ਭਾਰਤ ਰਤਨ ਅਟਲ ਬਿਹਾਰੀ ਵਾਜਪਾਈ ਨੇ ਦੁਨੀਆ ‘ਚ ਭਾਰਤ ਦਾ ਨਾਂ ਰੌਸ਼ਨ ਕੀਤਾ: ਡਾ: ਘਈ
ਯੂਥ ਸਿਟੀਜ਼ਨ ਕੌਂਸਲ ਪੰਜਾਬ ਨੇ ਰੁੱਖ ਲਗਾ ਕੇ ਅਟਲ ਬਿਹਾਰੀ ਵਾਜਪਾਈ ਦੀ ਜੈਅੰਤੀ ਮਨਾਈ।
ਹੁਸ਼ਿਆਰਪੁਰ 25 ਦਸੰਬਰ (ਤਰਸੇਮ ਦੀਵਾਨਾ) ਯੂਥ ਸਿਟੀਜ਼ਨ ਕੌਂਸਲ ਪੰਜਾਬ ਵਲੋਂ ਕੌਂਸਲ ਦੇ ਜਿਲ੍ਹਾ ਪ੍ਰਧਾਨ ਡਾ.ਪੰਕਜ ਸ਼ਰਮਾ ਦੀ ਪ੍ਰਧਾਨਗੀ ਹੇਠ ਭਾਰਤ ਰਤਨ ਅਟਲ ਬਿਹਾਰੀ ਵਾਜਪਾਈ ਦਾ ਜਨਮ ਦਿਨ ਰੁੱਖ ਲਗਾ ਕੇ ਮਨਾਇਆ ਗਿਆ। ਇਸ ਮੌਕੇ ਕੌਂਸਲ ਦੇ ਪੰਜਾਬ ਪ੍ਰਧਾਨ ਡਾ: ਰਮਨ ਘਈ ਨੇ ਕਿਹਾ ਕਿ ਭਾਰਤ ਰਤਨ ਅਟਲ ਬਿਹਾਰੀ ਵਾਜਪਾਈ ਨੇ ਪੂਰੇ ਵਿਸ਼ਵ ਵਿੱਚ ਭਾਰਤ ਦਾ ਨਾਂ ਰੌਸ਼ਨ ਕੀਤਾ। ਉਨ੍ਹਾਂ ਕਿਹਾ ਕਿ ਜਿਸ ਸਾਦਗੀ ਅਤੇ ਉੱਚ ਦ੍ਰਿਸ਼ਟੀ ਨਾਲ ਉਨ੍ਹਾਂ ਨੇ ਭਾਰਤ ਦੀ ਅਗਵਾਈ ਕੀਤੀ, ਉਸ ਕਾਰਨ ਪੂਰੀ ਦੁਨੀਆ ਉਨ੍ਹਾਂ ਨੂੰ ਵਿਸ਼ਵ ਨੇਤਾ ਮੰਨਦੀ ਹੈ। ਡਾ: ਘਈ ਨੇ ਕਿਹਾ ਕਿ ਅੱਜ ਦੇ ਸਾਰੇ ਸਿਆਸਤਦਾਨਾਂ ਨੂੰ ਅਟਲ ਦੇ ਜੀਵਨ ਤੋਂ ਸਬਕ ਸਿੱਖ ਕੇ ਭਾਰਤ ਮਾਤਾ ਦੇ ਚਰਨਾਂ ਵਿਚ ਸਮਰਪਿਤ ਹੋ ਕੇ ਦੇਸ਼ ਦੇ ਹਿੱਤ ਵਿਚ ਨਿਰਸਵਾਰਥ ਹੋ ਕੇ ਕੰਮ ਕਰਨਾ ਚਾਹੀਦਾ ਹੈ | ਇਸ ਮੌਕੇ ਸਮੂਹ ਕੌਂਸਲ ਵਲੋਂ ਡਾ: ਪੰਕਜ ਸ਼ਰਮਾ ਨੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੂੰ ਯਾਦ ਕਰਦਿਆਂ ਉਨ੍ਹਾਂ ਨੂੰ ਨਮਨ ਕਰਦਿਆਂ ਕਿਹਾ ਕਿ ਭਾਰਤ ਰਤਨ ਅਟਲ ਜੀ ਦਾ ਜੀਵਨ ਸਾਡੇ ਸਾਰੇ ਭਾਰਤੀਆਂ ਲਈ ਪ੍ਰੇਰਨਾਦਾਇਕ ਹੈ। ਉਨ੍ਹਾਂ ਕਿਹਾ ਕਿ ਅੱਜ ਸਿਆਸਤਦਾਨਾਂ ਨੂੰ ਦੇਸ਼ ਦੀ ਸੇਵਾ ਵਿੱਚ ਅਟਲ ਬਿਹਾਰੀ ਵਾਜਪਾਈ ਜੀ ਦੇ ਜੀਵਨ ਵੱਲ ਝਾਤ ਮਾਰਨੀ ਚਾਹੀਦੀ ਹੈ। ਇਸ ਮੌਕੇ ਮਨੋਜ ਸ਼ਰਮਾ, ਡਾ: ਰਾਜ ਕੁਮਾਰ ਸੈਣੀ, ਜਸਵੀਰ ਸਿੰਘ, ਦਲਜੀਤ ਸਿੰਘ, ਕੁਲਦੀਪ ਧਾਮੀ, ਡਾ: ਵਸ਼ਿਸ਼ਟ ਕੁਮਾਰ, ਗਗਨਦੀਪ ਆਦਿ ਵਰਕਰ ਹਾਜ਼ਰ ਸਨ |