦੀ ਹੋੜ ਛੱਡਕੇ ਸਿਖਿਆ ਦੇ ਅਸਲ ਮੰਤਵਾਂ ਵੱਲ ਧਿਆਨ ਦੇਵੇ ਸਰਕਾਰ:- ਗਣੇਸ਼ ਭਗਤ
ਜਲੰਧਰ: 25 ਫਰਵਰੀ ( ਸੁਨੀਲ ਕੁਮਾਰ, ਰੋਜ਼ਾਨਾ ਰਿਪੋਰਟਰ ਨਿਊਜ਼ ਪੇਪਰ ) ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੇ ਜ਼ਿਲ੍ਹਾ ਜਲੰਧਰ ਪ੍ਰਧਾਨ ਕਰਨੈਲ ਫਿਲੋਰ, ਜ਼ਿਲ੍ਹਾ ਸਕੱਤਰ ਗਣੇਸ਼ ਭਗਤ,ਵਿੱਤ ਸਕੱਤਰ ਹਰਮਨਜੋਤ ਸਿੰਘ, ਪ੍ਰੈਸ ਸਕੱਤਰ ਰਗਜੀਤ ਸਿੰਘ , ਸਹਾਇਕ ਸਕੱਤਰ ਸੁਖਵਿੰਦਰ ਮੱਕੜ, ਸੀਨੀਅਰ ਮੀਤ ਪ੍ਰਧਾਨ ਬਲਜੀਤ ਸਿੰਘ ਕੁਲਾਰ, ਤੀਰਥ ਸਿੰਘ ਬਾਸੀ ਆਦਿ ਨੇ ਮਿਤੀ 24 ਫਰਵਰੀ ਨੂੰ ਸਿੱਖਿਆ ਬੋਰਡ ਦੇ ਬਾਹਰਵੀਂ ਦੇ ਅੰਗਰੇਜ਼ੀ ਦੇ ਪੇਪਰ ਲੀਕ ਹੋਣ ਤੋਂ ਬਾਅਦ ਰੱਦ ਕਰਨਾ ਪਿਆ ਸੀ ਜਿਸ ਕਾਰਨ ਲੱਖਾਂ ਵਿਦਿਆਰਥੀਆਂ ਤੇ ਪ੍ਰਬੰਧਕ ਅਮਲੇ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਪਿਆ ਸੀ ਤੇ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਨੇ ਮੰਗ ਕੀਤੀ ਹੈ ਕਿ ਪੇਪਰ ਲੀਕ ਮਾਮਲੇ ਦੀ ਸੁਹਿਰਦਤਾ ਨਾਲ ਜਾਚ ਕਰਵਾਈ ਜਾਵੇ ਤੇ ਦੋਸ਼ੀਆਂ ਤੇ ਸਖਤ ਕਾਰਵਾਈ ਕੀਤੀ ਜਾਵੇ ਤਾਂ ਜੋ ਕੋਈ ਅਜਿਹੀ ਹਰਕਤ ਦੁਬਾਰਾ ਨਾ ਕਰ ਸਕੇ। ਜਰਨਲ ਸਕੱਤਰ ਗਣੇਸ਼ ਭਗਤ ਨੇ ਕਿਹਾ ਕਿ ਪੇਪਰ ਲੀਕ ਮਾਮਲੇ ਨੇ ਜਿੱਥੇ ਸਰਕਾਰੀ ਤੰਤਰ ਦੇ ਪ੍ਰਬੰਧਾ ਤੇ ਸਵਾਲੀਆ ਨਿਸ਼ਾਨ ਲਗਾਇਆ ਹੈ ਉੱਥੇ ਇਸ ਤਰ੍ਹਾਂ ਦੇ ਮਸਲਿਆਂ ਵਿੱਚ ਕਿਤੇ ਨਾ ਕਿਤੇ ਅਧਿਆਪਕ ਵਰਗ ਦੇ ਸਨਮਾਨ ਨੂੰ ਵੀ ਵੱਟਾ ਲਗਦਾ ਹੈ। ਇਸ ਸਮੇਂ ਨੇ ਪੰਜਾਬ ਸਰਕਾਰ ਤੇ ਸਿੱਖਿਆ ਵਿਭਾਗ ਤੋਂ ਮੰਗ ਕੀਤੀ ਕਿ ਵਿਭਾਗ ਨੂੰ ਸਤ ਪ੍ਰਤੀਸ਼ਤ ਅੰਕ ਲਿਆਉਣ ਦੀ ਹੋੜ ਨੂੰ ਛੱਡ ਕੇ ਸਿੱਖਿਆ ਦੇ ਅਸਲ ਮੰਤਵਾਂ ਵੱਲ ਵਧਣਾ ਚਾਹੀਦਾ ਹੈ ਤੇ ਸਿੱਖਿਆ ਵਿਭਾਗ ਵਿੱਚ ਸਕੂਲਾਂ ਵਿੱਚ ਸਾਲਾਂ ਤੋਂ ਪਈਆਂ ਖਾਲੀ ਅਸਾਮੀਆਂ ਨੂੰ ਰੈਗੂਲਰ ਤੌਰਤੇ ਭਰਨਾ ਚਾਹੀਦਾ ਹੈ ਤੇ ਪ੍ਰੀਖਿਆ ਪ੍ਰਬੰਧ ਨੂੰ ਅੰਕੜਿਆਂ ਦੇ ਫਰਜ਼ੀਵਾੜੇ ਤੋਂ ਬਚਾਉਣਾ ਚਾਹੀਦਾ ਹੈ।
ਇਸ ਸਮੇਂ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਜ਼ਿਲ੍ਹਾ ਆਗੂ ਨਿਰਮੋਲਕ ਸਿੰਘ, ਬਲਵੀਰ ਭਗਤ, ਰਾਜੀਵ ਭਗਤ , ਰਾਜਿੰਦਰ ਸਿੰਘ, ਸੂਰਤੀ ਲਾਲ, ਮੁਲਖ ਰਾਜ, ਅਰੁਣ ਦੇਵ ਭਗਤ, ਪ੍ਰਮਾਣ ਸਿੰਘ ਸੈਨੀ, ਸਰਬਜੀਤ ਸਿੰਘ ਢੇਸੀ, ਅਨਿਲ ਕੁਮਾਰ ਭਗਤ, ਕੁਲਦੀਪ ਵਾਲੀਆ, ਰਣਜੀਤ ਠਾਕੁਰ, ਮਨੋਜ ਕੁਮਾਰ , ਸੁਖਵਿੰਦਰ ਰਾਮ,ਪ੍ਰੇਮ ਖਲਵਾੜਾ, ਦੀਪਕ ਕੁਮਾਰ, ਵੇਦ ਰਾਜ ਭਗਤ, ਸੰਦੀਪ ਕੁਮਾਰ, ਕੁਲਭੂਸ਼ਨ ਕਾਂਤ, ਅਵਿਨਾਸ਼ ਭਗਤ, ਹੇਮ ਰਾਜ, ਗੁਰਿੰਦਰ ਕਡਿਆਣਾ, ਜਤਿੰਦਰ ਸਿੰਘ, ਵਿਨੋਦ ਭੱਟੀ, ਸੰਦੀਪ ਭਗਤ, ਪਿਆਰਾ ਸਿੰਘ, ਪ੍ਰਦੀਪ ਭਗਤ, ਹਰਵਿੰਦਰ ਸਿੰਘ, ਜੀਵਨ ਜੋਤੀ, ਕੁਲਦੀਪ ਕੌੜਾ, ਆਦਿ ਹਾਜ਼ਰ ਸਨ।