ਪਾਰਟ ਟਾਈਮ ਦੇ ਨਾਂ ਤੇ ਕੱਚੇ ਕਰਮਚਾਰੀਆ ਦਾ ਸ਼ੋਸ਼ਣ ਬੰਦ ਕਰੇ ਸਿਵਲ ਹਸਪਤਾਲ

ਪਾਰਟ ਟਾਈਮ ਦੇ ਨਾਂ ਤੇ ਕੱਚੇ ਕਰਮਚਾਰੀਆ ਦਾ ਸ਼ੋਸ਼ਣ ਬੰਦ ਕਰੇ ਸਿਵਲ ਹਸਪਤਾਲ

ਲੁਧਿਆਣਾ (ਰੋਜ਼ਾਨਾ ਰਿਪੋਰਟਰ ਬਿਊਰੋ )ਰਾਸ਼ਟਰੀ ਵਾਲਮੀਕਨ ਧਰਮ ਸਮਾਜ ਦੇ ਮੁੱਖ ਸੰਚਾਲਕ ਵੀਰ ਅਰੁਣ ਭੱਟੀ ਦੀ ਅਗਵਾਈ ਵਿਚ ਸਿਵਲ ਹਸਪਤਾਲ ਦੇ ਕੱਚੇ ਕਰਮਚਾਰੀਆਂ ਨੇ ਸਟਾਫ ਨਰਸ, ਦਰਜਾ-4 ਕਰਮਚਾਰੀਆਂ ਨੇ ਕਾਲੀਆਂ ਪੱਟੀਆ ਬੰਨ ਕੇ ਸ਼ਾਂਤਮਈ ਰੋਸ ਪ੍ਦਰਸ਼ਨ ਕੀਤਾ ਗਿਆ ਰੋਸ ਪ੍ਦਰਸ਼ਨ ਦੀ ਅਗਵਾਈ ਕਰਦੇ ਹੋਏ ਵੀਰ ਅਰੁਣ ਭੱਟੀ ਨੇ ਕਿਹਾ ਕਿ ਲੁਧਿਆਣਾ ਸਿਵਲ ਹਸਪਤਾਲਾਂ ਵਿਚ ਪਿਛਲੇ ਕਈ ਸਾਲਾਂ ਤੋਂ ਰੈਗੂਲਰ ਸਟਾਫ ਦੀ ਭਾਰੀ ਕਮੀ ਹੋਣ ਕਾਰਣ ਕੱਚੇ ਕਰਮਚਾਰੀ ਪਾਰਟ ਟਾਈਮ ਤੇ ਰੱਖੇ ਗਏ ਸਨ ਜਿਹਨਾਂ ਨੂੰ ਸਿਰਫ 4 ਘੰਟੇ ਡਿਉਟੀ ਕਰਨ ਲਈ ਕਿਹਾ ਗਿਆ ਸੀ ਪਰ ਡਿਉਟੀ ਕਰਦੇ ਸਾਰ ਹੀ ਇਹਨਾਂ ਕੱਚੇ ਕਰਮਚਾਰੀਆਂ ਕੋਲੋ ਰੈਗੂਲਰ ਸਟਾਫ ਜਿਨਾਂ ਹੀ ਕੰਮ ਕਰਵਾਇਆ ਜਾ ਰਿਹਾ ਹੈ ਜਿਸ ਲ
ਵਿਚ ਹਰ ਮਹੀਨੇ 10 ਨਾਈਟ ਡਿਉਟੀ ਉਹ ਵੀ 12 -12 ਘੰਟੇ ਦੀ ਡਿਉਟੀ ਕਰਵਾਈ ਜਾ ਰਹੀ ਹੈ ਜਦ ਕਿ ਪਾਰਟ ਟਾਈਮ ਵਿਚ ਨਾਈਟ ਡਿਉਟੀ ਨਹੀ ਆਉਂਦੀ ਹੈ ਪਰ ਫਿਰ ਇਹ ਕੱਚੇ ਕਰਮਚਾਰੀ ਆਪਣੀ ਡਿਉਟੀ ਪੂਰੀ ਮਿਹਨਤ, ਲਗਨ ਅਤੇ ਇਮਾਨਦਾਰੀ ਨਾਲ ਨਿਭਾ ਰਹੇ ਹਨ ਹੁਣ ਤਾਂ 2-2 ਮਹੀਨੇ ਦੀ ਤਨਖਾਹ ਤਕ ਨਹੀ ਮਿਲ ਰਹੀ ਹੈ ਜੋ ਕਿ ਇਹਨਾਂ ਕੱਚੇ ਕਰਮਚਾਰੀਆਂ ਨਾਲ ਸਰਾਸਰ ਨਾਇੰਨਸਾਫੀ ਹੈ ਕਰੋਨਾ ਕਾਲ ਦੌਰਾਨ ਵੀ ਸਿਰਫ 6500-4500 ਰੁਪਏ ਤਨਖਾਹ ਲੈਕੇ ਵੀ ਇਹਨਾਂ ਕੱਚੇ ਕਰਮਚਾਰੀਆਂ ਨੇ ਫਰੰਟਲਾਇਨ ਤੇ ਅਗੇ ਹੋਕੇ ਆਪਣੀਆਂ ਜਾਨਾਂ ਦੀ ਪਰਵਾਹ ਕੀਤੇ ਬਿਨਾਂ ਕਰੋਨਾ ਮਰੀਜਾਂ ਦਾ ਇਲਾਜ ਵੀ ਕੀਤਾ ਸਰਕਾਰ ਨੂੰ ਪਹਿਲ ਦੇ ਅਧਾਰ ਤੇ ਇਹਨਾਂ ਕੱਚੇ ਕਰਮਚਾਰੀਆਂ ਨੂੰ ਨਗਰ ਨਿਗਮ ਕਰਮਚਾਰੀਆਂ ਦੀ ਤਰਾਂ ਹੀ ਰੈਗੂਲਰ ਕਰਨਾ ਚਾਹੀਦਾ ਹੈ
ਪੂਰੇ ਪੰਜਾਬ ਵ
ਦੇ ਸਿਵਲ ਹਸਪਤਾਲਾਂ ਵਿਚ ਕੱਚੇ ਕਰਮਚਾਰੀ ਜਾਂ ਤਾਂ ਠੇਕੇ ਤੇ ਰੱਖੇ ਹੋਏ ਹਨ ਜਾਂ ਫਿਰ ਆਊਟਸੋਰਸਿੰਗ ਤੇ ਕੰਮ ਕਰ ਰਹੇ ਹਨ ਪਰ ਲੁਧਿਆਣਾ ਦੇ ਸਿਵਲ ਹਸਪਤਾਲ ਵਿਚ ਪਾਰਟ ਟਾਈਮ ਕਿਉ ਕੰਚੇ ਕਰਮਚਾਰੀ ਰੱਖੇ ਹੋਏ ਹਨ ਜਦ ਕਿ ਪੰਜਾਬ ਦਾ ਸਭ ਤੋਂ ਵੱਡਾ ਜਿਲਾ ਹੋਣ ਦੇ ਬਾਵਜੂਦ ਅਤੇ ਜਿਸਦੀ ਆਬਾਦੀ ਹੀ 40 ਲੱਖ ਤੋ ਉਪਰ ਹੈ ਸਰਕਾਰ ਨੇ ਸਿਹਤ ਤੇ ਸਿਖਿਆ ਦੇ ਪੱਧਰ ਨੂੰ ਉਚਾ ਚੁਕਣ ਲਈ ਲੋਕਾਂ ਨੂੰ ਗਰੰਟੀ ਦਿਤੀ ਸੀ ਪਰ ਕੋਈ ਨਹੀ ਸੁਣਦਾ ਇਹਨਾ ਕੱਚੇ ਕਰਮਚਾਰੀਆਂ ਦੀ ਇੰਨੀ ਮਹਿੰਗਾਈ ਵਿਚ 6500-4500 ਰੁਪਏ ਵਿਚ ਕਿੱਦਾਂ ਘਰ ਚਲਾਉਣਗੇ..??
ਉਹਨਾਂ ਪ੍ਰਸ਼ਾਸਨ ਨੂੰ ਮੰਗ ਕੀਤੀ ਕਿ ਜਾਂ ਤਾਂ ਇਹਨਾਂ ਕੱਚੇ ਕਰਮਚਾਰੀਆਂ ਕੋਲੋ ਪਾਰਟ ਟਾਈਮ ਕੰਮ ਸਿਰਫ 4 ਘੰਟੇ ਹੀ ਕਰਵਾਈਆ ਜਾਵੇ ਜਾਂ ਫਿਰ ਸਰਕਾਰ ਇਹਨਾਂ ਕੱਚੇ ਕਰਮਚਾਰੀਆਂ ਨੂੰ ਆਪਣੇ ਅਧੀਨ ਕਰਕੇ ਇਹਨਾਂ ਦੀਆਂ ਤਨਖਾਹਾਂ ਵਿਚ ਵਾਧਾ ਕੀਤਾ ਜਾਵੇ ਨਹੀ ਤਾਂ ਸਿਵਲ ਹਸਪਤਾਲ ਦੇ ਸਮੂੰਹ ਕੱਚੇ ਕਰਮਚਾਰੀਆਂ ਵਲੋਂ ਪੂਰਣ ਤੋਰ ਹੜਤਾਲ ਕੀਤੀ ਜਾਵੇਗੀ ਜੋ ਕਿ ਇਹਨਾਂ ਕੱਚੇ ਕਰਮਚਾਰੀਆਂ ਦਾ ਸੰਵਿਧਾਨਿਕ ਹੱਕ ਹੈ
ਇਸ ਮੋਕੇ ਤੇ ਰਾਹੁਲ ਪਾਰਖੀ, ਨੇਹਾ, ਸੁਸ਼ੀਲਾ,ਜਸ਼ਨਪੀ੍ਤ ਕੋਰ, ਰਜਨੀ, ਨਵਜੋਤ ਕੋਰ, ਰਾਜਕੁਮਾਰ ਹੈਪੀ, ਵਿਕੀ ਗਿਲ, ਹਿਮਾਂਸ਼ੂ, ਸੁਖਵਿੰਦਰ ਕੋਰ
ਅਤੇ ਹੋਰ ਮੋਜੂਦ ਸਨ

Leave a Reply

Your email address will not be published. Required fields are marked *