ਜਲੰਧਰ ਵਿੱਚ ਕਰਵਾਇਆ ਗਿਆ ਸਾਲਾਨਾ ਸਤਿਗੁਰੂ ਸੰਗੀਤ ਉਤਸਵ
ਜਲੰਧਰ (ਸੁਨੀਲ)ਸਤਿਗੁਰੂ ਦਰਸ਼ਨ ਸੰਗੀਤ ਕਲਾ ਕੇਂਦਰ ਤੇ ਸਤਿਗੁਰੂ ਸੰਗੀਤ ਉਤਸਵ 2024 ਜੋਕਿ ਲਗਾਤਾਰ 17ਵਾਰ ਹਰ ਸਾਲ ਕਰਵਾਇਆ ਜਾਂਦਾ ਹੈ ਤੇ ਇਸ ਸਾਲ ਫਿਰ ਅੱਜ ਮਿਤੀ 4,12,2024 ਨੂੰ ਜੰਲਧਰ ਵਿੱਚ ਕਰਵਾਇਆ ਗਿਆ ਤੇ ਇਸ ਮੌਕੇ ਤੇ ਪੰਜਾਬ ਦੇ ਵੱਖ ਵੱਖ ਜਿਲਿਆ ਤੋਂ ਕਾਫ਼ੀ ਸਕੂਲਾਂ ਤੋਂ ਵੱਡੀ ਗਿਣਤੀ ਵਿੱਚ ਵਿਦਿਆਥੀਆਂ ਨੇ ਭਾਗ ਲਿਆ ਤੇ ਆਪਣੀ ਕਾਬਲੀਅਤ ਮੁਤਾਬਿਕ ਪਰਮਾਤਮਾ ਦੀ ਭਗਤੀ, ਬੰਦਗੀ ਕਰਨ ਦਾ ਸੁਨੇਹਾ ਦਿੱਤਾ ਤੇ ਅੱਜ ਇਸ ਮੌਕੇ ਤੇ ਮੁੱਖ ਮਹਿਮਾਨ ਐਸਐਸਪੀ ਸਾਹਿਬ ਸ਼੍ਰੀ ਜਗਜੀਤ ਸਿੰਘ ਸਰੋਆ ਜੀ ਰੇਂਜ ਜਲੰਧਰ, ਏਸੀਪੀ ਸ਼੍ਰੀ ਅਸ਼ੋਕ ਕੁਮਾਰ ਜੀ ਤੇ ਸਮਾਜ ਸੇਵਕ ਰਾਜ ਕੁਮਾਰ ਸਾਕੀ ਭੀ ਹਜ਼ਾਰ ਹੋਏ ਐਸਐਸਪੀ ਸਾਹਿਬ ਵਲੋ ਵਿਜੇਤਾ ਵਿਦਿਆਰਥੀਆ ਨੂੰ ਸਨਮਾਨ ਚਿੰਨ੍ਹ ਦਿੱਤੇ ਗਏ ਤੇ ਰਾਜ ਕੁਮਾਰ ਸਾਕੀ ਵਲੋ ਇਸ ਸਮਾਜਿਕ ਵਰਤਾਰੇ ਨੂੰ ਪ੍ਰਸਾਰਿਤ ਕਰਨ ਲਈ ਆਪਣੇ ਪ੍ਰੋਗਰਾਮ ਵੱਲੋ ਸੰਗਤ ਦੀ ਸੇਵਾ ਕਰਨ ਲਈ ਵਕ਼ਤ ਭੀ ਮੁਹਈਆ ਕਰਨ ਦੀ ਗੱਲ ਕੀਤੀ ਗਈ ਤਾਂ ਜੌ ਸਮਾਜ ਦੇ ਵਿਦਿਆਰਥੀ ਵਰਗ ਨੂੰ ਸੁਹਜਮਈ, ਆਨੰਦਮਈ ਤੇ ਨਸ਼ਾ ਮੁਕਤ ਸਿਰਜਣਾ ਕਰਨ ਸਬੰਧੀ ਸਮਾਗਮ ਵਿੱਚ ਸ਼ਾਮਲ ਲੋਕਾ ਨੂੰ ਬੇਨਤੀ ਭੀ ਕੀਤੀ ਗਈ।