ਸੈਨੇਟ ਚੋਣਾ ਦੀ ਬਹਾਲੀ ਤੱਕ ਸੋਈ ਸੰਘਰਸ਼ ਜਾਰੀ ਰੱਖੇਗੀ : ਸੁਖਜਿੰਦਰ ਔਜਲਾ

ਸੈਨੇਟ ਚੋਣਾ ਦੀ ਬਹਾਲੀ ਤੱਕ ਸੋਈ ਸੰਘਰਸ਼ ਜਾਰੀ ਰੱਖੇਗੀ : ਸੁਖਜਿੰਦਰ ਔਜਲਾ

ਸਰਕਾਰੀ ਕਾਲੇਜ ਦੇ ਬਾਹਰ ਕੇਂਦਰ ਸਰਕਾਰ ਦਾ ਪੁਤਲਾ ਫੂਕਿਆ

Oplus_131072

ਹੁਸ਼ਿਆਰਪੁਰ 22 ਨਵੰਬਰ ( ਤਰਸੇਮ ਦੀਵਾਨਾ ) ਪੰਜਾਬ ਯੁਨੀਵਰਸਿਟੀ ਚੰਡੀਗੜ੍ਹ ਦੀ ਸੈਨੇਟ ਦੀਆਂ ਚੋਣਾਂ ਨਾ ਕਰਵਾਉਣਾ ਕੇਂਦਰ ਦੀ ਭਾਜਪਾ ਸਰਕਾਰ ਦੀ ਸਾਜਿਸ਼ ਹੈ ਜੋ ਕਿ ਚੰਡੀਗੜ੍ਹ ਤੇ ਚੰਡੀਗੜ੍ਹ ਯੁਨੀਵਰਸਿਟੀ ਉੱਪਰ ਪੰਜਾਬ ਦੇ ਦਾਅਵੇ ਨੂੰ ਲਗਾਤਾਰ ਕਮਜੋਰ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ ਲੇਕਿਨ ਸ਼੍ਰੋਮਣੀ ਅਕਾਲੀ ਦਲ ਇਸ ਸਾਜਿਸ਼ ਨੂੰ ਕਿਸੇ ਵੀ ਹਾਲਤ ਵਿੱਚ ਸਫਲ ਨਹੀਂ ਹੋਣ ਦੇਵੇਗਾ, ਇਹ ਪ੍ਰਗਟਾਵਾ ਅਕਾਲੀ ਦਲ ਦੀ ਵਿਦਿਆਰਥੀ ਜਥੇਬੰਦੀ ਸੋਈ ਦੇ ਦੋਆਬਾ ਜੋਨ ਦੇ ਪ੍ਰਧਾਨ ਸੁਖਜਿੰਦਰ ਸਿੰਘ ਔਜਲਾ ਵੱਲੋਂ ਸਥਾਨਕ ਸਰਕਾਰੀ ਕਾਲੇਜ ਦੇ ਗੇਟ ਮੂਹਰੇ ਕੇਂਦਰ ਸਰਕਾਰ ਦਾ ਪੁਤਲਾ ਫੂਕਣ ਸਮੇਂ ਕੀਤਾ ਤੇ ਇਸ ਉਪਰੰਤ ਡੀ.ਏ.ਵੀ.ਕਾਲੇਜ ਦੇ ਵਿਦਿਆਰਥੀਆਂ ਨਾਲ ਮਿਲ ਕੇ ਕਾਲੇਜ ਦੇ ਬਾਹਰ ਵੀ ਭਾਜਪਾ ਸਰਕਾਰ ਖਿਲਾਫ ਜ਼ੋਰਦਾਰ ਨਾਰੇਬਾਜੀ ਕੀਤੀ ਗਈ, ਇਸ ਮੌਕੇ ਸੰਤਵੀਰ ਸਿੰਘ ਬਾਜਵਾ, ਲੋਕ ਸਭਾ ਹਲਕਾ ਹੁਸ਼ਿਆਰਪੁਰ ਦੇ ਅਬਜਰਵਰ ਹਰਸਿਮਰਨ ਸਿੰਘ ਬਾਜਵਾ, ਹਲਕਾ ਸ਼ਾਮਚੁਰਾਸੀ ਦੇ ਇੰਚਾਰਜ ਤੇ ਸੈਨੇਟ ਮੈਂਬਰ ਰਹੇ ਸੰਦੀਪ ਸਿੰਘ ਸੀਕਰੀ ਵੀ ਵਿਸ਼ੇਸ਼ ਤੌਰ ’ਤੇ ਮੌਜੂਦ ਰਹੇ। ਇਸ ਸਮੇਂ ਸੁਖਜਿੰਦਰ ਸਿੰਘ ਔਜਲਾ ਨੇ ਕਿਹਾ ਕਿ ਇੱਕ ਪਾਸੇ ਜਿੱਥੇ ਕੇਂਦਰ ਦੀ ਭਾਜਪਾ ਸਰਕਾਰ ਲਗਾਤਾਰ ਪੰਜਾਬ ਦੇ ਹੱਕਾਂ ਉੱਪਰ ਡਾਕਾ ਮਾਰ ਰਹੀ ਹੈ ਉੱਥੇ ਦੂਜੇ ਪਾਸੇ ਸੂਬੇ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਚੁੱਪ ਚਾਪ ਤਮਾਸ਼ਾ ਦੇਖ ਰਹੀ ਹੈ ਤੇ ਇਸ ਨਿਕੰਮੀ ਸਰਕਾਰ ਦੇ ਮੂਹਰੇ ਹੀ ਪੰਜਾਬ ਨੂੰ ਲੁੱਟਿਆ ਤੇ ਕੁੱਟਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਨੇ ਹਮੇਸ਼ਾ ਪੰਜਾਬ ਦੇ ਹੱਕਾਂ ਤੇ ਹਿੱਤਾਂ ਨੂੰ ਬਚਾਉਣ ਲਈ ਕੁਰਬਾਨੀਆਂ ਦਿੱਤੀਆਂ ਤੇ ਇਸ ਮਾਮਲੇ ਵਿੱਚ ਵੀ ਪਾਰਟੀ ਪਿੱਛੇ ਨਹੀਂ ਹਟੇਗੀ ਤੇ ਜਦੋਂ ਤੱਕ ਸੈਨੇਟ ਦੀ ਚੋਣ ਨੂੰ ਬਹਾਲ ਨਹੀਂ ਕੀਤਾ ਜਾਂਦਾ ਤਦ ਤੱਕ ਸਾਡਾ ਸੰਘਰਸ਼ ਜਾਰੀ ਰਹੇਗਾ। ਸੁਖਜਿੰਦਰ ਔਜਲਾ ਨੇ ਕਿਹਾ ਕਿ ਕੇਂਦਰ ਸਰਕਾਰ ਚੋਣਾ ਨਾ ਕਰਵਾ ਕੇ ਆਪਣੇ ਬੰਦਿਆਂ ਨੂੰ ਸੈਨੇਟ ਵਿੱਚ ਫਿੱਟ ਕਰਨਾ ਚਾਹੁੰਦੀ ਹੈ ਤਾਂ ਜੋ ਫਿਰ ਯੁਨੀਵਰਸਿਟੀ ਵਿੱਚ ਕੇਂਦਰ ਦੇ ਇਸ਼ਾਰੇ ਉੱਪਰ ਨੀਤੀਆਂ ਨੂੰ ਲਾਗੂ ਕਰਕੇ ਪੰਜਾਬ ਦੇ ਸਿੱਖਿਆ ਤੰਤਰ ਨੂੰ ਕਮਜੋਰ ਕੀਤਾ ਜਾ ਸਕੇ। ਇਸ ਸਮੇਂ ਹਰਸਿਮਰਨ ਸਿੰਘ ਬਾਜਵਾ ਤੇ ਸੰਦੀਪ ਸੀਕਰੀ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਇੱਕ ਗੱਲ ਚੰਗੀ ਤਰ੍ਹਾਂ ਸਮਝ ਲੈਣੀ ਚਾਹੀਦੀ ਹੈ ਕਿ ਅਕਾਲੀ ਦਲ ਤੋਂ ਇਲਾਵਾ ਕੋਈ ਵੀ ਹੋਰ ਸਿਆਸੀ ਧਿਰ ਪੰਜਾਬ ਦੇ ਹੱਕਾਂ ਦੀ ਰਾਖੀ ਕਰਨ ਦੇ ਅਸਮਰੱਥ ਹੈ ਕਿਉਂਕਿ ਦਿੱਲੀ ਤੋਂ ਚੱਲਣ ਵਾਲੀਆਂ ਪਾਰਟੀਆਂ ਕਦੇ ਵੀ ਪੰਜਾਬ ਦੇ ਭਲੇ ਦੀ ਗੱਲ ਨਹੀਂ ਸੋਚ ਸਕਦੀਆਂ। ਇਸ ਮੌਕੇ ਕਿਸਾਨ ਆਗੂ ਮਨਜੀਤ ਸਿੰਘ ਰਾਏ, ਅਜਮੇਰ ਸਿੰਘ ਸਹੋਤਾ, ਅਭੀਜੀਤ ਸਿੰਘ, ਅਭੀਰਾਜ ਸਿੰਘ, ਹਰਜਿੰਦਰ ਸਿੰਘ ਔਜਲਾ, ਗੁਰਕੀਰਤ ਸਿੰਘ, ਬਲਕਾਰ ਸਿੰਘ ਬੈੰਸ, ਬਲਵਿੰਦਰ ਸਿੰਘ ਬੈਂਸ, ਨਵਪ੍ਰੀਤ ਸਿੰਘ, ਜਸ਼ਨਦੀਪ ਸਿੰਘ, ਰੂਬਲ ਮੱਲ੍ਹੀ, ਅਕਾਸ਼ਦੀਪ ਸਿੰਘ, ਹਰਪਾਲ ਸਿੰਘ, ਹਰਪ੍ਰੀਤ ਸਿੰਘ, ਗੁਪਤਾ ਸੁੰਦਰ ਨਗਰ, ਗੁਰਪ੍ਰੀਤ ਸਿੰਘ, ਬਵੇਸ਼, ਇਕਬਾਲ, ਬਲਜੀਤ ਸਿੰਘ, ਚੰਨੀ, ਕੌਂਸ਼ਿਕ ਅਰੋੜਾ, ਜਿਤੇਸ਼ ਸੈਣੀ ਆਦਿ ਵੀ ਹਾਜਰ ਸਨ।

ਕੇਂਦਰ ਸਰਕਾਰ ਦਾ ਪੁਤਲਾ ਫੂਕਦੇ ਸੋਈ ਦੇ ਦੋਆਬਾ ਪ੍ਰਧਾਨ ਸੁਖਜਿੰਦਰ ਔਜਲਾ, ਹਰਸਿਮਰਨ ਬਾਜਵਾ, ਸੰਦੀਪ ਸੀਕਰੀ ਤੇ ਹੋਰ ਆਗੂ।

ਫੋਟੋ ਅਜਮੇਰ ਦੀਵਾਨਾ

Leave a Reply

Your email address will not be published. Required fields are marked *