ਅਰਦਾਸ ਬੇਨਤੀ ਉਪਰੰਤ ਜੈਕਾਰਿਆਂ ਦੀ ਗੂੰਜ ਨਾਲ ਲੰਗਰਾਂ ਦੀ ਸਮਾਪਤੀ ਕੀਤੀ – ਰਾਣਾ
ਜਲੰਧਰ 14 ਮਾਰਚ (ਸੁਨੀਲ ਕੁਮਾਰ ਰੋਜ਼ਾਨਾ ਰਿਪੋਰਟਰ ਨਿਊਜ਼ ਪੇਪਰ ) ਸ੍ਰੀ ਅਨੰਦਪੁਰ ਸਾਹਿਬ ਦਾ ਹੋਲਾ ਮਹੁੱਲਾ ਪੂਰੇ ਖਾਲਸਈ ਜਾਹੋ ਜਲੋਅ ਨਾਲ ਜਿਥੇ ਸਮਾਪਤ ਹੋਇਆ, ਉੱਥੇ ਸ਼ਹੀਦ ਊਧਮ ਸਿੰਘ ਵੈਲਫੇਅਰ ਸੇਵਾ ਸੁਸਾਇਟੀ (ਰਜਿ:), ਲੰਮਾ ਪਿੰਡ ਤੇ ਇਲਾਕੇ ਦੀਆਂ ਸੰਗਤਾਂ ਵਲੋਂ ਲਗਾਏ 4 ਮਾਰਚ ਤੋਂ 9 ਮਾਰਚ ਤੱਕ ਲੰਗਰ 10 ਮਾਰਚ ਨੂੰ ਗੁਰੂ ਮਹਾਰਾਜ ਜੀ ਦੀ ਅਪਾਰ ਕਿਰਪਾ ਨਾਲ ਸੰਪੂਰਨ ਕਰਨ ਉਪਰੰਤ ਸੁਸਾਇਟੀ ਵਲੋਂ ਸਰਬਤ ਦੇ ਭਲੇ ਲਈ ਅਰਦਾਸ ਬੇਨਤੀ ਕਰਕੇ ਲੰਗਰਾਂ ਦੀ ਸਮਾਪਤੀ ਕੀਤੀ ਗਈ।ਇਸ ਮੌਕੇ ਸੁਸਾਇਟੀ ਦੇ ਚੇਅਰਮੈਨ ਰਣਜੀਤ ਸਿੰਘ ਰਾਣਾ ਨੇ ਦੱਸਿਆ ਕਿ ਇਹਨਾਂ ਲੰਗਰਾਂ ਵਿੱਚ ਵੱਖ-ਵੱਖ ਸੇਵਾ ਸੁਸਾਇਟੀਆਂ, ਸੇਵਾਦਾਰ ਬੀਬੀਆਂ, ਬੱਚਿਆਂ ਅਤੇ ਬਜੁਰਗਾਂ ਨੇ ਸ਼ਾਨਦਾਰ ਸੇਵਾਵਾਂ ਨਿਭਾ ਕੇ ਸੰਗਤਾਂ ਦੀ ਸ਼ਰਧਾ ਭਾਵਨਾ ਨਾਲ ਸੇਵਾ ਕੀਤੀ। ਅਰਦਾਸ ਬੇਨਤੀ ਬਾਬਾ ਜਸਵਿੰਦਰ ਸਿੰਘ ਜੀ ਬਸ਼ੀਰਪੁਰੇ ਵਾਲਿਆਂ ਨੇ ਕੀਤੀ ਤੇ ਕੜਾਹ ਪ੍ਰਸਾਦ ਵਰਤਾਇਆ ਗਿਆ।ਲੰਗਰਾਂ ਦੌਰਾਨ ਵੱਖ-ਵੱਖ ਤਰਾਂ ਦੇ ਪਕਵਾਨ ਬਣਾ ਕੇ ਸੰਗਤਾਂ ਨੂੰ ਛਕਾਏ ਗਏ।ਵੱਖ-ਵੱਖ ਹਸਪਤਾਲਾਂ ਵਲੋਂ ਫਰੀ ਮੈਡੀਕਲ ਕੈਂਪ ਲਗਾ ਕੇ ਸੰਗਤਾਂ ਨੂੰ ਮੁਫਤ ਦਵਾਈਆਂ ਦਿੱਤੀਆਂ ਗਈਆਂ।ਇਸ ਮੌਕੇ ਜਗਜੀਤ ਸਿੰਘ ਟਰਾਂਸਪੋਰਟਰ, ਬਲਵੰਤ ਸਿੰਘ (ਰੀ ਐਸ.ਡੀ.ੳ), ਜਗਜੀਤ ਸਿੰਘ ਖਾਲਸਾ, ਫੁੱਮਣ ਸਿੰਘ, ਮਹਿੰਦਰ ਸਿੰਘ ਜੰਬਾ ਟਰਾਂਸਪੋਰਟਰ, ਸੰਦੀਪ ਸਿੰਘ ਫੁੱਲ, ਗੁਰਦਿਆਲ ਸਿੰਘ ਪੋਲਾ, ਸਤਿੰਦਰ ਸਿੰਘ ਪੀਤਾ, ਹਰਭਜਨ ਸਿੰਘ ਸੁੱਚੀ ਪਿੰਡ, ਹਰਬੰਸ ਸਿੰਘ, ਗੁਰਮੁੱਖ ਸਿੰਘ, ਕੁਲਵੰਤ ਸਿੰਘ ਮਠਾਰੂ, ਇੰਦਰਪ੍ਰੀਤ ਸਿੰਘ ਵਿੱਕੀ, ਨਿਰਮਲ ਸਿੰਘ ਲੰਮਾ ਪਿੰਡ, ਜਥੇਦਾਰ ਜਸਵੰਤ ਸਿੰਘ, ਮਹਿੰਦਰ ਸਿੰਘ ਜੇ.ਈ, ਬਲਬੀਰ ਸਿੰਘ ਬੀਰਾ, ਅਜਮੇਰ ਸਿੰਘ ਬਾਦਲ, ਸੁਰਜੀਤ ਸਿੰਘ ਬਰਨਾਲਾ, ਤ੍ਰਿਪਤਜੋਤ ਸਿੰਘ ਯੋਧਾ, ਕਰਨੈਲ ਸਿੰਘ ਰੇਰੂ, ਸੁਖਦੇਵ ਸਿੰਘ ਸੁੱਚੀ ਪਿੰਡ, ਹਰਭਜਨ ਸਿੰਘ, ਲਾਲ ਚੰਦ, ਮਨਪ੍ਰੀਤ ਸਿੰਘ ਸੈਣੀ, ਮਲਕਿੰਦਰ ਸਿੰਘ ਸੈਣੀ, ਪ੍ਰਦੀਪ ਸਿੰਘ, ਸੁਰਿੰਦਰ ਸਿੰਘ ਰਾਜਾ ਸੰਤੋਖਪੁਰਾ, ਅਮਰੀਕ ਸਿੰਘ ਵਿਰਦੀ, ਪਲਵਿੰਦਰ ਸਿੰਘ ਬੱਬਲੂ, ਸਤਨਾਮ ਸਿੰਘ ਸੱਤੀ, ਤਰਨਜੀਤ ਸਿੰਘ ਗੱਗੂ, ਪਰਮਿੰਦਰ ਸਿੰਘ ਭਾਟੀਆ, ਗੁਰਪ੍ਰੀਤ ਸਿੰਘ ਬਾਜਵਾ, ਹਰਜੀਤ ਸਿੰਘ ਜੰਡੂ ਸਿੰਘਾ,ਪਰਮਜੀਤ ਸਿੰਘ ਕੰਬੋਜ, ਗੁਰਮੇਲ ਸਿੰਘ ਕੰਬੋਜ ਹਾਜਿਰ ਸਨ।
ਹੋਲਾ ਮਹੁੱਲਾ ਲੰਗਰਾਂ ਦੀ ਸਮਾਪਤੀ ਉਪਰੰਤ ਤਸਵੀਰ ਵਿੱਚ ਰਣਜੀਤ ਸਿੰਘ ਰਾਣਾ ਨਾਲ ਸੰਤ ਬਾਬਾ
ਜਸਵਿੰਦਰ ਸਿੰਘ ਜੀ ਬਸ਼ੀਰਪੁਰਾ।
ਡਾ. ਗੁਰਬੀਰ ਸਿੰਘ ਗਿੱਲ ਅੋਕਸਫੋਰਡ ਨੂੰ ਸਨਮਾਨਿਤ ਕਰਦੇ ਹੋਏ ਚੇਅਰਮੈਨ ਰਣਜੀਤ ਸਿੰਘ ਰਾਣਾ।
ਤ੍ਰਿਪਤਜੋਤ ਸਿੰਘ ਯੋਧਾ ਦੀ ਅਗਵਾਈ ਚ’ ਬੱਚੇ ਸੰਗਤਾਂ ਨੂੰ ਇਸ਼ਾਰੇ ਨਾਲ ਲੰਗਰ ਛੱਕਣ ਦੀ ਬੇਨਤੀ
ਨਿਸ਼ਾਨ ਸਾਹਿਬ ਫੜ ਕੇ ਕਰਦੇ ਹੋਏ ਤੇ ਸੰਗਤਾਂ ਲੰਗਰ ਛੱਕਦੀਆਂ ਹੋਈਆਂ।