ਸਕੌਨਿਜ਼ ਵਰਲਡ ਸਕੂਲ ਵਿਖੇ ਸਲਾਨਾ ਖੇਡ ਦਿਵਸ ਕਰਵਾਇਆ ਗਿਆ:
ਖਰੜ/ਮੌਹਾਲੀ-3 ਦਿਸੰਬਰ (ਬਿਊਰੋ)
ਸਕੌਨਿਜ਼ ਵਰਲਡ ਸਕੂਲ ਪਿੰਡ ਘਟੋਰ ਜਿਲ੍ਹਾ ਮੋਹਾਲੀ ਵਿਖੇ ਸਲਾਨਾ ਸਪਾਰਟਸ ਆਫ ਫੈਸਟ ਖੇਡਾਂ ਦਾ ਪ੍ਰੋਗਰਾਮ ਕਰਵਾਇਆ ਗਿਆ। ਜਿਸ ਵਿੱਚ ਸਕੂਲ ਦੇ ਬਚਿਆਂ ਵਲੋਂ ਗਨੇਸ਼ ਵੰਦਨਾ ਨਾਲ ਪ੍ਰੋਗ੍ਰਾਮ ਦੀ ਸ਼ੁਰੂਆਤ ਕੀਤੀ ਗਈ ਅਤੇ ਸਕੂਲ ਦੇ ਬਚਿੱਆਂ ਵਲੋਂ ਉੱਚੀ ਛਾਲ, ਜੂਡੋ ਕਰਾਟੇ, ਰੱਸਾ-ਕੱਸੀ ਵੱਖ-ਵੱਖ ਤਰਾਂ ਦੀਆਂ ਦੌੜਾਂ ਆਦਿ ਮੁਕਾਬਲੇ ਵੀ ਕਰਵਾਏ ਗਏ। ਜਿਸ ਵਿੱਚ ਮੁੱਖ ਮਹਿਮਾਨ ਵਜੋਂ ਰੁਪੇਸ਼ ਬੈਗੜਾ ਡੀ.ਐਸ.ਓ ਮੌਹਾਲੀ ਅਤੇ ਯਾਦਵਿੰਦਰ ਗੌੜ ਨੇ ਸ਼ਿਰਕਤ ਕੀਤੀ। ਉਥੇ ਹੀ ਸੰਬੋਧਨ ਕਰਦਿਆ ਕਿਹਾ ਕਿ ਬੱਚਿਆ ਨੂੰ ਖੇਡਾਂ ਪ੍ਰਤੀ ਮਾਂ-ਬਾਪ ਵੀ ਜਾਗਰੂਕ ਕਰਨ ਅਤੇ ਬੱਚਿਆ ਨੂੰ ਮੋਬਾਈਲ ਆਦਿ ਨਾ ਦੇਣ ਅਤੇ ਸਕੋਨਿਜ਼ ਵਰਲਡ ਸਕੂਲ ਵਿੱਚ ਜਲਦ ਹੀ ਇਕ ਖੇਡ ਅਕੈਡਮੀ ਸ਼ੁਰੂ ਕੀਤੀ ਜਾਵੇਗੀ। ਸਰਕਾਰ ਵਲੌਂ ਯੋਗਾ ਕਲਾਸਾਂ ਵੀ ਇਸ ਸਕੂਲ ਵਿੱਚ ਜਲਦ ਹੀ ਸ਼ੁਰੂ ਕੀਤੀ ਜਾਣਗੀਆਂ ਅਤੇ ਕੋਚਿੰਗ ਵੀ ਫ੍ਰੀ ਕੀਤੀ ਜਾਵੇਗੀ ਤਾਂ ਕਿ ਮਾਂ-ਬਾਪ ਅਤੇ ਬੱਚੇ ਯੋਗਸ਼ਾਲਾ ਵਿੱਚ ਭਾਗ ਲੈ ਸਕੱਣ। ਉਥੇ ਹੀ ਕੇ.ਬੀ.ਡੀ ਗਰੁੱਪ ਦੇ ਐਮ.ਡੀ ਰਮੇਸ਼ ਗੋਇਲ ਅਤੇ ਸਮੂਹ ਸਟਾਫ ਵਲੌਂ ਮੈਡਲ ਤੇ ਇਨਾਮ ਵੰਡੇ ਗਏ। ਸ੍ਰੀ ਰਮੇਸ਼ ਗੋਇਲ ਨੇ ਕਿਹਾ ਕਿ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਲਈ ਇਹ ਬਹੁਤ ਵਧੀਆ ਪ੍ਰੋਗ੍ਰਾਮ ਹੈ ਅਤੇ ਉਥੇ ਹੀ ਡਾਇਰੈਕਟਰ ਸੰਦੀਪ ਗੁਪਤਾ ਅਤੇ ਮੌਨਿਕਾ ਗੁਪਤਾ ਦੀ ਪ੍ਸ਼ੰਸਾ ਕੀਤੀ। ਆਖਿਰ ਵਿੱਚ ਬਚਿੱਆ ਵਲੌਂ ਗਿੱਧਾ-ਡੰਗੜਾ ਪੇਸ਼ ਕੀਤਾ ਗਿਆ ਅਤੇ ਸਪੋਰਟਸ ਆਫ ਫੈਸਟ ਅਪਣੀ ਯਾਦਾਂ ਛੱਡਦੇ ਹੋਏ ਸਮਾਪਤ ਹੋਇਆ। ਇਸ ਮੋਕੇ ਤੇ ਡਾਇਰੈਕਟਰ ਸੰਦੀਪ ਗੁਪਤਾ ਅਤੇ ਮੌਨਿਕਾ ਗੁਪਤਾ ਨੇ ਮੁੱਖ ਮਹਿਮਾਨ ਰਮੇਸ਼ ਗੋਇਲ ਤੇ ਸਮੂਹ ਸਟਾਫ ਕੇ.ਬੀ.ਡੀ ਗਰੁੱਪ ਨੂੰ ਉਚੇਚੇ ਤੌਰ ਤੇ ਸਨਮਾਨਿਤ ਕੀਤਾ ਅਤੇ ਉਥੇ ਹੀ ਵਾਇਸ ਪ੍ਰਿੰਸੀਪਲ ਆਸਿਮ ਰਾਜ ਕੌਰ ਤੇ ਸਮੂਹ ਸਟਾਫ ਨੇ ਆਏ ਲੋਕਾਂ ਦਾ ਪਹੁੰਚਣ ਤੇ ਧੰਨਵਾਦ ਕੀਤਾ।