ਵਾਰਡ ਨੰਬਰ 74 ਦੇ ਉਪਕਾਰ ਨਗਰ ਵਿੱਚ ਭਾਰਤੀ ਜਨਤਾ ਪਾਰਟੀ ਤੋਂ ਰਵੀ ਕੁਮਾਰ ਦੇ ਹੱਕ ਵਿੱਚ ਕਰਵਾਈ ਗਈ ਵਿਸ਼ੇਸ਼ ਮੀਟਿੰਗ
ਰਵੀ ਕੁਮਾਰ ਨੂੰ ਮਿਲ ਰਿਹਾ ਲੋਕਾਂ ਦਾ ਭਰਮਾ ਹੁੰਗਾਰਾ
ਮੀਟਿੰਗ ਵਿੱਚ ਭਾਰੀ ਇਕੱਠ ਦੇਖ ਵਿਰੋਧੀ ਧਿਰਾਂ ਦੇ ਉੱਡ ਗਏ ਹੋਸ਼
ਜਲੰਧਰ:16ਦਿਸੰਬਰ (ਸੁਨੀਲ ਕੁਮਾਰ)ਜਲੰਧਰ ਦੇ ਵਾਰਡ ਨੰਬਰ 74 ਦੇ ਉਪਕਾਰ ਨਗਰ ਵਿੱਚ ਭਾਰਤੀ ਜਨਤਾ ਪਾਰਟੀ ਤੋ ਚੋਣ ਲੜ ਰਹੇ ਰਵੀ ਕੁਮਾਰ ਦੇ ਹੱਕ ਵਿੱਚ ਇੱਕ ਵਿਸ਼ੇਸ਼ ਮੀਟਿੰਗ ਕਰਵਾਈ ਗਈ। ਇਸ ਮੀਟਿੰਗ ਵਿੱਚ ਲੋਕਾਂ ਨੇ ਰਵੀ ਕੁਮਾਰ ਨੂੰ ਪੂਰਾ ਸਮਰਥਨ ਦਿੱਤਾ ਅਤੇ ਉਨਾਂ ਦੇ ਵਿਚਾਰਾਂ ਨੂੰ ਸੁਣਿਆ ਕਿ ਜਿੱਤਣ ਤੋਂ ਬਾਅਦ ਉਹ ਆਪਣੇ ਵਾਰਡ ਦੇ ਲਈ ਕੀ ਕੀ ਉਪਰਾਲੇ ਕਰਨਗੇ। ਇਸ ਮੀਟਿੰਗ ਵਿੱਚ ਲੋਕਾਂ ਦਾ ਭਾਰੀ ਇਕੱਠ ਵੇਖ ਕੇ ਵਿਰੋਧੀ ਧਿਰਾਂ ਦੇ ਹੋਸ਼ ਉੱਡ ਗਏ। ਲੋਕਾਂ ਵੱਲੋਂ ਰਵੀ ਕੁਮਾਰ ਨੂੰ ਬਹੁਤ ਪਿਆਰ ਮਿਲ ਰਿਹਾ ਹੈ। ਰਵੀ ਕੁਮਾਰ ਨੇ ਆਪਣੇ ਵਿਚਾਰਾਂ ਨੂੰ ਸਾਂਝਿਆ ਕਰਦਿਆਂ ਹੋਇਆ ਕਿਹਾ ਕਿ ਮੈਂ ਭਾਰਤੀ ਜਨਤਾ ਪਾਰਟੀ ਦੀ ਇਸ ਜਿੰਮੇਵਾਰੀ ਨੂੰ ਬਾਖੂਬੀ ਨਿਭਾਊਂਗਾ ਜਿਸ ਨਾਲ ਕਿ ਭਾਰਤੀ ਜਨਤਾ ਪਾਰਟੀ ਦੀ ਛਵੀ ਹੋਰ ਵੀ ਨਿਖਰ ਕੇ ਲੋਕਾਂ ਦੇ ਸਾਹਮਣੇ ਆਵੇਗੀ।ਪਿਛਲੀਆਂ ਸਰਕਾਰਾਂ ਦੇ ਅਧੂਰੇ ਕੰਮਾਂ ਨੂੰ ਪੂਰਿਆ ਕਰਨ ਦਾ ਵਾਅਦਾ ਕੀਤਾ।ਇਸ ਮੀਟਿੰਗ ਵਿੱਚ ਭਾਰਤੀ ਜਨਤਾ ਪਾਰਟੀ ਦੇ ਸਾਬਕਾ ਵਿਧਾਇਕ ਕੇ,ਡੀ ਭੰਡਾਰੀ ਮੌਕੇ ਤੇ ਪਹੁੰਚੇ ਅਤੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣਾ ਕੀਮਤੀ ਵੋਟ ਰਵੀ ਕੁਮਾਰ ਨੂੰ ਹੀ ਪਾਉਣ। ਇਸ ਮੌਕੇ ਤੇ ਭਾਰਤੀ ਜਨਤਾ ਪਾਰਟੀ ਦੇ ਹੋਰ ਵੀ ਵਰਕਰ ਅਤੇ ਮਹੱਲਾ ਵਾਸੀ ਮੌਜੂਦ ਸਨ।