ਸਫਾਈ ਕਰਮਚਾਰੀ ਯੂਨੀਅਨ ਨੇ ਜੁਆਇੰਟ ਕਮਿਸ਼ਨਰ ਸੰਦੀਪ ਤਿਵਾੜੀ ਨਾਲ ਕੀਤੀ ਵਿਸ਼ੇਸ਼ ਮੀਟਿੰਗ !
ਹੁਸ਼ਿਆਰਪੁਰ 16 ਦਸੰਬਰ ( ਤਰਸੇਮ ਦੀਵਾਨਾ ) ਸਫਾਈ ਕਰਮਚਾਰੀ ਯੂਨੀਅਨ ਦੀ ਇੱਕ ਵਿਸ਼ੇਸ਼ ਮੀਟਿੰਗ ਜੁਆਇੰਟ ਕਮਿਸ਼ਨਰ ਸੰਦੀਪ ਤਿਵਾੜੀ ਜੀ ਨਾਲ ਨਗਰ ਨਿਗਮ ਦਫਤਰ ਵਿਖ਼ੇ ਹੋਈ ਜਿਸ ਦੀ ਪ੍ਰਧਾਨਗੀ ਉਪ ਪ੍ਰਧਾਨ ਸੋਮਨਾਥ ਆਦੀਆ ਵੱਲੋਂ ਕੀਤੀ ਗਈ ਅਤੇ ਇਸ ਮੀਟਿੰਗ ਵਿੱਚ ਸਫਾਈ ਕਰਮਚਾਰੀ ਦੀਆਂ ਲੋਕਲ ਮੰਗਾਂ ਨੂੰ ਲੈ ਕੇ ਚਰਚਾ ਕੀਤੀ ਗਈ ਅਤੇ ਯੂਨੀਅਨ ਦੇ ਉਪ ਪ੍ਰਧਾਨ ਵੱਲੋਂ ਕਿਹਾ ਗਿਆ ਕਿ ਜੋ ਆਰਜੀਮੇਟ ਪਿਛਲੇ ਲੰਬੇ ਸਮੇਂ ਤੋਂ ਆਪਣੀ ਸੇਵਾ ਨਿਭਾ ਰਹੇ ਹਨ ਉਨ੍ਹਾਂ ਆਰਜੀਮੇਟਾ ਨੂੰ ਜਲਦ ਤੋਂ ਜਲਦ ਰੈਗੂਲਰ ਮੇਟ ਕਰਕੇ ਉਨ੍ਹਾਂ ਨੂੰ ਉਨ੍ਹਾਂ ਦਾ ਬਣਦਾ ਹੱਕ ਦਿੱਤਾ ਜਾਵੇ ਅਤੇ ਜੋ ਖਾਲੀ ਪਈਆਂ ਅਸਾਮੀਆਂ ਸਫਾਈ ਸੇਵਕ ਅਤੇ ਸੀਵਰਮੈਨਾਂ ਦੀਆਂ ਹਨ ਉਨਾਂ ਨੂੰ ਜਲਦ ਯੋਗ ਉਮੀਦਵਾਰਾਂ ਨਾਲ ਭਰਿਆ ਜਾਵੇ ਅਤੇ ਆਊਟਸੋਰਸ ਤੇ ਸੀਵਰਮੈਨਾਂ ਦੀ ਗੁੜ-ਤੇਲ, ਸਾਬਣ ਦਾ ਭੁਗਤਾਨ ਜਲਦ ਤੋਂ ਜਲਦ ਕੀਤਾ ਜਾਵੇ ਅਤੇ ਇਸ ਮੌਕੇ ਜੁਆਇੰਟ ਕਮਿਸ਼ਨਰ ਸੰਦੀਪ ਤਿਵਾੜੀ ਜੀ ਵੱਲੋਂ ਯੂਨੀਅਨ ਨੂੰ ਭਰੋਸਾ ਦਿੱਤਾ ਗਿਆ ਕਿ ਇਨ੍ਹਾਂ ਮੰਗਾਂ ਨੂੰ ਜਲਦ ਤੋਂ ਜਲਦ ਅਮਲੀ ਜਾਮਾਂ ਪਹਿਨਾਇਆ ਜਾਵੇਗਾ।ਇਸ ਮੌਕੇ ਤੇ ਚੇਅਰਮੈਨ ਬਲਰਾਮ ਭੱਟੀ, ਉਪ ਚੇਅਰਮੈਨ ਜੈ ਗੋਪਾਲ ਬਾਬਾ, ਸੀਨੀਅਰ ਉਪ ਪ੍ਰਧਾਨ ਵਿਕਰਮਜੀਤ ਬੰਟੀ, ਜਨਰਲ ਸਕੱਤਰ ਹੀਰਾ ਲਾਲ ਹੰਸ, ਹਰਬਿਲਾਸ, ਦੇਵ ਕੁਮਾਰ, ਆਸ਼ੂ ਬੜੈਂਚ, ਪਰਦੀਪ ਕੁਮਾਰ ਆਦਿ ਸ਼ਾਮਿਲ ਸਨ।