ਚੱਬੇਵਾਲ ਦੇ ਹਰ ਘਰ ਦੀ ਹੋਵੇਗੀ ਪੱਕੀ ਛੱਤ : ਡਾ. ਇਸ਼ਾਂਕ ਕੁਮਾਰ
ਬਾਲਿਆ ਵਾਲੀਆਂ ਛੱਤਾਂ ਲਈ ਪਿੰਡ ਚਿੱਤੋਂ ‘ਚ ਵੰਡੇ ਚੈੱਕ
ਹੁਸ਼ਿਆਰਪੁਰ 10 ਦਸੰਬਰ ( ਤਰਸੇਮ ਦੀਵਾਨਾ ) ਮੇਰੇ ਹਲਕੇ ਦੇ ਹਰ ਪਰਿਵਾਰ ਦੇ ਘਰ ਦੀ ਛੱਤ ਪੱਕੀ ਹੋਵੇ ਅਤੇ ਹਰ ਘਰ ਖੁਸ਼ਹਾਲ ਹੋਵੇ, ਇਸ ਦੇ ਲਈ ਮੈਂ ਆਪਣੇ ਵਲੋਂ ਹਰ ਬਣਦੀ ਕੋਸ਼ਿਸ਼ ਕਰਾਂਗਾ ਅਤੇ ਇਸੀ ਦਿਸ਼ਾ ਵਿਚ ਇਕ ਕਦਮ ਹੈ ਬਾਲਿਆਂ ਵਾਲੀਆਂ ਛੱਤਾਂ ਵਾਲੇ ਪਰਿਵਾਰਾਂ ਨੂੰ ਫੰਡ ਦੇਣਾ, ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਚੱਬੇਵਾਲ ਵਿਧਾਇਕ ਡਾ ਇਸ਼ਾਂਕ ਕੁਮਾਰ ਨੇ ਕੀਤਾ | ਉਸ ਸਮੇਂ ਉਹ ਚੱਬੇਵਾਲ ਹਲਕੇ ਦੇ ਪਿੰਡ ਚਿੱਤੋਂ ਵਿਖੇ ਪਿੰਡ ਵਾਸੀਆਂ ਨੂੰ ਮੁਖਾਤਿਬ ਸਨ | ਪਿੰਡ ਦੇ ਲੋਕਾਂ ਲਈ ਵੀ ਉਦੋਂ ਖੁਸ਼ੀ ਦਾ ਮਾਹੌਲ ਬਣਿਆ, ਜਦੋਂ ਡਾ. ਇਸ਼ਾਂਕ ਕੁਮਾਰ ਨੇ ਪਿੰਡ ਵਿੱਚ ਗਰੀਬ ਪਰਿਵਾਰਾਂ ਦੇ ਘਰਾਂ ਦੀਆਂ ਕੱਚੀਆਂ ਛੱਤਾਂ ਨੂੰ ਪੱਕੇ ਬਣਾਉਣ ਲਈ 16 ਪਰਿਵਾਰਾਂ ਨੂੰ ਮਾਲੀ ਮਦਦ ਲਈ ਚੈੱਕ ਭੇਂਟ ਕੀਤੇ | ਇਹ ਜਤਨ ਪਿੰਡ ਦੇ ਆਰਥਿਕ ਰੂਪ ‘ਚ ਪੱਛੜੇ ਵਰਗ ਦੇ ਲੋਕਾਂ ਦੀ ਮਦਦ ਕਰਨ ਅਤੇ ਵਿਕਾਸ ਦੀ ਰਫ਼ਤਾਰ ਨੂੰ ਤੇਜ਼ ਕਰਨ ਦੀ ਕੜੀ ਵਿੱਚ ਕੀਤਾ ਗਿਆ।
ਇਸ ਮੌਕੇ ‘ਤੇ ਵਿਧਾਇਕ ਡਾ. ਇਸ਼ਾਂਕ ਕੁਮਾਰ ਨੇ ਕਿਹਾ, “ਵਿਕਾਸਕਾਰਜ ਮੇਰੇ ਲਈ ਸਭ ਤੋਂ ਪਹਿਲਾ ਹਨ। ਹਲਕੇ ਦੇ ਹਰ ਘਰ ਤੱਕ ਮੌਲਿਕ ਸੁਵਿਧਾਵਾਂ ਪਹੁੰਚਾਉਣਾ ਅਤੇ ਲੋਕਾਂ ਦੀਆਂ ਮੁਢਲੀਆਂ ਜਰੂਰਤਾਂ ਪੂਰੀਆਂ ਕਰਨਾ ਮੇਰਾ ਫਰਜ ਹੈ। ਹਲਕੇ ਦੇ ਹਰ ਪਰਿਵਾਰ ਦੀ ਮਦਦ ਕਰਕੇ ਮੈਨੂੰ ਖੁਸ਼ੀ ਹੁੰਦੀ ਹੈ। ਮੈਂ ਇਹ ਯਕੀਨੀ ਬਣਾਵਾਂਗਾ ਕਿ ਮੇਰੇ ਹਲਕੇ ਦੇ ਹਰ ਪਿੰਡ ਤੇ ਖਾਸ ਕਰ ਚਿੱਤੋਂ ਪਿੰਡ ਦੇ ਵਿਕਾਸ ਵਿੱਚ ਕੋਈ ਕਸਰ ਨਾ ਰਹੇ।”
ਚੇਕ ਵੰਡਣ ਦੇ ਇਸ ਸਮਾਗਮ ਦੌਰਾਨ ਪਿੰਡਵਾਸੀਆਂ ਨੇ ਵਿਧਾਇਕ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਇਹ ਸਹਾਇਤਾ ਉਨ੍ਹਾਂ ਲਈ ਇਕ ਵੱਡੀ ਰਾਹਤ ਹੈ। ਇਕ ਪਿੰਡਵਾਸੀ ਨੇ ਕਿਹਾ, “ਸਾਡੇ ਘਰ ਦੀ ਛੱਤ ਸਾਲਾਂ ਤੋਂ ਬਹੁਤ ਖਰਾਬ ਹਾਲਤ ਵਿੱਚ ਸੀ। ਇਸ ਸਹਾਇਤਾ ਨਾਲ ਸਾਨੂੰ ਬਹੁਤ ਰਾਹਤ ਮਿਲੇਗੀ।” ਹੋਰ ਪਿੰਡਵਾਸੀਆਂ ਨੇ ਕਿਹਾ ਕਿ ਇਹ ਪਹਲ ਪਿੰਡ ਦੇ ਆਰਥਿਕ ਪੱਛੜੇ ਲੋਕਾਂ ਦੀ ਜਿੰਦਗੀ ਵਿੱਚ ਬਦਲਾਅ ਲਿਆਵੇਗੀ।
ਡਾ. ਇਸ਼ਾਂਕ ਕੁਮਾਰ ਤੋਂ ਪਹਿਲਾਂ ਸਾਬਕਾ ਵਿਧਾਇਕ ਅਤੇ ਮੌਜੂਦਾ ਸੰਸਦ ਮੈਂਬਰ ਡਾ ਰਾਜ ਕੁਮਾਰ ਵੱਲੋਂ ਅਜਿਹੇ ਕਦਮ ਪਹਿਲਾਂ ਵੀ ਕਈ ਪਿੰਡਾਂ ਵਿੱਚ ਲਏ ਗਏ ਹਨ। ਚਿੱਤੋਂ ਪਿੰਡ ਵਿੱਚ ਇਹ ਕਦਮ ਸਿਰਫ ਛੱਤਾਂ ਦੇ ਕੰਮ ਲਈ ਨਹੀਂ, ਸਗੋਂ ਪਿੰਡ ਦੇ ਸਮੂਹਿਕ ਵਿਕਾਸ ਨੂੰ ਵਧਾਉਣ ਦੇ ਪ੍ਰਤੀਕ ਵਜੋਂ ਦੇਖਿਆ ਜਾ ਰਿਹਾ ਹੈ।ਇਸ ਸਮਾਗਮ ਵਿੱਚ ਪਿੰਡ ਦੇ ਪਤਵੰਤਿਆਂ ਨੇ ਵੀ ਭਾਗ ਲਿਆ। ਉਨ੍ਹਾਂ ਨੇ ਵਿਧਾਇਕ ਨੂੰ ਯਕੀਨ ਦਵਾਇਆ ਕਿ ਪਿੰਡਵਾਸੀ ਇਸ ਸਹਾਇਤਾ ਨੂੰ ਪੂਰੀ ਸੰਵੇਦਨਸ਼ੀਲਤਾ ਨਾਲ ਵਰਤਣਗੇ।
ਡਾ. ਇਸ਼ਾਂਕ ਕੁਮਾਰ ਨੇ ਆਪਣੇ ਸੰਦੇਸ਼ ਵਿੱਚ ਇਹ ਵੀ ਕਿਹਾ ਕਿ ਅੱਗੇ ਆਉਣ ਵਾਲੇ ਦਿਨਾਂ ਵਿੱਚ ਪਿੰਡ ਲਈ ਹੋਰ ਵਿਕਾਸ ਯੋਜਨਾਵਾਂ ਨੂੰ ਲਾਗੂ ਕਰਨ ਲਈ ਵੀ ਉਹ ਯਤਨਸ਼ੀਲ ਰਹਿਣਗੇ।
ਫੋਟੋ ਅਜਮੇਰ ਦੀਵਾਨਾ