ਪੰਜਾਬ ਸਰਕਾਰ ਪਿੰਡਾਂ ਵਿੱਚ ਕੰਮ ਕਰਨ ਵਾਲੇ ਸਫਾਈ ਮਜ਼ਦੂਰਾਂ ਦੇ ਬੱਚਿਆਂ ਦੀ ਵਿਦਿਆ ਤੇ ਉਹਨਾਂ ਦੀ ਸਿਹਤ ਸਹੂਲਤ ਵੱਲ ਵਿਸ਼ੇਸ਼ ਧਿਆਨ ਦੇਵੇ : ਪ੍ਰੇਮ ਸਾਰਸਰ
ਹੁਸ਼ਿਆਰਪੁਰ 1 ਦਸੰਬਰ ( ਤਰਸੇਮ ਦੀਵਾਨਾ ) ਡੈਮੋਕਰੇਟਿਕ ਭਾਰਤੀਯ ਲੋਕ ਦਲ ਦੀ ਇੱਕ ਅਹਿਮ ਮੀਟਿੰਗ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਗੁਰਮੁਖ ਸਿੰਘ ਖੋਸਲਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਪਿੰਡ ਅਕਲਪੁਰ ਵਿਖੇ ਡੇਮੋਕਰੇਟਿਕ ਭਾਰਤੀਯ ਲੋਕ ਦਲ ਦੇ ਰਾਸ਼ਟਰੀ ਚੇਅਰਮੈਨ ਪ੍ਰੇਮ ਸਾਰਸਰ ਦੀ ਅਗਵਾਈ ਹੇਠ ਕੀਤੀ ਗਈ! ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਪ੍ਰੇਮ ਸਰਸਰ ਨੇ ਕਿਹਾ ਕਿ ਜੋ ਪਿੰਡਾਂ ਵਿੱਚ ਕੰਮ ਕਰਨ ਵਾਲੇ ਸਫਾਈ ਮਜ਼ਦੂਰਾਂ ਨੂੰ 2007 ਤੋਂ ਮਾਣ ਭੱਤਾ ਮਿਲਣਾ ਲਾਗੂ ਹੋਇਆ ਸੀ ਉਹ ਮਾਣ ਭੱਤਾ 2012 ਤੋਂ ਦੇਣਾ ਬੰਦ ਕਰ ਦਿੱਤਾ ਗਿਆ ਹੈ! ਸਫਾਈ ਮਜ਼ਦੂਰਾਂ ਦੇ ਮਾਣ ਭੱਤੇ ਦੇ ਕਰੋੜਾਂ ਰੁਪਏ ਸਰਕਾਰ ਦੱਬੀ ਬੈਠੀ ਹੈ! ਜੇਕਰ ਦੇਖਿਆ ਜਾਵੇ ਤਾਂ ਅੱਜ ਪਿੰਡਾਂ ਵਿੱਚ ਸਫਾਈ ਕਰਨ ਵਾਲੇ ਮਜ਼ਦੂਰਾਂ ਦੇ ਬੱਚੇ ਵਿਦਿਆ ਤੋਂ ਵੀ ਵਾਝੇ ਹੁੰਦੇ ਜਾ ਰਹੇ ਹਨ! ਬਹੁਤ ਸਾਰੇ ਐਸੇ ਵੀ ਸਫਾਈ ਮਜ਼ਦੂਰ ਪਰਿਵਾਰ ਹਨ ਜਿਨਾਂ ਕੋਲ ਅਜੇ ਤੱਕ ਆਪਣਾ ਘਰ ਵੀ ਨਹੀਂ ਹੈ! ਪ੍ਰੇਮ ਸਾਰਸਰ ਨੇ ਕੇਂਦਰ ਅਤੇ ਪੰਜਾਬ ਸਰਕਾਰ ਤੋਂ ਮੰਗ ਕਰਦੇ ਹੋਏ ਕਿਹਾ ਕਿ ਸਫਾਈ ਮਜਦੂਰਾਂ ਦੇ ਮਾਣ ਭੱਤੇ ਦੇ ਪੈਸੇ ਉਨ੍ਹਾਂ ਦੇ ਬੈੰਕ ਖਾਤਿਆਂ ਵਿਚ ਤੁਰੰਤ ਪਾਏ ਜਾਣ ਅਤੇ ਮਾਣ ਭੱਤੇ ਨੂੰ ਮੁੜ ਲਾਗੂ ਕੀਤਾ ਜਾਵੇ! ਉਨ੍ਹਾਂ ਨੇ ਇਹ ਵੀ ਮੰਗ ਕਰਦੇ ਹੋਏ ਕਿਹਾ ਕਿ ਸਫਾਈ ਮਜਦੂਰਾਂ ਦੇ ਬੱਚਿਆਂ ਦੀ ਵਿਦਿਆ ਅਤੇ ਉਨ੍ਹਾਂ ਦੀ ਸਿਛਹਤ ਸਹੂਲਤਾਂ ਵੱਲ ਵੀ ਵਿਸ਼ੇਸ ਧਿਆਨ ਦਿੱਤਾ ਜਾਵੇ! ਇਸ ਮੌਕੇ ਡੇਮੋਕਰੇਟਿਕ ਭਾਰਤੀਯ ਲੋਕ ਦਲ ਵਿੱਚ ਨਵੀਆਂ ਨਿਯੁਕਤੀਆਂ ਕਰਦੇ ਹੋਏ ਬਿਮਲਾ ਪ੍ਰਧਾਨ ਅਤੇ ਸੋਮਵਤੀ ਉਪ ਪ੍ਰਧਾਨ ਮਹਿਲਾ ਸਫਾਈ ਮਜ਼ਦੂਰ ਵਿੰਗ ਜਿਲ੍ਹਾ ਜਲੰਧਰ ਨੂੰ ਨਿਯੁਕਤ ਕੀਤਾ ਗਿਆ! ਰਮਨ ਕੁਮਾਰ ਸਰਕਲ ਪ੍ਰਧਾਨ ਧੀਣਾ ਨੂੰ ਨਿਯੁਕਤ ਕਰਦੇ ਹੋਏ ਕਪੂਰ ਅਚਾਰਿਆ ਚੰਡੀਗੜ੍ਹ, ਛੋਟਾ ਰਾਮ ਮੋਹਾਲੀ, ਬਾਬਾ ਸੋਮ ਨਾਥ ਬਠਿੰਡਾ, ਦਇਆ ਚੰਦ ਅਚਾਰਿਆ, ਸ਼ਤੀਸ਼ ਕੁਮਾਰ ਬੜਾ ਪਿੰਡ, ਸੁਰੇਸ਼ ਕੁਮਾਰ ਬੜਾ ਪਿੰਡ, ਤੋਤੀ ਰਾਮ ਸਾਰਸਰ ਨੂੰ ਡੇਮੋਕ੍ਰੇਟਿਕ ਭਾਰਤੀਯ ਲੋਕ ਦਲ ਵਿੱਚ ਸ਼ਾਮਿਲ ਕੀਤਾ ਗਿਆ! ਇਸ ਮੌਕੇ ਹੋਰਨਾਂ ਤੋਂ ਇਲਾਵਾ ਲੀਲਾ ਰਾਮ ਪ੍ਰਧਾਨ, ਮਨੋਰੀ ਲਾਲ ਨੰਗਲ ਜੀਵਨ ਪ੍ਰਧਾਨ ਸਫਾਈ ਮਜ਼ਦੂਰ ਵਿੰਗ ਜਿਲ੍ਹਾ ਜਲੰਧਰ ਡੇਮੋਕ੍ਰੇਟਿਕ ਭਾਰਤੀਯ ਲੋਕ ਦਲ ਆਦਿ ਸਾਥੀ ਮੌਜੂਦ ਸਨ!
ਫੋਟੋ ਅਜਮੇਰ ਦੀਵਾਨਾ