ਇੰਸਪੈਕਟਰ ਪ੍ਰਮੋਦ ਕੁਮਾਰ ਨੇ ਬਤੌਰ ਐਸਐਚਓ
ਥਾਣਾ ਮਾਡਲ ਟਾਉਨ ਦਾ ਚਾਰਜ ਸੰਭਾਲਿਆ
ਹੁਸ਼ਿਆਰਪੁਰ 13 ਦਸੰਬਰ (ਤਰਸੇਮ ਦੀਵਾਨਾ ) ਇੰਸਪੈਕਟਰ ਪ੍ਰਮੋਦ ਨੇ ਐਸ.ਐਚ.ਓ.ਥਾਣਾ ਮਾਡਲ ਟਾਉਨ ਦਾ ਚਾਰਜ ਸੰਭਾਲ ਲਿਆ ਹੈ। ਅਹੁਦਾ ਸੰਭਾਲਣ ਮੌਕੇ ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਸਖਤ ਆਦੇਸ਼ਾਂ ਅਨੁਸਾਰ ਇਲਾਕੇ ਅੰਦਰ ਕਾਨੂੰਨ ਦੀ ਸਖਤੀ ਨਾਲ ਪਾਲਣਾ ਕੀਤੀ ਜਾਏਗੀ ਅਤੇ ਕਿਸੇ ਕਿਸਮ ਦੀ ਨਸ਼ੇ ਦੀ ਸਮੱਗਲਿੰਗ ਅਤੇ ਗੁੰਡਾਗਰਦੀ ਨਹੀਂ ਹੋਣ ਦਿੱਤੀ ਜਾਏਗੀ। ਗੈਰ-ਕਾਨੂੰਨੀ ਮਾਈਨਿੰਗ ਅਤੇ ਕਰਾਈਮ ਕਰਨ ਵਾਲੇ ਵਿਅਕਤੀਆਂ ਖਿਲਾਫ ਤੁਰੰਤ ਬਣਦੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਪਬਲਿਕ ਨੂੰ ਕਿਹਾ ਕਿ ਟ੍ਰੈਫਿਕ ਨਿਯਮਾ ਦੀ ਪੂਰਨ ਤੌਰ ਤੇ ਪਾਲਣਾ ਕੀਤੀ ਜਾਵੇ,ਉਹਨਾਂ ਕਿਹਾ ਕਿ ਅਗਰ ਕੋਈ ਟ੍ਹੈਫਿਕ ਨਿਯਮਾਂ ਦੀ ਪਾਲਣਾ ਨਹੀ ਕਰੇਗਾ ਤਾ ਉਸ ਦੇ ਖਿਲਾਫ ਸਖਤ ਐਕਸ਼ਨ ਲਿਆ ਜਾਵੇਗਾ। ਉਹਨਾਂ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਸਮਾਜ ਵਿਚੋ ਨਸ਼ਾ ਖਤਮ ਕਰਨ ਲਈ ਪੁਲਸ ਨਾਲ ਪੁੂਰਨ ਸਹਿਯੋਗ ਕੀਤਾ ਜਾਵੇ ਤਾਕਿ ਪੰਜਾਬ ਦੀ ਨੌਜਵਾਨੀ ਨੂੰ ਬਚਾਇਆ ਜਾ ਸਕੇ। ਉਹਨਾਂ ਕਿਹਾ ਕਿ ਜੇਕਰ ਜਨਤਾ ਪੂਰਾ ਸਾਥ ਦੇਵੇ ਤਾ ਨਸ਼ੇ ਰੂਪੀ ਕੋਹੜ ਨੂੰ ਇਸ ਸਮਾਜ ਵਿਚੋ ਪੂਰੀ ਤਰ੍ਹਾ ਨਾਲ ਖਤਮ ਕੀਤਾ ਜਾ ਸਕਦਾ ਹੈ। ਉਨ੍ਹਾਂ ਨੇ ਬੱਚਿਆਂ ਦੇ ਮਾਪਿਆ ਨੂੰ ਅਪੀਲ ਕੀਤੀ ਕਿ ਆਪਣੇ ਬੱਚਿਆਂ ਤੇ ਪੂਰੀ ਤਰ੍ਹਾ ਨਾਲ ਨਜ਼ਰ ਰੱਖੋ ਤਾਕਿ ਤੁਹਾਡੇ ਬੱਚੇ ਚਿੱਟੇ ਦੇ ਕੋਹੜ ਬਚੇ ਰਹਿਣ। ਉਨ੍ਹਾਂ ਨੇ ਨਾਲ ਹੀ ਸ਼ੱਕੀ ਵਿਅਕਤੀਆਂ ਦੀ ਜਾਣਕਾਰੀ ਪੁਲਸ ਨੂੰ ਤੁਰੰਤ ਦੇਣ ਦੀ ਵੀ ਅਪੀਲ ਕੀਤੀ ਤਾਂ ਜੋ ਕੋਈ ਵੀ ਮਾੜੀ ਘਟਨਾ ਨਾ ਵਾਪਰ ਸਕੇ। ਉਹਨਾਂ ਕਿਹਾ ਕਿ ਪੁਲਸ ਤੇ ਸਮਾਜ ਦੇ ਲੋਕ ਮਿਲ ਕੇ ਕੰਮ ਕਰਨ ਬਹੁਤ ਮਸਲੇ ਜਲਦੀ ਹੱਲ ਹੋ ਸਕਦੇ ਹਨ !