ਥਾਣਾ ਨੰਬਰ-8 ਦੀ ਪੁਲਸ ਨੂੰ ਮਿਲੀ ਵੱਡੀ ਕਾਮਯਾਬੀ ਨਾਕੇ ਦੌਰਾਨ ਨਸ਼ੀਲੇ ਪਦਾਰਥਾਂ ਸਮੇਤ ਕਿੱਤੇ ਦੋ ਵਿਅਕਤੀ ਕਾਬੂ
ਜਲੰਧਰ 26ਮਾਰਚ (ਸੁਨੀਲ ਕੁਮਾਰ ਰੋਜ਼ਾਨਾ ਰਿਪੋਰਟਰ ਨਿਊਜ਼ ਪੇਪਰ)ਮਾਣਯੋਗ ਸ਼੍ਰੀ ਕੁਲਦੀਪ ਸਿੰਘ ਚਾਹਲ ਆਈ.ਪੀ.ਐਸ, ਕਮਿਸ਼ਨਰ ਪੁਲਿਸ ਜਲੰਧਰ ਜੀ ਦੇ ਵਲੋ ਮਾੜੇ ਅਨਸਰਾਂ ਨੂੰ ਕਾਬੂ ਕਰਨ ਸਬੰਧੀ ਚਲਾਈ ਮੁਹਿੰਮ ਦੇ ਮੱਦੇ ਨਜਰ ਮੱਦੇ ਨਜਰ ਸ੍ਰੀ ਬਲਵਿੰਦਰ ਸਿੰਘ ਏ.ਡੀ.ਸੀ.ਪੀ-1 ਅਤੇ ਸ਼੍ਰੀ ਦਮਨਬੀਰ ਸਿੰਘ PPS ਏ.ਸੀ.ਪੀ ਨੋਰਥ ਦੀਆਂ ਹਦਾਇਤਾਂ ਅਨੁਸਾਰ SI ਗੁਰਪ੍ਰੀਤ ਸਿੰਘ ਮੁੱਖ ਅਫਸਰ ਥਾਣਾ ਡਵੀਜ਼ਨ ਨੰਬਰ 8 ਜਲੰਧਰ ਦੀ ਅਗਵਾਈ ਹੇਠ ਮਿਤੀ 14.03.2023 ਐੱਸ.ਆਈ ਨਰਿੰਦਰ ਮੋਹਨ ਚੌਕੀ ਇੰਚਾਰਜ ਫੋਕਲ ਪੁਆਇੰਟ ਜਲੰਧਰ ਸਮੇਤ ਪੁਲਿਸ ਪਾਰਟੀ ਨਹਿਰ ਪੁਲੀ ਗੱਦਈਪੁਰ ਜਲੰਧਰ ਮੋਜੂਦ ਸੀ ਕਿ ਸ਼ੱਕ ਦੀ ਬਿਨਾਹ ਤੇ 02 ਵਿਅਕਤੀਆਂ ਸਮੇਤ ਇੱਕ ਟਰੱਕ ਨੰ. PB08.EZ.1433 ਟਾਟਾ ਕਾਬੂ ਕੀਤਾ ਤੇ ਹੋਰ ਤਫਤੀਸ਼ੀ ਦੀ ਮੰਗ ਕੀਤੀ ਗਈ।ਜਿਸ ਤੇ ASI ਫਕੀਰ ਸਿੰਘ ਸਮੇਤ ਸਾਥੀ ਕਰਮਚਾਰੀਆ ਦੇ ਨਹਿਰ ਪੁਲੀ ਗੱਦਈਪੁਰ ਜਲੰਧਰ ਪੁੱਜਾ ਜਿਸ ਤੇ ਵਿਅਕਤੀਆ ਦੀ ਪੁੱਛਗਿਛ ਕੀਤੀ ਤਾ ਟਰੱਕ ਚਾਲਕ ਨੇ ਆਪਣਾ ਨਾਮ ਸੁਖਵਿੰਦਰ ਸਿੰਘ ਉਰਫ ਵਿੱਕੀ ਪੁੱਤਰ ਸੁਰਿੰਦਰ ਸਿੰਘ ਵਾਸੀ ਮਕਾਨ ਨੰਬਰ 304, ਜਿੰਦਾਂ ਪਿੰਡ ਨੇੜੇ ਅਗਰਵਾਲ ਗੈਸ ਗੋਡਾਊਨ ਜਲੰਧਰ ਦੱਸਿਆ ਅਤੇ ਦੂਜੇ ਵਿਅਕਤੀ ਨੇ ਆਪਣਾ ਨਾਮ ਸੁਖਦੇਵ ਸਿੰਘ ਉਰਫ ਸੁੱਖਾ ਪੁੱਤਰ ਅਮਰੀਕ ਸਿੰਘ ਵਾਸੀ ਪਿੰਡ ਭਾਰਦਵਾਜ਼ੀਆ ਥਾ ਮਹਿਲ, ਜਿਲਾਂ ਜਲੰਧਰ ਦੇ ਦੱਸਣ ਮੁਤਾਬਿਕ ਟਰੱਕ ਦੀ ਤਲਾਸ਼ੀ ਕਰਨ ਤੇ ਟਰੱਕ ਦੇ ਕੈਬਨ ਵਿੱਚੋ 02 ਬੋਰੇ ਪਲਾਸਟਿਕ ਜਿਸ ਵਿੱਚ 40
ਕਿਲੋ ਡੋਡੇ ਅਤੇ ਟਰੱਕ ਦੇ ਪਿੱਛੇ ਡਾਲੇ ਦੀ ਤਲਾਸ਼ੀ ਕੀਤੀ ਤਾ 05 ਬੋਰੇ ਪਲਾਸਟਿਕ ਜਿਸ ਵਿੱਚ 90 ਕਿਲੋ ਡੋਡੇ ਚੂਰਾ ਪੋਸਤ ਕੁੱਲ਼ 130 ਕਿਲੋ ਡੋਡੇ ਬ੍ਰਾਮਦ ਹੋਏ ਜਿੰਨਾ ਨੂੰ ਕਬਜਾ ਪੁਲਿਸ ਵਿੱਚ ਲਿਆ ਅਤੇ ਦੋਸ਼ੀਆਨ ਨੂੰ ਮੁੱਕਦਮਾ ਹਜਾ ਵਿੱਚ
ਹਸਬ ਜਾਬਤਾ ਗ੍ਰਿਫਤਾਰ ਕੀਤਾ ਗਿਆ ਹੈ ਜਿੰਨਾ ਦਾ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ
ਪੁੱਛਗਿਛ ਜਾਰੀ ਹੈ ਕਿ ਇਹ ਡੋਡੇ ਚੂਰਾ ਪੋਸਤ ਕਿੱਥੋ ਲੈ ਕੇ ਆਉਂਦੇ ਹਨ ਅਤੇ ਇੰਨਾ ਦੇ ਨਾਲ ਹੋਰ ਕਿਹੜਾ ਕਿਹੜਾ ਇਸ
ਵਾਰਦਾਤ ਵਿੱਚ ਸ਼ਾਮਲ ਹੈ!