ਸੰਸਦ ਭਵਨ ਵਿੱਚ ਗ੍ਰਿਹ ਮੰਤਰੀ ਅਮਿਤ ਸ਼ਾਹ ਨੇ ਬਾਬਾ ਸਾਹਿਬ ਅੰਬੇਡਕਰ ਜੀ ਦਾ ਉੜਾਇਆ ਮਜਾਕ
ਬਹੁਜਨ ਸਮਾਜ ਵਿੱਚ ਭਾਰੀ ਰੋਸ਼,
ਜੇਕਰ ਮਾਫੀ ਨਾ ਮੰਗੀ ਤਾਂ ਦਿੱਤੀ ਜਾਵੇਗੀ ਪੰਜਾਬ ਬੰਦ ਦੀ ਕਾਲ
ਜਲੰਧਰ (ਸੁਨੀਲ ਕੁਮਾਰ) ਭਾਰਤ ਦੇ ਗ੍ਰਿਹ ਮੰਤਰੀ ਅਮਿਤ ਸ਼ਾਹ ਨੇ ਸੰਸਦ ਭਵਨ ਵਿੱਚ ਬਾਬਾ ਸਾਹਿਬ ਅੰਬੇਡਕਰ ਜੀ ਦਾ ਮਜ਼ਾਕ ਉੜਾਇਆ ਅਤੇ ਗਲਤ ਟਿੱਪਣੀ ਕਰਦੇ ਹੋਏ ਕਿਹਾ ਕਿ*ਸਾਰੇ ਬਾਬਾ ਸਾਹਿਬ ਬਾਬਾ ਸਾਹਿਬ ਹੀ ਕਰਦੇ ਰਹਿੰਦੇ ਹਨ ਜੇਕਰ ਕਿਸੇ ਨੇ ਇਨੀ ਵਾਰੀ ਪ੍ਰਮਾਤਮਾ ਦਾ ਨਾਮ ਲਿਆ ਹੁੰਦਾ ਤਾਂ ਸਾਰਿਆਂ ਨੂੰ ਸਵਰਗ ਮਿਲ ਜਾਂਦਾ*ਇਸ ਗੱਲ ਦਾ ਸਾਰੇ ਬਹੁਜਨ ਸਮਾਜ ਰਵਿਦਾਸੀਆ ਸਮਾਜ ਤੇ ਹੋਰ ਵੀ ਜਥੇਬੰਦੀਆਂ ਨੇ ਇਸ ਗੱਲ ਦਾ ਕਰੜਾ ਵਿਰੋਧ ਕੀਤਾ। ਇਸ ਮਾਮਲੇ ਵਿੱਚ ਤਲਣ ਜੱਸੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਜੇਕਰ ਅਮਿਤ ਸ਼ਾਹ ਨੇ ਦੋ ਦਿਨ ਦੇ ਅੰਦਰ ਅੰਦਰ ਮਾਫੀ ਨਹੀਂ ਮੰਗੀ ਤਾਂ ਪੰਜਾਬ ਬੰਦ ਦੀ ਕਾਲ ਦਿੱਤੀ ਜਾਵੇਗੀ। ਜਿਸ ਵਿੱਚ ਸਮੂਹ ਸੰਤ ਸਮਾਜ ਬਹੁਜਨ ਸਮਾਜ ਰਵਿਦਾਸੀਆ ਸਮਾਜ ਕਬੀਰ ਸਮਾਜ , ਵਾਲਮੀਕ ਸਮਾਜ ਅਤੇ ਹੋਰ ਵੀ ਵੱਖ-ਵੱਖ ਜਥੇਬੰਦੀਆਂ ਵੱਲੋਂ ਸੜਕਾਂ ਤੇ ਉੱਤਰ ਕੇ ਅਮਿਤ ਸ਼ਾਹ ਜੀ ਦਾ ਪੁਤਲਾ ਫੂਕਿਆ ਜਾਵੇਗਾ।ਅਸੀਂ ਸਮੁੱਚੇ ਸੰਤ ਸਮਾਜ ਨੂੰ ਤੇ ਸਮੂਹ ਭਾਰਤ ਦੇਸ਼ ਦੇ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਜਲਦ ਹੀ ਇੱਕ ਵੱਡਾ ਪ੍ਰੋਗਰਾਮ ਕੀਤਾ ਜਾਵੇਗਾ।ਅਮਿਤ ਸ਼ਾਹ ਦੇ ਉੱਪਰ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਤਾਂ ਜੋ ਕੋਈ ਵੀ ਬੰਦਾ ਬਾਬਾ ਸਾਹਿਬ ਜੀ ਬਾਰੇ ਬੋਲਣ ਲੱਗੇ 100 ਵਾਰੀ ਸੋਚੇ, ਸ੍ਰੀ ਗੁਰੂ ਰਵਿਦਾਸ ਟਾਈਗਰ ਫੋਰਸ ਪੰਜਾਬ ਪ੍ਰਧਾਨ ਜੱਸੀ ਤੱਲਣ