ਪ੍ਰੇਮੀ ਦੇ ਪਿਆਰ ‘ਚ ਪਾਗਲ ਹੋਈ ਔਰਤ ਨੇ ਦਿੱਤੀ ਆਪਣੀ ਧੀ ਨੂੰ ਦਰਦਨਾਕ ਮੌਤ

(ਰੋਜ਼ਾਨਾ ਰਿਪੋਰਟਰ ਬਿਊਰੋ)

ਰਾਜਸਥਾਨ ਦੇ ਸ਼੍ਰੀਗੰਗਾਨਗਰ ਜ਼ਿਲ੍ਹੇ ਵਿਚ ਇੱਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ ਔਰਤ ਨੇ ਆਪਣੇ ਲਿਵ-ਇਨ ਪਾਰਟਨਰ (Live in Partner) ਨਾਲ ਮਿਲ ਕੇ ਆਪਣੀ ਹੀ ਢਾਈ ਸਾਲ ਦੀ ਧੀ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ।

ਬਾਅਦ ਵਿੱਚ, ਇਸ ਪਾਪ ਦੇ ਸਬੂਤ ਨੂੰ ਮਿਟਾਉਣ ਲਈ ਲਾਸ਼ ਨੂੰ ਰੇਲਗੱਡੀ ਵਿੱਚੋਂ ਸੁੱਟ ਦਿੱਤਾ ਗਿਆ ਸੀ। ਪੁਲਿਸ ਨੇ ਕਤਲ ਦੇ ਦੋਸ਼ ‘ਚ ਮਾਂ ਅਤੇ ਉਸ ਦੇ ਪ੍ਰੇਮੀ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਉਨ੍ਹਾਂ ਤੋਂ ਪੁੱਛਗਿੱਛ ਕਰਨ ‘ਚ ਲੱਗੀ ਹੋਈ ਹੈ। ਲੜਕੀ ਦੀ ਲਾਸ਼ ਪੁਲਿਸ ਨੂੰ ਫਤੂਹੀ ਰੇਲਵੇ ਸਟੇਸ਼ਨ ਨੇੜੇ ਮਿਲੀ। ਕਤਲ ਦੀ ਇਹ ਕਹਾਣੀ ਸੁਣ ਕੇ ਪੁਲਿਸ ਵੀ ਦੰਗ ਰਹਿ ਗਈ। ਮਾਮਲਾ ਸ਼੍ਰੀਗੰਗਾਨਗਰ ਦੇ ਹਿੰਦੂਮਲਕੋਟ ਥਾਣਾ ਖੇਤਰ ਦਾ ਹੈ।

ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਥਾਣਾ ਹਿੰਦੂਮਲਕੋਟ ਦੇ ਪੁਲਿਸ ਅਧਿਕਾਰੀ ਸੰਜੀਵ ਸਿੰਘ ਚੌਹਾਨ ਨੇ ਦੱਸਿਆ ਕਿ ਮੰਗਲਵਾਰ ਨੂੰ ਫਤੂਹੀ ਰੇਲਵੇ ਸਟੇਸ਼ਨ ਨੇੜੇ ਰੇਲਵੇ ਟ੍ਰੈਕ ‘ਤੇ ਢਾਈ ਸਾਲ ਦੀ ਮਾਸੂਮ ਬੱਚੀ ਦੀ ਖੂਨ ਨਾਲ ਲੱਥਪੱਥ ਲਾਸ਼ ਮਿਲੀ ਸੀ।

ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਸਥਾਨਕ ਹਸਪਤਾਲ ਦੀ ਮੋਰਚਰੀ ‘ਚ ਰਖਵਾਇਆ ਹੈ। ਉਸ ਤੋਂ ਬਾਅਦ ਸਬੂਤ ਇਕੱਠੇ ਕਰਕੇ ਮਾਮਲੇ ਦੀ ਜਾਂਚ ਕੀਤੀ ਗਈ। ਜਾਂਚ ਵਿੱਚ ਜੋ ਸਾਹਮਣੇ ਆਇਆ, ਉਹ ਦਿਲ ਦਹਿਲਾ ਦੇਣ ਵਾਲਾ ਹੈ।

ਚੌਹਾਨ ਅਨੁਸਾਰ ਕਤਲ ਕੀਤੀ ਗਈ ਲੜਕੀ ਦਾ ਨਾਂ ਕਿਰਨ ਸੀ। ਕਿਰਨ ਦੀ ਮਾਂ ਸੁਨੀਤਾ ਆਪਣੇ ਪਤੀ ਨੂੰ ਛੱਡ ਕੇ ਪਿਛਲੇ ਕੁਝ ਮਹੀਨਿਆਂ ਤੋਂ ਆਪਣੇ ਲਿਵ-ਇਨ ਪਾਰਟਨਰ ਸੰਨੀ ਉਰਫ ਮਾਲਟਾ ਨਾਲ ਰਹਿ ਰਹੀ ਸੀ। ਕਿਰਨ ਦੀ ਇੱਕ ਹੋਰ ਭੈਣ ਹੈ। ਕਿਰਨ ਦੀ ਮਾਂ ਦੋਵੇਂ ਭੈਣਾਂ ਨਾਲ ਆਪਣੇ ਲਿਵ-ਇਨ ਪਾਰਟਨਰ ਨਾਲ ਰਹਿ ਰਹੀ ਸੀ। ਕਾਫੀ ਸਮੇਂ ਤੋਂ ਕਿਰਨ ਅਤੇ ਉਸ ਦਾ ਲਿਵ-ਇਨ ਪਾਰਟਨਰ ਦੋਵੇਂ ਕਿਰਨ ਨੂੰ ਮਾਰਨ ਦੀ ਯੋਜਨਾ ਬਣਾ ਰਹੇ ਸਨ।

ਮੰਗਲਵਾਰ ਸਵੇਰੇ ਬੱਚੀ ਕਿਰਨ ਦੀ ਘਰ ‘ਚ ਹੀ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ ਗਈ। ਬਾਅਦ ‘ਚ ਦੋਵੇਂ ਰੇਲਵੇ ਸਟੇਸ਼ਨ ‘ਤੇ ਪਹੁੰਚੇ ਅਤੇ ਲਾਸ਼ ਨੂੰ ਟਿਕਾਣੇ ਲਾਉਣ ਲਈ ਦਿੱਲੀ ਜਾਣ ਵਾਲੀ ਟਰੇਨ ‘ਚ ਸਵਾਰ ਹੋ ਗਏ। ਉਥੇ ਹੀ ਕਿਰਨ ਦੀ ਲਾਸ਼ ਫਤੂਹੀ ਰੇਲਵੇ ਸਟੇਸ਼ਨ ਨੇੜੇ ਸੁੱਟ ਦਿੱਤੀ ਗਈ। ਜਾਂਚ ਦੌਰਾਨ ਪੁਲਿਸ ਹਰ ਲਿੰਕ ਜੋੜ ਕੇ ਸੁਨੀਤਾ ਅਤੇ ਉਸ ਦੇ ਲਿਵ-ਇਨ ਪਾਰਟਨਰ ਤੱਕ ਪਹੁੰਚ ਗਈ।

Leave a Reply

Your email address will not be published. Required fields are marked *