ਸੰਤ ਸਤਵਿੰਦਰਜੀਤ ਹੀਰਾ ਨੇ ਮਾਣਹਾਨੀ ਲਈ ਚੇਅਰਮੈਨ ਕਮਲੇਸ਼ ਘੇੜਾ ਨੂੰ ਦਿੱਤਾ ਕਾਨੂੰਨੀ ਨੋਟਿਸ

ਸੰਤ ਸਤਵਿੰਦਰਜੀਤ ਹੀਰਾ ਨੇ ਮਾਣਹਾਨੀ ਲਈ ਚੇਅਰਮੈਨ ਕਮਲੇਸ਼ ਘੇੜਾ ਨੂੰ ਦਿੱਤਾ ਕਾਨੂੰਨੀ ਨੋਟਿਸ

ਹੁਸ਼ਿਆਰਪੁਰ, 18 ਦਸੰਬਰ ( ਤਰਸੇਮ ਦੀਵਾਨਾ )

ਸੰਤ ਸਤਵਿੰਦਰਜੀਤ ਸਿੰਘ ਹੀਰਾ ਰਾਸ਼ਟਰੀ ਪ੍ਰਧਾਨ, ਆਲ ਇੰਡੀਆ ਆਦਿ-ਧਰਮ ਮਿਸ਼ਨ (ਰਜਿ.)ਭਾਰਤ ਨੇ ਮਿਸ਼ਨ ਦੀ ਚੇਅਰਪਰਸਨ ਕਮਲੇਸ਼ ਕੌਰ ਘੇੜਾ ਵੱਲੋਂ ਉਹਨਾਂ ਨੂੰ ਕੌਮੀ ਪ੍ਰਧਾਨ ਦੇ ਅਹੁਦੇ ਤੋਂ ਬਰਖਾਸਤ ਕਰਨ ਅਤੇ ਸੋਸ਼ਲ ਮੀਡੀਆ ਅਤੇ ਅਖਬਾਰਾਂ ਰਾਹੀਂ ਝੂਠੀ ਇਲਜ਼ਾਮ ਤਰਾਸ਼ੀ ਕਰਨ ਦੇ ਮਾਮਲੇ ਵਿੱਚ ਮਾਣਹਾਨੀ ਲਈ ਐਡਵੋਕੇਟ ਸੀਐਲ ਪਵਾਰ ਪੰਜਾਬ ਅਤੇ ਹਰਿਆਣਾ ਹਾਈਕੋਰਟ ਚੰਡੀਗੜ੍ਹ ਰਾਹੀ ਨੋਟਿਸ ਭੇਜਿਆ ਹੈ | ਇਸ ਨੋਟਿਸ ਵਿੱਚ ਐਡਵੋਕੇਟ ਸੀ ਐਲ ਪਵਾਰ ਸਾਬਕਾ ਵਧੀਕ ਐਡਵੋਕਟ ਜਨਰਲ ਪੰਜਾਬ ਨੇ ਸੰਤ ਸਤਵਿੰਦਰ ਸਿੰਘ ਹੀਰਾ ਦੀ ਕੌਮੀ ਪ੍ਰਧਾਨ ਵੱਜੋਂ ਬਰਖਾਸਤਗੀ ਪੂਰੀ ਤਰ੍ਹਾਂ ਗੈਰ-ਕਾਨੂੰਨੀ, ਮਨਮਾਨੀ ਅਤੇ ਸੁਸਾਇਟੀ ਦੇ ਨਿਯਮਾਂ/ਨਿਯਮਾਂ ਅਤੇ ਕੁਦਰਤੀ ਨਿਆਂ ਦੇ ਸਿਧਾਂਤ ਦੇ ਵਿਰੁੱਧ ਕਰਾਰ ਦਿੰਦਿਆਂ ਇਸ ਕਾਨੂੰਨੀ ਨੋਟਿਸ ਦੇ ਜ਼ਰੀਏ ਚੇਅਰ ਪਰਸਨ ਕਮਲੇਸ਼ ਕੌਰ ਘੇੜਾ ਨੂੰ ਸੰਤ ਸਤਵਿੰਦਰ ਹੀਰਾ ਦੀ ਰਾਸ਼ਟਰੀ ਪ੍ਰਧਾਨ ਦੇ ਅਹੁਦੇ ਤੋਂ ਬਰਖਾਸਤਗੀ ਨੂੰ ਤੁਰੰਤ ਵਾਪਸ ਲੈਣ ਅਤੇ ਮੀਡੀਆ ਰਾਹੀਂ ਉਨ੍ਹਾਂ ਖਿਲਾਫ ਲਗਾਏ ਗਏ ਅਪਮਾਨਜਨਕ / ਝੂਠੀਆਂ ਟਿੱਪਣੀਆਂ ਨੂੰ ਤੁਰੰਤ ਵਾਪਸ ਲੈਣ ਲਈ ਕਿਹਾ ਹੈ ਉਨ੍ਹਾਂ ਵੱਲੋਂ ਅਜਿਹਾ ਨਾ ਕਰਨ ਤੇ ਕਾਨੂੰਨੀ ਕਾਰਵਾਈ ਦੀ ਚੇਤਾਵਨੀ ਦਿੰਦਿਆਂ ਕਿਹਾ ਕਿ ਮੇਰੇ ਮੁਵੱਕਿਲ ਵੱਲੋਂ ਯੋਗ ਅਧਿਕਾਰ ਖੇਤਰ ਦੀ ਅਦਾਲਤ ਵਿੱਚ ਤੁਹਾਡੇ ਵਿਰੁੱਧ ਸਿਵਲ ਅਤੇ ਫੌਜਦਾਰੀ ਮਾਣਹਾਨੀ ਦੀ ਕਾਰਵਾਈ ਸਮੇਤ ਢੁਕਵੀਂ ਕਾਨੂੰਨੀ ਕਾਰਵਾਈ ਸ਼ੁਰੂ ਕਰਨ ਲਈ ਕਾਨੂੰਨੀ ਨੋਟਿਸ ਭੇਜਿਆ ਗਿਆ ਹੈ | ਇਸ ਨੋਟਿਸ ਵਿੱਚ ਕਿਹਾ ਗਿਆ ਹੈ ਕਿ ਸੰਤ ਸਤਵਿੰਦਰ ਸਿੰਘ ਹੀਰਾ ਨੂੰ ਸਾਲ 2010-2011 ਵਿੱਚ ਆਲ ਇੰਡੀਆ ਆਦਿ-ਧਰਮ ਮਿਸ਼ਨ (ਰਜਿ.) ਦੁਆਰਾ ਕਰਵਾਈਆਂ ਗਈਆਂ ਚੋਣਾਂ ਵਿੱਚ ਪ੍ਰਧਾਨ ਚੁਣਿਆ ਗਿਆ ਸੀ, ਉਦੋਂ ਤੋਂ ਉਹ ਆਲ ਇੰਡੀਆ ਆਦਿ-ਧਰਮ ਮਿਸ਼ਨ ਦੇ ਲੋਕਾਂ/ਮੈਂਬਰਾਂ ਦੀ ਭਲਾਈ ਲਈ ਕੰਮ ਕਰ ਰਹੇ ਹਨ। ਭਾਰਤ ਭਰ ਵਿੱਚ ਧਰਮ ਪ੍ਰਚਾਰ ਕਰਨ ਦੇ ਨਾਲ ਨਾਲ ਇਸ ਮਕਸਦ ਲਈ ਕਈ ਵਾਰ ਵਿਦੇਸ਼ਾਂ ਦੇ ਵੀ ਦੌਰੇ ਕੀਤੇ ਗਏ ਹਨ ਪਰ ਚੇਅਰਪਰਸਨ ਕਮਲੇਸ਼ ਕੌਰ ਘੇੜਾ ਨੇ ਬਿਨਾਂ ਕਿਸੇ ਸ਼ਕਤੀ ਅਤੇ ਅਧਿਕਾਰ ਤੇ ਆਲ ਇੰਡੀਆ ਆਦਿ ਧਰਮ ਮਿਸ਼ਨ (ਰਜਿ.) ਦੇ ਨਿਯਮਾਂ ਦੀ ਉਲੰਘਣਾ ਕਰਕੇ ਸੰਤ ਹੀਰਾ ਨੂੰ ਬਰਖਾਸਤ ਕੀਤਾ ਅਤੇ ਉਨ੍ਹਾਂ ਨੂੰ ਸੁਣਵਾਈ ਦਾ ਮੌਕਾ ਵੀ ਨਹੀਂ ਦਿੱਤਾ ਗਿਆ ਅਤੇ ਬਰਖ਼ਾਸਤਗੀ ਬਾਰੇ ਵੀ ਮੀਡੀਆ ਰਾਹੀਂ ਹੀ ਜਾਣਕਾਰੀ ਮਿਲੀ ਮੇਰੇ ਮੁਵੱਕਿਲ ਨੂੰ ਗੈਰ-ਕਾਨੂੰਨੀ ਅਤੇ ਮਨਮਾਨੇ ਢੰਗ ਨਾਲ ਕੌਮੀ ਪ੍ਰਧਾਨ ਦੇ ਅਹੁਦੇ ਤੋਂ ਆਪਣੇ ਅਧਿਕਾਰ ਖੇਤਰ ਤੋਂ ਬਾਹਰ ਜਾ ਕੇ ਬਰਖਾਸਤ ਕਰ ਦਿੱਤਾ ਕਿਉਂਕਿ ਕਿਸੇ ਵੀ ਅਹੁਦੇਦਾਰ ਨੂੰ ਬਰਖਾਸਤ ਕਰਨ ਜਾਂ ਬਦਲਣ ਦਾ ਅਧਿਕਾਰ ਹਾਈ ਕਮਾਂਡ ਕੋਲ ਹੈ | ਇਨ੍ਹਾਂ ਹੀ ਨਹੀਂ ਸਗੋਂ ਮੀਡੀਆ ਰਾਹੀਂ ਉਨ੍ਹਾਂ ਉੱਪਰ ਬਹੁਤ ਸਾਰੇ ਮਨਘੜਤ ਦੋਸ਼ ਵੀ ਲਗਾਏ ਜਿਸ ਨਾਲ ਨਾ ਸਿਰਫ ਸੰਤ ਹੀਰਾ ਨੂੰ ਸਗੋਂ ਉਨ੍ਹਾਂ ਦੇ ਸਮਰਥਕਾਂ, ਮਿਸ਼ਨ ਦੇ ਪੈਰੋਕਾਰਾਂ ਅਤੇ ਗੁਰੂ ਰਵਿਦਾਸ ਨਾਮ ਲੇਵਾ ਸੰਗਤ ਨੂੰ ਵੀ ਭਾਰੀ ਠੇਸ ਪੁੱਜੀ ਹੈ | ਇਸ ਲਈ ਤੁਸੀਂ ਭਾਰਤੀ ਨਿਆਂ ਸੰਹਿਤਾ, 2023 ਦੀ ਧਾਰਾ 356 ਦੇ ਉਪਬੰਧ ਦੇ ਅਨੁਸਾਰ ਸਿਵਲ ਅਤੇ ਫੌਜਦਾਰੀ ਮਾਣਹਾਨੀ ਲਈ ਮੁਕੱਦਮਾ ਚਲਾਉਣ ਲਈ ਚੇਅਰਪਰਸਨ ਕਮਲੇਸ਼ ਕੌਰ ਘੇੜਾ ਜਵਾਬਦੇਹ ਹੋਣਗੇ

Leave a Reply

Your email address will not be published. Required fields are marked *