ਬੇਗਮਪਰਾ ਟਾਇਗਰ ਫੋਰਸ ਦਾ ਨਾਮ ਲੈਕੇ ਭਲਕੇ ਗੜ੍ਹਸ਼ੰਕਰ ਜਾਮ ਲਾਉਣ ਦੀਆ ਧਮਕੀਆ ਦੇਣ ਵਾਲਿਆ ਨੂੰ ਫੋਰਸ ਵਿੱਚੋ ਕੱਢਿਆ ਹੋਇਆ ਹੈ : ਕੌਮੀ ਪ੍ਰਧਾਨ ਧਰਮਪਾਲ ਸਾਹਨੇਵਾਲ 

ਬੇਗਮਪਰਾ ਟਾਇਗਰ ਫੋਰਸ ਦਾ ਨਾਮ ਲੈਕੇ ਭਲਕੇ ਗੜ੍ਹਸ਼ੰਕਰ ਜਾਮ ਲਾਉਣ ਦੀਆ ਧਮਕੀਆ ਦੇਣ ਵਾਲਿਆ ਨੂੰ ਫੋਰਸ ਵਿੱਚੋ ਕੱਢਿਆ ਹੋਇਆ ਹੈ : ਕੌਮੀ ਪ੍ਰਧਾਨ ਧਰਮਪਾਲ ਸਾਹਨੇਵਾਲ 

Oplus_131072

ਹੁਸ਼ਿਆਰਪੁਰ 1 ਦਸੰਬਰ (ਤਰਸੇਮ ਦੀਵਾਨਾ ) ਭਾਰਤ ਦੇਸ਼ ਦੇ ਸੰਵਿਧਾਨ ਨੂੰ ਮਨਜ਼ੂਰ ਹੋਇਆਂ ਲੱਗਭੱਗ 74 /75 ਸਾਲ ਹੋ ਗਏ ਹਨ। 26 ਨਵੰਬਰ 1949 ਨੂੰ ਭਾਰਤ ਰਤਨ ਬਾਬਾ ਸਾਹਿਬ ਅੰਬੇਡਕਰ ਦੁਆਰਾ ਲਿਖਿਆ ਹੋਇਆ ਸੰਵਿਧਾਨ ਮੰਨਜੂਰ ਹੋਇਆ ਅਤੇ 1950 ਤੋਂ ਲਾਗੂ ਕੀਤਾ ਗਿਆ। ਵਿਸ਼ਵ ਦਾ ਸਭ ਤੋਂ ਵੱਡਾ ਗਣਤੰਤਰ ਦਿਵਸ ਬਾਬਾ ਸਾਹਿਬ ਅੰਬੇਡਕਰ ਦੁਆਰਾ ਲਿਖੇ ਸੰਵਿਧਾਨ ਅਨੁਸਾਰ ਪਿਛਲੇ 74 /75 ਸਾਲਾਂ ਤੋਂ ਸਵਿਧਾਨ ਅਨੁਸਾਰ ਸਫਲਤਾ ਪੂਰਵਕ ਚੱਲ ਰਿਹਾ ਹੈ । ਇਹਨਾ ਗੱਲਾ ਦਾ ਪ੍ਰਗਟਾਵਾ ਬੇਗਮਪੁਰਾ ਟਾਇਗਰ ਫੋਰਸ ਦੇ ਕੌਮੀ ਪ੍ਰਧਾਨ ਧਰਮ ਪਾਲ ਸਾਹਨੇਵਾਲ ਨੇ ਇੱਕ ਪ੍ਰੈਸ ਵਾਰਤਾ ਦੌਰਾਨ ਕੀਤਾ । ਉਹਨਾ ਕਿਹਾ ਕਿ ਬਾਬਾ ਸਾਹਿਬ ਨੇ 62 ਦੇਸ਼ਾਂ ਦੇ ਸੰਵਿਧਾਨ ਪੜ੍ਹੇ ਅਤੇ ਦੋ ਸਾਲ ਗਿਆਰਾਂ ਮਹੀਨੇ ਅਠਾਰਾਂ ਦਿਨ ਲਾ ਕੇ ਇਹ ਸੰਵਿਧਾਨ ਲਿਖਿਆ ਸੀ। ਉਹਨਾ ਕਿਹਾ ਕਿ ਦੇਸ਼ ਦਾ ਸੰਵਿਧਾਨ ਸਮਾਜਿਕ, ਆਰਥਿਕ ਅਤੇ ਰਾਜਨੀਤਕ ਨਿਆਂ ਦੀ ਗੱਲ ਪਹਿਲੇ ਸਫ਼ੇ ਤੋ ਹੀ ਕਰਦਾ ਹੈ। ਉਹਨਾ ਕਿਹਾ ਕਿ ਦੇਸ਼ ਦਾ ਸੰਵਿਧਾਨ ਸਾਰੇ ਭਾਈਚਾਰਿਆਂ ਅਤੇ ਹਰ ਨਾਗਰਿਕ ਲਈ ਸਭ ਤੋਂ ਪਵਿੱਤਰ ਗ੍ਰੰਥ ਹੈ। ਉਹਨਾ ਕਿਹਾ ਕਿ ਤੁਸੀ ਵਿਆਹ ਜਿਹੜੀਆਂ ਮਰਜ਼ੀ ਰਸਮਾਂ ਨਾਲ ਕਰਵਾ ਸਕਦੇ ਹੋ ਪਰ ਵਿਆਹ ਦਾ ਤਲਾਕ ਸਿਰਫ ਸੰਵਿਧਾਨ ਅਨੁਸਾਰ ਅਦਾਲਤ ਹੀ ਕਰ ਸਕਦੀ ਹੈ। ਉਹਨਾ ਕਿਹਾ ਕਿ ਤਿੰਨ ਤਲਾਕ ਦੀ ਪ੍ਰਥਾ ਖ਼ਤਮ ਹੋਈ, ਧਾਰਾ 370 ਖਤਮ,ਹੋਈ ਤੇ ਰਾਖਵਾਂਕਰਣ ਜੰਮੂ ਕਸ਼ਮੀਰ ਵਿੱਚ ਵੀ ਲਾਗੂ ਹੋਇਆ । ਉਹਨਾ ਕਿਹਾ ਕਿ ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਨੇ ਪਹਿਲੀ ਵਾਰ ਦੇਸ਼ ਦੇ ਸੰਵਿਧਾਨ ਦੀ ਸੌਂਹ ਚੁੱਕੀ ਕਿਉਕਿ ਸੰਵਿਧਾਨ ਦੀ ਤਾਕਤ ਹੀ ਦੇਸ਼ ਦੀ ਤਾਕਤ ਹੈ। ਉਹਨਾ ਅਨੁਸੂਚਿਤ ਜਾਤੀ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਬਾਬਾ ਸਾਹਿਬ ਨੂੰ ਪੜਨ ਅਤੇ ਸਮਝਣ। ਦੇਸ਼

ਅਤੇ ਸਮਾਜ ਨੂੰ ਮਜ਼ਬੂਤ ਬਣਾਉਣ ਲਈ ਬਾਬਾ ਸਾਹਿਬ ਅੰਬੇਡਕਰ ਜੀ ਦਾ ਲਿਖਿਆ ਸੰਵਿਧਾਨ ਸਹੀ ਤਰੀਕੇ ਨਾਲ ਲਾਗੂ ਕਰਨ ਨਾਲ ਹੀ ਭਾਰਤ ਦਾ ਹਾਜ਼ਮਾ ਠੀਕ ਹੋਵੇਗਾ ।

ਉਹਨਾ ਅੰਤ ਵਿੱਚ ਕਿਹਾ ਕਿ ਬੇਗਮਪੁਰਾ ਟਾਇਗਰ ਫੋਰਸ ਵਿੱਚੋ ਕੁਝ ਪੱਕੇ ਤੌਰ ਤੇ ਕੱਢੇ ਹੋਏ ਲੋਕ ਬੇਗਮਪੁਰਾ ਟਾਇਗਰ ਫੋਰਸ ਦਾ ਅਣਅਧਿਕਾਰਤ ਤੌਰ ਤੇ ਨਾਮ ਲੈਕੇ 3 ਦਸੰਬਰ ਨੂੰ ਗੜ੍ਹਸ਼ੰਕਰ ਵਿਖੇ ਪ੍ਰਸ਼ਾਸਨ ਨੂੰ ਜਾਮ ਲਾਉਣ ਦੀਆ ਧਮਕੀਆ ਦੇ ਰਹੇ ਹਨ ਇਹਨਾ ਲੋਕਾ ਦਾ ਬੇਗਮਪੁਰਾ ਟਾਇਗਰ ਫੋਰਸ ਨਾਲ ਕੋਈ ਸਬੰਧ ਨਹੀ ਹੈ ਕਿਉਕਿ ਬੇਗਮਪੁਰਾ ਟਾਇਗਰ ਫੋਰਸ ਇੱਕ ਰਜਿ. ਜਥੇਬੰਦੀ ਹੈ ਅਤੇ ਇਹ ਫੋਰਸ ਵਿੱਚੋ ਕੱਢੇ ਹੋਏ ਲੋਕ ਸ਼ਾਸਨ ਪ੍ਰਸ਼ਾਸਨ ਨੂੰ ਫੋਰਸ ਦੇ ਨਾਮ ਤੇ ਧਮਕਾ ਰਹੇ ਹਨ ਅਤੇ ਫੋਰਸ ਦਾ ਨਾਮ ਲੈਕੇ ਲੋਕਾ ਨੂੰ ਗੁਮਰਾਹ ਕਰ ਰਹੇ ਹਨ । ਉਹਨਾ ਸ਼ਾਸਨ ਤੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਇਹੋ ਜਿਹੇ ਫੇਕ ਲੋਕਾ ਤੇ ਤੁਰੰਤ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਉਹਨਾ ਕਿਹਾ ਕਿ ਫੋਰਸ ਵਿੱਚੋਂ ਕੱਢੇ ਗਏ ਇਹ ਲੋਕਾ ਦਾ ਬੇਗਮਪੁਰਾ ਟਾਇਗਰ ਫੋਰਸ ਨਾਲ ਕੋਈ ਦੂਰ ਦਾ ਵਾਸਤਾ ਵੀ ਨਹੀ ਹੈ ਉਹਨਾ ਦੱਸਿਆ ਕਿ ਫੋਰਸ ਵਿੱਚੋ ਕੱਢੇ ਗਏ ਇਹ ਲੋਕਾ ਤੇ ਸਾਡੀ ਵਲੋ ਮਾਨਯੋਗ ਅਦਾਲਤ ਵਿੱਚ ਕੇਸ ਵੀ ਕੀਤੇ ਹੋਏ ਹਨ ।

 

Leave a Reply

Your email address will not be published. Required fields are marked *