ਵਾਰਡ ਨੰਬਰ 74 ਤੋਂ ਭਾਜਪਾ ਦੇ ਉਮੀਦਵਾਰ ਰਵੀ ਕੁਮਾਰ ਨੇ ਡੋਰ ਟੂ ਡੋਰ ਕਰ ਕੀਤਾ ਮਹੱਲਾ ਵਾਸੀਆਂ ਦਾ ਦਿਲੋਂ ਧੰਨਵਾਦ
ਨਗਰ ਵਾਸੀਆਂ ਦੇ ਭਰੋਸੇ ਤੇ ਖਰਾ ਉਤਰਾਂਗਾ: ਰਵੀ ਕੁਮਾਰ (ਕੌਂਸਲਰ)
ਉਪਕਾਰ ਨਗਰ ਗਲੀ ਨੰਬਰ ਪੰਜ ਵਿੱਚ ਕੇਕ ਕੱਟ ਕੇ ਮਹੱਲਾ ਵਾਸੀਆਂ ਨੇ ਕੀਤਾ ਆਪਣੀ ਖੁਸ਼ੀ ਦਾ ਇਜ਼ਹਾਰ
ਜਲੰਧਰ (ਸੁਨੀਲ ਕੁਮਾਰ) ਨਗਰ ਨਿਗਮ ਚੋਣਾਂ ਵਿਚ ਵਾਰਡ ਨੰਬਰ 74 ਤੋਂ ਜਿੱਤ ਪ੍ਰਾਪਤ ਕਰਨ ਵਾਲੇ ਭਾਰਤੀ ਜਨਤਾ ਪਾਰਟੀ ਦੇ ਯੁਵਾ ਉਮੀਦਵਾਰ ਰਵੀ ਕੁਮਾਰ ਨੇ ਡੋਰ ਟੂ ਡੋਰ ਕਰਦਿਆਂ ਮਹੱਲਾ ਵਾਸੀਆਂ ਦਾ ਦਿਲੋਂ ਧੰਨਵਾਦ ਕੀਤਾ ਅਤੇ ਉਹਨਾਂ ਦੀ ਪਰੇਸ਼ਾਨੀਆਂ ਨੂੰ ਵੀ ਸੁਣਿਆ ਅਤੇ ਕਿਹਾ ਕਿ ਵਾਰਡ ਨੰਬਰ 74 ਦਾ ਕੋਈ ਵੀ ਕੰਮ ਹੋਵੇ ਗਲੀਆਂ ,ਸਟਰੀਟ ਲਾਈਟ ਜਾਂ ਕੋਈ ਵੀ ਪਹਿਲ ਦੇ ਆਧਾਰ ਤੇ ਹੋਵੇਗਾ ਅਤੇ ਜਿਹੜਾ ਮੈਨੂੰ ਮਾਣ ਸਨਮਾਨ ਪਾਰਟੀ ਨੇ ਅਤੇ ਮਹੱਲਾ ਵਾਸੀਆਂ ਨੇ ਬਖਸ਼ਿਆ ਹੈ ਮੈਂ ਉਸ ਮਾਣ ਸਨਮਾਨ ਨੂੰ ਹਮੇਸ਼ਾ ਬਰਕਰਾਰ ਰਖਾਂਗਾ ਅਤੇ ਭਾਰਤੀ ਜਨਤਾ ਪਾਰਟੀ ਦੇ ਸਾਬਕਾ ਵਿਧਾਇਕ ਸ੍ਰੀ ਕੇ,ਡੀ ਭੰਡਾਰੀ ਜੀ ਦਾ ਵੀ ਧੰਨਵਾਦ ਕਰਦਾ ਹਾਂ। ਜਿਨ੍ਹਾਂ ਨੇ ਮੈਨੂੰ ਇਸ ਲਾਇਕ ਸਮਝਿਆ ਅਤੇ ਇਨੀ ਵੱਡੀ ਜਿੰਮੇਵਾਰੀ ਦਾ ਹੱਕਦਾਰ ਬਣਾਇਆ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਰਵੀ ਕੁਮਾਰ ਨੇ ਇਹ ਵੀ ਕਿਹਾ ਕਿ ਮੈਂ ਪਹਿਲਾਂ ਵੀ ਸਮਾਜ ਸੇਵਾ ਕੀਤੀ ਹੈ ਅਤੇ ਹੁਣ ਵੀ ਲੋਕਾਂ ਦੀ ਤਹਿ ਦਿਲੋਂ ਸੇਵਾ ਕਰਦਾ ਰਹਾਂਗਾ।