ਖੂਨਦਾਨ ਕੈਂਪ ਦਾ ਰਸਮੀਂ ਉਦਘਾਟਨ ਕਰਦੇ ਹੋਏ,ਪੰਜਾਬ ਪੁਲਿਸ ਦੇ ਜਵਾਨ ਮਨਜੀਤ ਸਿੰਘ,ਸੰਨੀ ਸਿੱਧੂ ਕਲਿਆਣ,ਇੰਸਪੈਕਟਰ ਸਾਗਰ ਸਿੰਘ ਅਤੇ ਰੇਸਮ ਬੱਲਾ
ਸਿੱਧੂ ਮੂਸਾ ਵਾਲੇ ਦੀ ਯਾਦ ਵਿੱਚ ਖੂਨਦਾਨ ਕੈਂਪ ਲਗਾਉਣਾ ਮਹਾਨ ਕਾਰਜ…ਇੰਸਪੈਕਟਰ ਸਾਗਰ ਸਿੰਘ
ਪਟਿਆਲਾ 13 ਮਾਰਚ (ਰੋਜ਼ਾਨਾਂ ਰਿਪੋਰਟਰ ਨਿਊਜ਼ ਪੇਪਰ ਬਿਊਰੋ) ਜਾਗਦੇ ਰਹੋ ਯੂਥ ਕਲੱਬ ਬਿਸਨਗੜ੍ਹ ਸੰਬੰਧਿਤ ਨਹਿਰੂ ਯੁਵਾ ਕੇਂਦਰ ਪਟਿਆਲਾ (ਭਾਰਤ ਸਰਕਾਰ) ਨੇ ਬਸੰਤ ਰਿਤੂ ਯੂਥ ਕਲੱਬ ਤ੍ਰਿਪੜੀ ਦੇ ਸਹਿਯੋਗ ਨਾਲ ਸਵ:ਸੁਭਦੀਪ ਸਿੰਘ ਸਿੱਧੂ ਮੂਸਾ ਵਾਲੇ ਦੀ ਯਾਦ ਵਿੱਚ
ਅਤੇ ਥੈਲਾਸੀਮੀਆ ਤੋਂ ਪੀੜਤ ਬੱਚਿਆ ਲਈ ਬਲੱਡ ਬੈਂਕ ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ,ਖੂਨਦਾਨ ਕੈਂਪ ਲਗਾਇਆ ਗਿਆ।ਜਿਸ ਦਾ ਰਸਮੀਂ ਉਦਘਾਟਨ ਪੰਜਾਬ ਪੁਲਿਸ ਦੇ ਜਵਾਨ ਮਨਜੀਤ ਸਿੰਘ ਨੇ ਖੂਨਦਾਨ ਕਰਕੇ ਕੀਤਾ।ਜਿਸ ਵਿੱਚ ਜਤਿੰਦਰ ਸਿੰਘ,ਆਨੰਦ ਸਰਮਾਂ,ਬਿੱਲਾ,ਇੰਦਰਜੀਤ ਸਿੰਘ,ਗੁਰਪ੍ਰੀਤ ਸਿੰਘ,ਸੰਨੀ ਸਿੱਧੂ ਕਲਿਆਣ,ਗੁਰਜੱਸ ਸਿੰਘ,ਬਲਵਿੰਦਰ ਸਿੰਘ,ਮਨਜੀਤ ਸਿੰਘ ਅਤੇ ਬੂਟਾ ਸਿੰਘ ਸਮੇਤ 15 ਖੂਨਦਾਨੀਆ ਨੇ ਖੂਨਦਾਨ ਕੀਤਾ।ਇਸ ਮੌਕੇ ਇੰਸਪੈਕਟਰ ਸਾਗਰ ਸਿੰਘ ਅਤੇ ਲਖਮੀਰ ਸਿੰਘ ਸਲੋਟ ਨੇ ਸਾਂਝੇ ਤੌਰ ਤੇ ਕਿਹਾ ਕਿ ਸਵ:ਸੁਭਦੀਪ ਸਿੰਘ ਸਿੱਧੂ ਮੂਸਾ ਵਾਲੇ ਦੀ ਯਾਦ ਵਿੱਚ ਖੂਨਦਾਨ ਕੈਂਪ ਲਗਾਉਣਾ ਮਹਾਨ ਕਾਰਜ ਹੈ।ਇਸ ਨਾਲ ਨੌਜਵਾਨਾਂ ਦੇ ਜਾਗਰੂਕ ਪੈਦਾ ਹੁੰਦੀ ਹੈ। ਜਾਗਦੇ ਰਹੋ ਕਲੱਬ ਪਿਛਲੇ 22 ਸਾਲਾਂ ਤੋਂ ਸਮਾਜ ਸੇਵਾ ਦੇ ਖੇਤਰ ਵਿੱਚ ਆਪਣਾ ਅਹਿਮ ਯੋਗਦਾਨ ਪਾ ਰਿਹਾ ਹੈ,ਜੋ ਇਕ ਬਹੁਤ ਵੱਡਾ ਕਾਰਜ ਹੈ।ਬਲੱਡ ਬੈਂਕ ਰਾਜਿੰਦਰਾ ਹਸਪਤਾਲ ਨਾਲ ਜਾਗਦੇ ਰਹੋ ਕਲੱਬ ਨੂੰ ਜੁੜਿਆ 23 ਸਾਲ ਪੂਰੇ ਹੋ ਚੁੱਕੇ ਹਨ। ਹਰਜੀਤ ਸਿੰਘ ਕਾਠਮੱਠੀ ਨੇ ਕਿਹਾ ਖੂਨਦਾਨ ਸਭ ਤੋ ਉੱਤਮ ਦਾਨ ਹੈ,ਜੋ ਕਿ ਹਰ ਤੰਦਰੁਸਤ ਇਨਸਾਨ ਨੂੰ ਦਾਨ ਕਰਨਾ ਚਾਹੀਦਾ ਹੈ।ਖੂਨਦਾਨ ਕਰਨ ਨਾਲ ਸਾਡੀ ਸਿਹਤ ਬਿਮਾਰੀਆਂ ਤੋਂ ਰਹਿਤ ਰਹਿੰਦੀ ਹੈ। ਖੂਨਦਾਨੀਆਂ ਨੂੰ ਰਿਫਰੈਸ਼ਮੈਂਟ ਵਜੋਂ ਰੀਅਲ ਜੂਸ,ਕੇਲੇ,ਬਿਸਲੇਰੀ ਪਾਣੀ,ਨਮਕੀਨ ਅਤੇ ਬਿਸਕੁਟ ਦਿੱਤਾ ਗਿਆ।ਰੇਸਮ ਬੱਲਾ ਵੱਲੋਂ ਸਮੂਹ ਖੂਨਦਾਨੀਆਂ ਨੂੰ ਮੱਗ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ।ਕਰਮਵੀਰ ਸਿੰਘ ਰਾਣਾ ਨੇ ਆਏ ਹੋਏ,ਟੀਮ ਮੈਂਬਰਾ ਅਤੇ ਖੂਨਦਾਨੀਆ ਦਾ ਧੰਨਵਾਦ ਕੀਤਾ।ਇਸ ਮੌਕੇ ਸੁੰਦਰਜੀਤ ਕੌਰ,ਲਖਮੀਰ ਸਿੰਘ ਸਲੋਟ,ਰੇਸਮ ਬੱਲਾ,ਹਰਜੀਤ ਸਿੰਘ ਕਾਠਮੱਠੀ,ਅਮਰਜੀਤ ਸਿੰਘ ਭਾਂਖਰ,ਦੀਦਾਰ ਸਿੰਘ ਭੰਗੂ,ਸੰਜੀਵ ਕੁਮਾਰ ਸਨੌਰ,ਪ੍ਰਗਟ ਸਿੰਘ ਵਜੀਦਪੁਰ,ਗੁਰਵਿੰਦਰ ਸਿੰਘ ਖਾਂਸੀਆ,ਤੇਜਿੰਦਰ ਸਿੰਘ ਮੰਡੌਰ,ਹਰਕ੍ਰਿਸ਼ਨ ਸਿੰਘ ਸੁਰਜੀਤ,ਅਵਤਾਰ ਸਿੰਘ ਤਾਰੀ,ਅਤੇ ਗੁਰਚਰਨ ਸਿੰਘ ਖਾਲਸਾ
ਹਾਜ਼ਰ ਸੀ।
ਖੂਨਦਾਨ ਕੈਂਪ ਦਾ ਰਸਮੀਂ ਉਦਘਾਟਨ ਕਰਦੇ ਹੋਏ,ਪੰਜਾਬ ਪੁਲਿਸ ਦੇ ਜਵਾਨ ਮਨਜੀਤ ਸਿੰਘ,ਸੰਨੀ ਸਿੱਧੂ ਕਲਿਆਣ,ਇੰਸਪੈਕਟਰ ਸਾਗਰ ਸਿੰਘ
ਅਤੇ ਰੇਸਮ ਬੱਲਾ
ਜਾਰੀ ਕਰਤਾ:ਕਲੱਬ ਪ੍ਰਧਾਨ ਅਮਰਜੀਤ ਸਿੰਘ ਜਾਗਦੇ ਰਹੋ 9216240900,9417105175