ਭਵਾਨੀਗੜ੍ਹ ਪੁਰਾਣੇ ਨਗਰ ਕੌਂਸਲ ਦਫ਼ਤਰ ਵਿਖੇ ਲੱਗਿਆਂ ਕੂੜੇ ਦਾ ਢੇਰ ਦੇ ਰਿਹਾ ਬਿਮਾਰੀਆਂ ਨੂੰ ਸੱਦਾ
ਭਵਾਨੀਗੜ੍ਹ: 23ਮਾਰਚ(ਬਿਓਰੋ) ਪੁਰਾਣਾ ਨਗਰ ਕੌਂਸਲ ਦਫਤਰ ਭਵਾਨੀਗੜ੍ਹ ਜਿਥੇ ਹੁਣ ਸਵੱਛ ਭਾਰਤ ਮਿਸ਼ਨ ਫੇਲ੍ਹ ਹੁੰਦਾ ਨਜ਼ਰ ਆ ਰਿਹਾ ਹੈ। ਪੁਰਾਣੀ ਨਗਰ ਕੌਂਸਲ ਦਫਤਰ ਨੇ ਸ਼ਹਿਰ ਵਾਸੀਆ ਦੀ ਸਹੂਲਤ ਲਈ ਇੱਕ ਕਾਰ ਪਾਰਕਿੰਗ ਬਣਾਈ ਸੀ ।ਪਰ ਹੁਣ ਇਥੇ ਕਾਰਾਂ ਦੀ ਜਗੵਾ ਕੁੜੇ ਦਾ ਢੇਰ ਬਣ ਚੁੱਕਿਆ ਹੈ,ਜਿੱਥੇ ਲੋਕ ਹੁਣ ਕੁੜਾ ਸੁੱਟਣ ਲਈ ਮਜ਼ਬੂਰ ਹਨ। ਨਗਰ ਕੌਂਸਲ ਦੀ ਲਾਪ੍ਰਵਾਹੀ ਨਾਲ ਹੁਣ ਇੱਥੇ ਬਹੁਤ ਵੱਡਾ ਕੂੜੇ ਦਾ ਢੇਰ ਬਣ ਚੁੱਕਿਆ ਹੈ ,ਅਤੇ ਕੋਲ ਖੜੀਆ ਵਿਹਲੀਆਂ ਕੂੜਾ ਚੁੱਕਣ ਵਾਲੀਆਂ ਰੇੜੀਆਂ ਤੋਂ ਵੀ ਇਹ ਕੂੜਾ ਨਹੀ ਚੁੱਕਾਇਆ ਜਾ ਰਿਹਾ ਹੈ ।ਜਿਸ ਕਾਰਨ ਇਹ ਕੂੜਾ ਡੇਂਗੂ ਮਲੇਰੀਆ ਅਤੇ ਹੋਰ ਕਈ ਭਿਆਨਕ ਬੀਮਾਰੀਆਂ ਨੂੰ ਸੱਦਾ ਦੇ ਰਿਹਾ ਹੈ । ਪਰ ਨਗਰ ਕੌਂਸਲ ਦੇ ਕੰਨ ਤੇ ਜੂੰਅ ਨਹੀ ਸਰਕਦੀ ਨਜ਼ਰ ਆ ਰਹੀ ਇਥੇ ਸ਼ਹਿਰ ਦਾ ਮੁੱਖ ਚੌਕ ਹੋਣ ਕਾਰਨ ਇੱਥੋਂ ਲੰਘਣ ਵਾਲੇ ਲੋਕਾਂ ਨੂੰ ਵੀ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਦੌਰਾਨ ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਬਾਲ ਕ੍ਰਿਸ਼ਨ ਨੇ ਦੱਸਿਆ ਕਿ ਕੁੱਝ ਕਰਮਚਾਰੀ ਕੂੜਾ ਡੰਪਿੰਗ ਤੇ ਵਿਅਸਤ ਹੋਣ ਕਾਰਨ ਇੱਥੋਂ ਕੂੜਾ ਚੁੱਕਣ ਵਿੱਚ ਦੇਰੀ ਹੋ ਗਈ ਸੀ। ਪਰ ਦੋ ਦਿਨ ਪਹਿਲਾਂ ਅਸੀਂ ਇਹ ਕੂੜਾ ਚੁੱਕਵਾ ਦਿੱਤਾ ਸੀ ।ਪਰ ਫੇਰ ਲੋਕਾ ਵੱਲੋ ਇੱਥੇ ਕੂੜਾ ਸੁੱਟ ਦਿੱਤਾ ਗਿਆ ।ਪਰ ਹੁਣ ਸਾਡੇ ਵਲੋਂ ਜਲਦ ਹੀ ਇੱਥੇ ਕੋਈ ਠੋਸ ਕਦਮ ਚੁੱਕਿਆ ਜਾਵੇਗਾ ਅਤੇ ਦੁਬਾਰਾ ਸ਼ਹਿਰ ਵਾਸੀਆ ਨੂੰ ਕੋਈ ਵੀ ਮੁਸ਼ਕਿਲ ਨਹੀ ਆਉਣ ਦਿੱਤੀ ਜਾਵੇਗੀ।