ਕੁਲ ਹਿੰਦ ਮੁਸ਼ਾਇਰੇ ਦੀਆਂ ਤਿਆਰੀਆਂ ਮੁਕੰਮਲ
ਵਿਧਾਇਕ ਜਮੀਲ ਉਰ ਰਹਿਮਾਨ ਮੁੱਖ ਮਹਿਮਾਨ ਤੇ ਏ.ਡੀ.ਜੀ.ਪੀ ਫੱਯਾਜ਼ ਫਾਰੂਕੀ ਮੁਸ਼ਾਇਰੇ ਦੀ ਕਰਨਗੇ ਪ੍ਰਧਾਨਗੀ
ਮਾਲੇਰਕੋਟਲਾ 17ਮਾਰਚ (ਬਿਊਰੋ) ਪੰਜਾਬ ਉਰਦੂ ਅਕੈਡਮੀ ਸਮੇਂ ਸਮੇਂ ਤੇ ਮੁਸ਼ਾਇਰੇ ਤੇ ਸੈਮੀਨਾਰਾਂ ਦਾ ਆਯੋਜਨ ਕਰਕੇ ਵਾਹ-ਵਾਹ ਖੱਟ ਰਹੀ ਹੈ, ਅਕੈਡਮੀ ਵੱਲੋਂ 18 ਮਾਰਚ ਦਿਨ ਸ਼ਨੀਵਾਰ ਨੂੰ ਰਾਤ 8:00 ਵਜੇ ਇਕਬਾਲ ਆਡੀਟੋਰੀਅਮ, ਪੰਜਾਬ ਉਰਦੂ ਅਕੈਡਮੀ ਮਾਲੇਰਕੋਟਲਾ ਵਿਖੇ ਇੱਕ ਕੁਲ-ਹਿੰਦ ਮੁਸ਼ਾਇਰੇ ਦਾ ਆਯੋਜਨ ਕੀਤਾ ਜਾ ਰਿਹਾ ਹੈ। ਮੁਸ਼ਾਇਰੇ ਦੀਆਂ ਤਿਆਰੀਆਂ ਸਬੰਧੀ ਅਕੈਡਮੀ ਦੇ ਸਕੱਤਰ ਡਾ.ਰਣਜੋਧ ਸਿੰਘ ਨੇ ਦੱਸਿਆ ਕਿ ਉਕਤ ਕੁਲ ਹਿੰਦ ਮੁਸ਼ਾਇਰੇ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਮੁਸ਼ਾਇਰੇ ‘ਚ ਹਲਕਾ ਮਾਲੇਰਕੋਟਲਾ ਦੇ ਵਿਧਾਇਕ ਡਾ.ਮੁਹੰਮਦ ਜਮੀਲ ਉਰ ਰਹਿਮਾਨ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ, ਜਦਕਿ ਮੁਸ਼ਾਇਰੇ ਦੀ ਪ੍ਰਧਾਨਗੀ ਮੁਹੰਮਦ ਫੱਯਾਜ਼ ਫਾਰੂਕੀ (ਆਈ.ਪੀ.ਐਸ) ਏ.ਡੀ.ਜੀ.ਪੀ, ਪੰਜਾਬ ਤੇ ਐਡਮਨਿਸਟਰੇਟਰ ਪੰਜਾਬ ਵਕਫ ਬੋਰਡ ਕਰਨਗੇ। ਉਨ੍ਹਾਂ ਦੱਸਿਆ ਕਿ ਇਸ ਮੁਸ਼ਾਇਰੇ ‘ਚ ਦੇਸ਼ ਦੇ ਨਾਮਵਰ ਕਵੀ ਅਪਣੇ ਕਲਾਮ ਪੇਸ਼ ਕਰਨਗੇ।
ਮਾਲੇਰਕੋਟਲਾ : ਵਿਧਾਇਕ ਜਮੀਲ ਉਰ ਰਹਿਮਾਨ ਤੇ ਫੱਯਾਜ਼ ਫਾਰੂਕੀ।