ਤੇਰਾ ਤੇਰਾ ਹੱਟੀ ਨੇ 6 ਸਾਲ ਪੂਰੇ ਹੋਣ ਤੇ ਲਗਾਇਆ ਮੈਡੀਕਲ ਕੈੰਪ
13 ਡਾਗ ਸ਼ੈਲਟਰ ਬਣਾ ਕੀਤਾ ਮਾਨਵ ਸੇਵਾ ਦਾ ਕੰਮ
ਕੈਂਪ ਵਿੱਚ 18 ਸਾਲ ਦੀ ਲੜਕੀ ਨੇ ਕੀਤਾ ਖੂਨਦਾਨ
ਜਲੰਧਰ: (ਸੁਨੀਲ ਕੁਮਾਰ)ਜਲੰਧਰ ਤੇਰਾ ਤੇਰਾ ਹੱਟੀ 120 ਫੁੱਟੀ ਰੋਡ ਜਲੰਧਰ ਨੇ ਆਪਣੇ 6 ਸਾਲ ਪੂਰੇ ਹੋਣ ਤੇ 7ਵੇਂ ਸਾਲ ਚ ਪ੍ਰਵੇਸ਼ ਕਰਦੇ ਹੋਏ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਉਪਰੰਤ ਅਰਦਾਸ ਕਰਕੇ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਦੇ ਹੋਏ 22 ਦਿਸੰਬਰ ਨੂੰ ਇੱਕ ਮੈਡੀਕਲ ਕੈਂਪ ਦਾ ਆਯੋਜਨ ਕੀਤਾ| ਇਸ ਕੈੰਪ ਵਿਚ 29 ਲੋਕਾਂ ਨੇ ਖੂਨਦਾਨ ਕੀਤਾ, 200 ਤੋਂ ਵੱਧ ਮਰੀਜਾਂ ਨੇ ਹੱਡੀਆਂ ਦੇ ਡਾਕਟਰ ਨੂੰ ਚੇਕ ਕਰਵਾਇਆ|
ਤੇਰਾ ਤੇਰਾ ਹੱਟੀ ਦੇ ਕੈਂਪ ਵਿੱਚ ਹੋਮਿਓਪੇਥਿਕ, ਫਿਜਿਓਥਰੇਪੀ,ਆਯੁਰਵੈਦਿਕ ਦੇ ਨਾਲ ਨਾਲ ਖੂਨਦਾਨ, ਈਸੀਜੀ, ਸੂਗਰ ਅਤੇ ਹੱਡੀਆਂ ‘ਚ ਕੇਲਸ਼ੀਅਮ ਦੇ ਟੇਸਟ ਵੀ ਮੁਫਤ ਕੀਤੇ ਗਏ ਅਤੇ ਚਾਹ ਦਾ ਲੰਗਰ ਵਰਤਾਇਆ ਗਿਆ।
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਤੇਰਾ ਤੇਰਾ ਹੱਟੀ ਦੇ ਮੁਖ ਸੇਵਾਦਾਰ ਤਰਵਿੰਦਰ ਸਿੰਘ ਰਿੰਕੂ ਅਤੇ ਸੇਵਾਦਾਰ ਗੁਰਦੀਪ ਸਿੰਘ ਕਾਰਵਾਂ ਨੇ ਦੱਸਿਆ ਕੀ ਐਤਵਾਰ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਚਲੇ ਇਸ ਕੈਂਪ ਵਿੱਚ ਜਨਵਰੀ ਅਤੇ ਫਰਵਰੀ ਮਹੀਨੇ ਵਿੱਚ ਵੱਧ ਰਹੀ ਠੰਡ ਦੇ ਪ੍ਰਕੋਪ ਨੂੰ ਦੇਖਦੇ ਹੋਏ 13 Dog Shelter ਤਿਆਰ ਕਰਵਾਏ ਹਨ। ਜਿਸ ਦੀ ਇੰਸਟਾਲੇਸ਼ਨ ਕੱਲ ਤੋਂ ਸ਼ੁਰੂ ਕੀਤੀ ਜਾਏਗੀ।ਇਸ ਕੈਂਪ ਵਿਚ Dr. KSG memorial charitable Society (Regd) ਨਿਊ ਰੂਬੀ ਹਸਪਤਾਲ ਨਾਲ ਮਿਲ ਕੇ ਖੂਨਦਾਨ ਕੈਂਪ ਦਾ ਆਯੋਜਨ ਵੀ ਕੀਤਾ ਗਿਆ, ਜਿਸ ਚ 30 ਦੇ ਕਰੀਬ ਖੂਨਦਾਨੀਆਂ ਨੇ ਖੂਨਦਾਨ ਕੀਤਾ|
ਇਸ ਕੈਂਪ ਵਿਚ ਵੇਦ ਮਨਵੀਰ ਸਿੰਘ ਨੇ 50 ਤੋਂ ਵੱਧ ਮਰੀਜਾਂ ਦੀ ਮੁਫ਼ਤ ਫਿਜ਼ਿਓਥਰੈਪੀ ਕੀਤੀ ਅਤੇ ਨਾਲ ਹੀ ਡਾਕਟਰ ਸੀਮਾ ਅਰੋੜਾ ਨੇ 100 ਦੇ ਕਰੀਬ ਮਰੀਜਾਂ ਦਾ ਹੋਮੀਓਪੈਥਿਕ ਤਰੀਕੇ ਨਾਲ ਮੁਫ਼ਤ ਇਲਾਜ ਕੀਤਾ।
ਇਸ ਕੈਂਪ ਵਿਚ Seth Hi Tech Laboratory ਦੇ ਸਹਿਯੋਗ ਨਾਲ Sugar, blood ਅਤੇ ECG ਮੁਫ਼ਤ ਕੀਤੀ ਗਈ।
ਇਸ ਕੈਂਪ ਵਿਚ Guardian Hospital ਦੇ ਹੱਡੀਆਂ ਦੇ ਮਾਹਿਰ ਡਾਕਟਰ ਸੰਜੀਵ ਗੋਇਲ ਨੇ 100 ਤੋਂ ਵੱਧ ਮਰੀਜਾਂ ਦਾ ਚੇਕਅਪ ਕੀਤਾ।ਡਾਕਟਰ ਸੰਜੀਵ ਗੋਇਲ ਨੇ ਦਸਿਆ ਕੀ ਤੇਰਾ ਤੇਰਾ ਹੱਟੀ ਵਲੋਂ ਕੀਤੇ ਗਏ ਇਸ ਉਪਰਾਲੇ ਨਾਲ ਮਰੀਜਾਂ ਨੂੰ ਕਾਫੀ ਫਾਇਦਾ ਹੁੰਦਾ ਹੈ|
ਇਸ ਮੌਕੇ ਤੇ ਡਾਕਟਰ ਦੀਪਕ ਸ਼ਰਮਾ ਜੀ ਵਲੋਂ (BMD) ਹੱਡੀਆਂ ਅਤੇ ਕੈਲਸ਼ੀਅਮ ਦੀ ਜਾਂਚ ਦਾ ਕੈਂਪ ਲਗਾਇਆ ਗਿਆ।
ਤੇਰਾ ਤੇਰਾ ਹੱਟੀ ਦੇ ਇਸ ਕੈਂਪ ਵਿੱਚ ਭਾਰਤ ਸਰਕਾਰ ਵਲੋਂ ਚੱਲ ਰਹੇ ਦੇਸ਼ ਕਾ ਪ੍ਰਕਤੀ ਪ੍ਰੀਖਸ਼ਨ ਅਭਿਆਨ ਵਿੱਚ ਪ੍ਰਕਤੀ ਪ੍ਰੀਖਣ ਕੀਤਾ ਅਤੇ ਆਯੂਰਵੇਦ ਦੇ ਡਾਕਟਰ ਮੰਨੂ ਹੱਲਣ ਨੇ ਆਯੂਰਵੈਦਿਕ ਤਰੀਕੇ ਨਾਲ ਇਲਾਜ ਕਰਨ ਦੀ ਜਾਣਕਾਰੀ ਦਿੱਤੀ।ਇਸ ਮੌਕੇ ਤੇ ਗੁਰਦੁਆਰਾ ਸ੍ਰੀ ਗੁਰੂ ਹਰਗੋਬਿੰਦ ਸਰ ਸਾਹਿਬ ਪਿੰਡ ਮੋਲਾ ਵਾਹਿਦ ਪੁਰ(ਗੜ੍ਹਸ਼ੰਕਰ) ਤੋਂ 100 ਦੇ ਕਰੀਬ ਗੱਦੇ ਅਤੇ ਰਜਾਈਆਂ ਸੇਵਾ ਵਿੱਚ ਭੇਜੀਆਂ।
ਤੇਰਾ ਤੇਰਾ ਹੱਟੀ ਦੇ ਇਸ ਮਹਾਨ ਕਾਰਜ ਵਿੱਚ ਕੌਂਸਲਰ ਚੰਦਰਜੀਤ ਕੌਰ ਸੰਧਾ, ਐਡੋਕੇਟ ਅਮਿਤ ਸਿੰਘ ਸੰਧਾ,ਕੌਸਲਰ ਕਵਿਤਾ ਸੇਠ,ਸੌਰਭ ਸੇਠ, ਕੌਂਸਲਰ ਮਨਜੀਤ ਸਿੰਘ ਟੀਟੂ,ਕੌਸਲਰ ਡਾ. ਮਨੀਸ਼ ਕਰਲੁਪੀਆ, ਮੈਡਮ ਕਿਰਨ ਨਾਗਪਾਲ,ਲੱਖਾਂ ਸਿੰਘ, ਕੁਲਵੰਤ ਸਿੰਘ ਦਾਲਮ,ਨਰੇਸ਼ ਮਹਾਜਨ ਅਤੇ ਸ਼ਹਿਰ ਦੇ ਹੋਰ ਰਾਜਨੀਤਕ ਅਤੇ ਧਾਰਮਿਕ ਪਤਵੰਤੇ ਸਜੱਣ ਪਹੁੰਚੇ। ਇਸ ਮੌਕੇ ਤੇ ਸ਼੍ਰੀ ਰਜੀਵ ਸ਼ਰਮਾ ਰਾਜੂ ਨੇ ਤੇਰਾ ਤੇਰਾ ਹੱਟੀ ਨੂੰ ਸ਼ੀਲਡਾਂ ਦੀ ਸੇਵਾ ਕੀਤੀ।
ਦੱਸਣਯੋਗ ਹੈ ਕਿ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ਾਂ ਨੂੰ ਲੈ ਕੇ 6ਸਾਲ ਪਹਿਲਾਂ ਸ਼ੁਰੂ ਹੋਈ ਤੇਰਾ ਤੇਰਾ ਹੱਟੀ ਦੀ ਜਦੋਂ ਸ਼ੁਰੂਆਤ ਕੀਤੀ ਗਈ ਸੀ ਤਾਂ ਛੇ ਮੈਂਬਰਾਂ ਨਾਲ ਕੀਤੀ ਗਈ ਸੀ ਤੇ ਹੁਣ 700 ਤੋਂ ਵੱਧ ਮੈਂਬਰ ਇਸ ਨਾਲ ਜੁੜ ਚੁੱਕੇ ਹਨ ਅਤੇ ਲਗਾਤਾਰ ਸੇਵਾ ਭਲਾਈ ਦੇ ਕੰਮ ਕਰ ਰਹੇ ਹਨ,
ਇਸ ਮੌਕੇ ਤੇਰਾ ਤੇਰਾ ਹੱਟੀ ਦੇ ਸੇਵਾਦਾਰ ਗੁਰਦੀਪ ਸਿੰਘ ਕਾਰਵਾਂ, ਪਰਮਜੀਤ ਸਿੰਘ ਰੰਗਪੁਰੀ, ਅਮਰਪ੍ਰੀਤ ਸਿੰਘ, ਜਸਵਿੰਦਰ ਸਿੰਘ ਬਵੇਜਾ, ਜਤਿੰਦਰ ਸਿੰਘ ਕਪੂਰ, ਪਰਵਿੰਦਰ ਸਿੰਘ,ਯਾਦਵਿੰਦਰ ਸਿੰਘ,ਮਨਦੀਪ ਸਿੰਘ,ਸਰਬਜੀਤ ਸਿੰਘ ਕਾਲੜਾ,ਸੰਜੀਵ ਸ਼ਰਮਾ,ਗੁਰਵਿੰਦਰ ਕੌਰ, ਸਵਨੀਤ ਕੌਰ, ਮਨਦੀਪ ਕੌਰ,ਸਤੂਤੀ ਸ਼ਰਮਾ,ਅਮਰਜੀਤ ਕੌਰ,ਸੋਨੂੰ ਸ਼ਰਮਾ, ਅਮਨਦੀਪ ਸਿੰਘ, ਜਸਵਿੰਦਰ ਸਿੰਘ ਪਨੇਸਰ, ਵਰਿੰਦਰ ਸਿੰਘ, ਲਖਵਿੰਦਰ ਸਿੰਘ, ਹਰਤਰਮਨ ਸਿੰਘ,ਕਾਰਤਿਕ ਬਤਰਾ,ਹਿਤੇਸ਼ ਸ਼ਰਮਾ, ਗੌਰਵ ਟਿੰਕੂ,ਅਰਸ਼ਦੀਪ ਸਿੰਘ, ਵਿਜੈ ਕੁਮਾਰ, ਅਮਨਦੀਪ ਸਿੰਘ ਗੁਲਾਟੀ,ਅਰਮਾਨ ਅਤੇ ਹੋਰ ਮੌਜੂਦ ਸਨ।