ਦੇਸ਼ ਦੇ ਕਰੋੜਾਂ ਲੋਕਾਂ,ਆਦਿ ਧਰਮੀਆਂ,ਔਰਤਾਂ ਦੇ ਬਾਬਾ ਸਾਹਿਬ ਅੰਬੇਡਕਰ ਹੀ ਭਗਵਾਨ ਹਨ : ਕੌਸਲਰ ਮੁਕੇਸ਼ ਕੁਮਾਰ ਮੱਲ੍ਹ 

ਦੇਸ਼ ਦੇ ਕਰੋੜਾਂ ਲੋਕਾਂ,ਆਦਿ ਧਰਮੀਆਂ,ਔਰਤਾਂ ਦੇ ਬਾਬਾ ਸਾਹਿਬ ਅੰਬੇਡਕਰ ਹੀ ਭਗਵਾਨ ਹਨ : ਕੌਸਲਰ ਮੁਕੇਸ਼ ਕੁਮਾਰ ਮੱਲ੍ਹ 

ਹੁਸ਼ਿਆਰਪੁਰ 22 ਦਸੰਬਰ ( ਤਰਸੇਮ ਦੀਵਾਨਾ ) ਭਾਰਤੀ ਸੰਵਿਧਾਨ ਨਿਰਮਾਤਾ, ਭਾਰਤ ਰਤਨ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਖ਼ਿਲਾਫ਼ ਦੇਸ਼ ਦੇ ਗ੍ਰਹਿ ਮੰਤਰੀ ਵਲੋੰ ਕੀਤੀਆਂ ਟਿਪਣੀਆਂ ਅਤੇ ਰਹਿਬਰਾਂ ਦਾ ਅਪਮਾਨ ਬਹੁਤ ਹੀਂ ਨਿਦਣਯੋਗ ਕਾਰਵਾਈ ਹੈ। ਇਹ ਵਿਚਾਰ ਹੁਸ਼ਿਆਰਪੁਰ ਦੀ ਨਗਰ ਨਿਗਮ ਦੇ ਵਾਰਡ ਨੰਬਰ 46 ਦੇ ਕੌਸ਼ਲਰ ਮੁਕੇਸ਼ ਕੁਮਾਰ ਮੱਲ੍ਹ ਨੇ ਸਾਡੇ ਪੱਤਰਕਾਰ ਨਾਲ ਇੱਕ ਪ੍ਰੈਸ ਵਾਰਤਾ ਦੌਰਾਨ ਕੀਤਾ ! ਉਹਨਾਂ ਕਿਹਾ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਵਲੋਂ ਕਰੋੜਾਂ ਲੋਕਾਂ ਦੇ ਮਸੀਹਾ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਖਿਲਾਫ ਕੀਤੀਆਂ ਅਪਮਾਨ ਜਨਕ ਟਿਪਣੀਆਂ ਨਾਲ ਕਰੋੜਾਂ ਲੋਕਾਂ ਦਾ ਅਪਮਾਨ ਹੋਇਆ ਹੈ ਉਹਨਾਂ ਕਿਹਾ ਕਿ ਬਾਬਾ ਸਾਹਿਬ ਅੰਬੇਡਕਰ ਜੀ ਨੂੰ ਫੈਸ਼ਨ ਕਹਿਣਾ ਬਹੁਤ ਮੰਦਭਾਗਾ ਹੈ ਪਰ ਇਹ ਅਸਲੀਅਤ ਹੈ ਕਿ ਕਿਸੇ ਵੀ ਰਾਜਨੀਤਕ ਪਾਰਟੀ ਦਾ ਬਾਬਾ ਸਾਹਿਬ ਅੰਬੇਡਕਰ ਦੇ ਨਾਮ ਤੋਂ ਬਿਨਾਂ ਪਾਰ ਉਤਾਰਾ ਨਹੀਂ ਹੁੰਦਾ । ਉਨਾਂ ਕਿਹਾ ਕਿ ਇਸ ਦੇਸ਼ ਦੇ ਕਰੋੜਾਂ ਲੋਕਾਂ, ਆਦਿ ਧਰਮੀਆਂ , ਔਰਤਾਂ ਦੇ ਬਾਬਾ ਸਾਹਿਬ ਅੰਬੇਡਕਰ ਹੀ ਭਗਵਾਨ ਹਨ, ਕਿਉਂਕਿ ਦੇਸ਼ ਦੀਆਂ ਔਰਤਾਂ ਨੂੰ ਬਾਬਾ ਸਾਹਿਬ ਨੇ ਸਨਮਾਨ ਦਿੱਤਾ ਜਿਸ ਨਾਲ ਦੇਸ਼ ਦੀ ਔਰਤ ਰਾਸ਼ਟਰਪਤੀ, ਵਿੱਤ ਮੰਤਰੀ ,ਮੁੱਖ ਮੰਤਰੀ ਅਤੇ ਹੋਰ ਉੱਚ ਅਹੁਦਿਆਂ ਦੇ ਬਿਰਾਜਮਾਨ ਹੈ ।

Leave a Reply

Your email address will not be published. Required fields are marked *