ਸ਼੍ਰੀ ਗੁਰੂ ਰਵਿਦਾਸ ਪਬਲਿਕ ਸਕੂਲ ਚੂਹੜਵਾਲੀ ਵਿਖੇ ਬਾਬਾ ਸਾਹਿਬ ਜੀ ਦਾ ਪ੍ਰੀਨਿਰਵਾਣ ਦਿਵਸ ਮਨਾਇਆ !

ਸ਼੍ਰੀ ਗੁਰੂ ਰਵਿਦਾਸ ਪਬਲਿਕ ਸਕੂਲ ਚੂਹੜਵਾਲੀ ਵਿਖੇ ਬਾਬਾ ਸਾਹਿਬ ਜੀ ਦਾ ਪ੍ਰੀਨਿਰਵਾਣ ਦਿਵਸ ਮਨਾਇਆ !

ਹੁਸ਼ਿਆਰਪੁਰ / ਚੂਹੜ੍ਵਾਲੀ 10 ਦਸੰਬਰ (ਤਰਸੇਮ ਦੀਵਾਨਾ ) ਸ੍ਰੀ ਗੁਰੂ ਰਵਿਦਾਸ ਪਬਲਿਕ ਸਕੂਲ ਚੂਹੜਵਾਲੀ ਵਿਖੇ ਭਾਰਤ ਰਤਨ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦਾ ਪ੍ਰੀ ਨਿਰਵਾਣ ਦਿਵਸ ਸੰਤ ਬਾਬਾ ਨਿਰਮਲ ਦਾਸ ਜੀ ਪ੍ਰਧਾਨ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਰਜਿ ਪੰਜਾਬ ਦੇ ਅਸ਼ੀਰਵਾਦ ਨਾਲ ਬਹੁਤ ਹੀ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਗਿਆ। ਇਸ ਸਮਾਗਮ ਮੌਕੇ ਸੱਭ ਤੋਂ ਪਹਿਲਾਂ ਭੈਣ ਸੰਤੋਸ਼ ਕੁਮਾਰੀ ਪ੍ਰਧਾਨ ਨਾਰੀ ਸ਼ਕਤੀ ਫਊਂਡੇਸ਼ਨ ਭਾਰਤ, ਸਕੂਲ ਦੇ ਡਾਇਰੈਕਟਰ ਸੁਲਿਦਰ ਸਿੰਘ, ਪ੍ਰਿੰਸੀਪਲ ਸ਼ਿਲਪਾ ਜੋਸ਼ੀ, ਪਤਵੰਤੇ ਸੱਜਣਾਂ ਅਤੇ ਸਕੂਲ ਦੇ ਸਮੂਹ ਸਟਾਫ ਨੇ ਬਾਬਾ ਸਾਹਿਬ ਅੰਬੇਡਕਰ ਜੀ ਅਤੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀਆਂ ਤਸਵੀਰਾਂ ਤੇ ਫੁੱਲ ਮਾਲਾਵਾਂ ਭੇਟ ਕੀਤੀਆਂ। ਉਪਰੰਤ ਸਕੂਲੀ ਬੱਚਿਆਂ ਵੱਲੋਂ ਸਮਾਗਮ ਦੀ ਸ਼ੁਰੂਆਤ ਕੀਰਤਨ ਰਾਹੀਂ ਕੀਤੀ ਗਈ ਅਤੇ ਬਾਬਾ ਸਾਹਿਬ ਅੰਬੇਡਕਰ ਜੀ ਦੇ ਜੀਵਨ ਤੇ ਅਧਾਰਿਤ ਗੀਤ, ਸਕਿੱਟਾ, ਭਾਸ਼ਣ ਅਤੇ ਕਵਿਤਾਵਾਂ ਪੇਸ਼ ਕੀਤੀਆਂ‌। ਇਸ ਮੌਕੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਮੈਡਮ ਸੰਤੋਸ਼ ਕੁਮਾਰੀ ਨੇ ਕਿਹਾ ਕਿ ਸਤਿਗੁਰੂ ਰਵਿਦਾਸ ਮਹਾਰਾਜ ਜੀ ਨੇ ਬੇਗਮਪੁਰੇ ਦੀ ਕਲਪਨਾ ਕਰਦਿਆ ਆਪਣੀ ਬਾਣੀ ਵਿੱਚ ਕਿਹਾ “ਐਸਾ ਚਾਹੂੰ ਰਾਜ ਮੈਂ ਜਹਾਂ ਮਿਲੇ ਸਭਨ ਕੋ ਅੰਨ ਛੋਟ ਵੜੇ ਸਭ ਸਮ ਵਸੇ ਰਵਿਦਾਸ ਰਹੇ ਪ੍ਰਸੰਨ” ਇਸ ਫਲਸਫੇ ਨੂੰ ਪੂਰਾ ਕਰਨ ਲਈ ਭਾਰਤ ਰਤਨ ਬਾਬਾ ਸਾਹਿਬ ਅੰਬੇਡਕਰ ਜੀ ਨੇ ਭਾਰਤ ਦੇ ਸੰਵਿਧਾਨ ਦੀ ਰਚਨਾ ਕਰਕੇ ਉਸ ਨੂੰ ਅਸਲੀ ਜਾਮਾ ਪਹਿਨਾਇਆ ਅਤੇ ਉਨ੍ਹਾਂ ਦੱਬੇ ਕੁੱਚਲੇ ਲੋਕਾਂ ਨੂੰ ਅਧਿਕਾਰ ਲੈਕੇ ਦਿੱਤੇ। ਇਸ ਮੌਕੇ ਭੈਣ ਸੰਤੋਸ਼ ਕੁਮਾਰੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਅਜ਼ਾਦੀ ਤੋਂ ਪਹਿਲਾਂ ਭਾਰਤ ਵਿਚ ਨਾਰੀ ਜਾਤੀ ਨੂੰ ਕੋਈ ਅਧਿਕਾਰ ਨਹੀਂ ਸਨ ਬਾਬਾ ਸਾਹਿਬ ਨੇ ਨਾਰੀ ਨੂੰ ਮਰਦਾਂ ਬਰਾਬਰ ਖੜਾ ਕਰ ਦਿੱਤਾ ਹੈ ਅੱਜ ਔਰਤਾਂ ਡਾਕਟਰ ਇੰਜੀਨੀਅਰ ਵਕੀਲ ਜੱਜ ਇਥੋਂ ਤੱਕ ਕਿ ਭਾਰਤ ਦੀ ਪ੍ਰਧਾਨ ਮੰਤਰੀ ਵੀ ਬਣੀ ਹੈ ਇਸ ਲਈ ਸਾਨੂੰ ਹਮੇਸ਼ਾ ਬਾਬਾ ਸਾਹਿਬ ਜੀ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨੇ ਚਾਹੀਦੇ ਹਨ। ਇਸ ਮੌਕੇ ਡਾਇਰੈਕਟਰ ਸੁਲਿੰਦਰ ਸਿੰਘ, ਪ੍ਰਿੰਸੀਪਲ ਸ਼ਿਲਪਾ ਜੋਸ਼ੀ,ਰਿਟਾ.ਆਈ ਜੀ ਮਹਿੰਦਰ ਪਾਲ ਬਾਸਨ,ਸਰਪੰਚ ਅਸ਼ੋਕ ਕੁਮਾਰ ਕਪੂਰ ਪਿੰਡ,ਸੱਤੋਵਾਲੀ ਸਰਪੰਚ ਸ਼੍ਰੀ ਹਰਜਿੰਦਰ ਪਾਲ,ਪ੍ਰਿਥਵੀ ਵੈਲਫੇਅਰ ਸੁਸਾਇਟੀ ਆਦਮਪੁਰ ਦੇ ਪ੍ਰਧਾਨ ਹਰਿੰਦਰ ਸਿੰਘ,ਆਦਮਪੁਰ ਤੋਂ ਪ੍ਰਿਥਵੀ ਵੈਲਫੇਅਰ ਸੁਸਾਇਟੀ ਦੇ ਮੈਂਬਰ ਸ਼੍ਰੀ ਅਗਨੀ ਦੇਵ ਨੇ ਵੀ ਬਾਬਾ ਸਾਹਿਬ ਅੰਬੇਡਕਰ ਜੀ ਦੇ ਜੀਵਨ ਤੋਂ ਬੱਚਿਆਂ ਨੂੰ ਜਾਣੂ ਕਰਵਾਇਆ ਅਤੇ ਸ਼ਰਧਾ ਦੇ ਫੁੱਲ ਭੇਂਟ ਕੀਤੇ। ਇਸ ਮੌਕੇ ਸਮੁਚੇ ਪ੍ਰੋਗਰਾਮ ਵਿੱਚ ਮੈਡਮ ਮੁਸਕਾਨ ਅਤੇ ਮੈਡਮ ਵਰਖਾ ਨੇ ਮੰਚ ਦਾ ਸੰਚਾਲਨ ਸੰਚਾਰੂ ਢੰਗ ਨਾਲ ਕੀਤਾ। ਇਸ ਮੌਕੇ ਚੋਮੋ ਤੋਂ ਸਰਪੰਚ ਸ਼੍ਰੀ ਸੰਨੀ ਗਿੱਲ

,ਵੈਲਫੇਅਰ ਸੋਸਾਇਟੀ ਤੋਂ ਰਾਜਕੁਮਾਰ,ਆਦਮਪੁਰ ਤੋਂ ਨਿਰੰਕਾਰੀ ਮਿਸ਼ਨ ਦੇ ਪ੍ਰਧਾਨ, ਸੁਖਪਾਲ ਸਹੋਤਾ,ਅਰਜਨਵਾਲ ਤੋਂ ਸਰਪੰਚ, ਸੁਖਵੀਰ ਸਿੰਘ, ਫਤਿਹਪੁਰ ਤੋਂ ਸਰਪੰਚ ਸੁਖਵਿੰਦਰ ਸਿੰਘ ,ਫਤਿਹਪੁਰ ਤੋਂ ਪੰਚ, ਅਮਰਦੀਪ ਸਿੰਘ, ਰੇਸ਼ਮ ਲਾਲ, ਰਾਮ ਪਾਲ, ਸਤਨਾਮ ਸਿੰਘ ਫਤਿਹਪੁਰ,

ਕਪੂਰਪਿੰਡ ਤੋਂ ਲੰਬੜਦਾਰ, ਹਰਪਾਲ ਚੰਦ ਆਦਿ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਸਮਾਗਮ ਦੇ ਅੰਤ ਵਿੱਚ ਸਕੂਲੀ ਬੱਚਿਆਂ ਨੂੰ ਚਾਹ ਪਕੌੜਿਆਂ ਦਾ ਲੰਗਰ ਵੀ ਵਰਤਾਇਆ ਗਿਆ।ਅੰਤ ਵਿੱਚ ਸਕੂਲ ਦੇ ਡਾਇਰੈਕਟਰ ਸੁਲਿੰਦਰ ਸਿੰਘ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ।

ਫੋਟੋ ਅਜਮੇਰ ਦੀਵਾਨਾ

 

Leave a Reply

Your email address will not be published. Required fields are marked *