ਥਾਣਾ ਹਰਿਆਣਾ ਦੀ ਪੁਲਿਸ ਨੇ 40 ਗ੍ਰਾਮ ਨਸ਼ੀਲੇ ਪਦਾਰਥ ਸਮੇਤ ਕੀਤਾ ਇੱਕ ਵਿਅਕਤੀ ਨੂੰ ਗ੍ਰਿਫਤਾਰ 

ਥਾਣਾ ਹਰਿਆਣਾ ਦੀ ਪੁਲਿਸ ਨੇ 40 ਗ੍ਰਾਮ ਨਸ਼ੀਲੇ ਪਦਾਰਥ ਸਮੇਤ ਕੀਤਾ ਇੱਕ ਵਿਅਕਤੀ ਨੂੰ ਗ੍ਰਿਫਤਾਰ 

ਹੁਸ਼ਿਆਰਪੁਰ 5 ਦਸੰਬਰ ( ਤਰਸੇਮ ਦੀਵਾਨਾ ) ਸੁਰਿੰਦਰ ਲਾਂਬਾ ਆਈ ਪੀ ਐਸ ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ ਵਲੋਂ ਦਿੱਤੇ ਦਿਸ਼ਾ ਨਿਰਦੇਸ਼ ਅਤੇ ਹਲਕਾ ਨਿਗਰਾਨ ਅਫਸਰ ਨਰਿੰਦਰ ਸਿੰਘ ਦੀ ਰਹਿਨੁਮਾਈ ਹੇਠਾਂ ਨਸ਼ੀਲੇ ਪਦਾਰਥ ਦੀ ਸਮਗਲਿੰਗ ਕਰਨ ਵਾਲੇ ਵਿਅਕਤੀਆ ਦੇ ਖਿਲਾਫ ਮੁਹਿੰਮ ਸੁਰੂ ਕੀਤੀ ਗਈ ਹੈ ਜਿਸ ਤਹਿਤ ਕਸਬਾ ਹਰਿਆਣਾ ਵਿਚ ਅਪਰੇਸਨ ਕਾਸੋ ਅਮਲ ਵਿਚ ਲਿਆਦਾ ਗਿਆ ਅਪਰੇਸ਼ਨ ਕਾਸੋ ਉਪਰੰਤ ਥਾਣਾ ਹਰਿਆਣਾ ਪੁਲਿਸ ਨੂੰ ਨਸ਼ਾ ਤਸਕਰ ਪਾਸੋ ਨਸ਼ੀਲਾ ਪਦਾਰਥ ਬਰਾਮਦ ਕਰਨ ਵਿਚ ਕਾਮਯਾਬੀ ਹਾਸਲ ਹੋਈ ਹੈ । ਉਹਨਾਂ ਦੱਸਿਆ ਕਿ

ਐਸ ਆਈ ਜਗਜੀਤ ਸਿੰਘ ਮੁੱਖ ਅਫਸਰ ਥਾਣਾ ਹਰਿਆਣਾ ਏਰੀਆ ਵਿਚ ਨਸ਼ੀਲੇ ਪਦਾਰਥ ਦੀ ਸਮਗਲਿੰਗ ਕਰਨ ਵਾਲੇ ਵਿਅਕਤੀਆ ਦੇ ਖਿਲਾਫ ਕਾਰਵਾਈ ਕਰਦੇ ਹੋਏ ਏ ਐਸ ਆਈ ਗੁਰਮਿੰਦਰ ਸਿੰਘ ਸਿਲਸਿਲਾ ਚੈਕਿੰਗ ਸ਼ੱਕੀ ਪੁਰਸ਼ਾ ਦੇ ਸਬੰਧ ਵਿਚ ਬਸੀ ਉਮਰ ਖਾਂ ਰੋਡ ਨਜਦੀਕ ਰੈਪ ਮਜੂਦ ਸੀ ਤਾਂ ਇਕ ਨੋਜਵਾਨ ਪੈਦਲ ਆਂਉਦਾ ਦਿਖਾਈ ਦਿੱਤਾ ਜੋ ਪੁਲਿਸ ਪਾਰਟੀ ਨੂੰ ਦੇਖ ਕੇ ਯਕਦਮ ਘਬਰਾ ਕੇ ਪਿਛੇ ਨੂੰ ਮੁੜਨ ਲੱਗਾ ਤਾਂ ਏ ਐਸ ਆਈ ਗੁਰਮਿੰਦਰ ਸਿੰਘ ਨੇ ਸਾਥੀ ਕਰਮਚਾਰੀਆ ਦੀ ਮਦਦ ਨਾਲ ਕਾਬੂ ਕਰਕੇ ਨਾਮ ਪਤਾ ਪੁਛਿਆ ਜਿਸਨੇ ਆਪਣਾ ਨਾਮ ਰਾਜਨ ਪੁਤਰ ਲੇਟ ਰਾਮ ਲਾਲ ਵਾਸੀ ਬਾਲਮੀਕ ਮੁਹੱਲਾ ਪਹਾੜੀ ਗੇਟ ਨੇੜੇ ਬਾਲਮੀਕ ਮੰਦਰ ਹਰਿਆਣਾ ਥਾਣਾ ਹਰਿਆਣਾ ਦੱਸਿਆ ਜਿਸਦੀ ਤਲਾਸ਼ੀ ਕਰਨ ਤੇ 40 ਗਰਾਮ ਨਸ਼ੀਲਾ ਪਦਾਰਥ ਬਰਾਮਦ ਹੋਇਆ ਅਤੇ ਥਾਣਾ ਹਰਿਆਣਾ ਵਿਖ਼ੇ ਪਰਚਾ ਦਰਜ ਰਜਿਸਟਰ ਕੀਤਾ ਗਿਆ ਹੈ।

ਫੋਟੋ ਅਜਮੇਰ ਦੀਵਾਨਾ

Leave a Reply

Your email address will not be published. Required fields are marked *