ਬਰਾੜ ਨਾਲ ਇੱਕਾ-ਦੁੱਕਾ ਜਾਣ ਵਾਲਿਆ ਨਾਲ ਪਾਰਟੀ ਨੂੰ ਕੋਈ ਫਰਕ ਨਹੀਂ : ਮੰਨਣ, ਵਡਾਲਾ
ਅਕਾਲੀ ਦਲ ਕੈਂਟ ਅੱਗੇ ਨਾਲੋਂ ਵੱਧ ਮਜ਼ਬੂਤ ਕੀਤਾ ਜਾਵੇਗਾ : ਬੀਬੀ ਸੰਘਾ
ਜਲੰਧਰ 27 ਮਾਰਚ (ਸੁਨੀਲ ਕੁਮਾਰ ) ਸ਼੍ਰੌਮਣੀ ਅਕਾਲੀ ਦਲ ਜਲੰਧਰ ਕੈਂਟ ਇਕ ਮੁੱਠ ਹੈ। ਬਰਾੜ ਨਾਲ ਇੱਕਾ ਦੁੱਕਾ ਜਾਣ ਵਾਲਿਆ ਨਾਲ ਪਾਰਟੀ ਨੂੰ ਕੋਈ ਫਰਕ ਨਹੀਂ ਪੈਂਦਾ। ਇਹ ਵਿਚਾਰ ਸ਼੍ਰੋਮਣੀ ਇਸਤਰੀ ਅਕਾਲੀ ਦਲ ਦੇ ਸਰਪ੍ਰਸਤ ਬੀਬੀ ਗੁਰਦੇਵ ਕੌਰ ਸੰਘਾ ਦੇ ਗ੍ਰਹਿ ਵਿਖੇ ਪ੍ਰਭਾਵਸ਼ਾਲੀ ਮੀਟਿੰਗ ਦੌਰਾਨ ਵਰਕਰਾਂ ਨੂੰ ਸੰਬੋਧਨ ਕਰਦਿਆ ਕੁਲਵੰਤ ਸਿੰਘ ਮੰਨਣ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਨੇ ਕਹੇ। ਉਨ੍ਹਾਂ ਨੇ ਕਿਹਾ ਕਿ ਦਲ ਬਦਲੂ ਆਗੂ ਹਮੇਸ਼ਾ ਪਾਰਟੀ ਦਾ ਥੋੜਾ ਬਹੁਤਾ ਨੁਕਸਾਨ ਕਰਦੇ ਹਨ ਪਰ ਪਾਰਟੀ ਨਾਲ ਮੁੱਢ ਕਦੀਮ ਤੋਂ ਜੁੜੇ ਹੋਏ ਵਰਕਰ ਕੇ ਪਾਰਟੀ ਤੋਂ ਵੱਖ ਨਹੀਂ ਹੁੰਦੇ।ਉਨ੍ਹਾਂ ਕਿਹਾ ਕਿ ਜਗਬੀਰ ਸਿੰਘ ਬਰਾੜ ਪੰਜਵੀਂ ਵਾਰ ਥੋੜੇ ਸਮੇਂ ਵਿੱਚ ਪਾਰਟੀ ਬਦਲ ਕੇ ਜਨਤਾ ਨੂੰ ਪ੍ਰਭਾਵ ਦੇ ਰਿਹਾ ਹੈ ਕਿ ਗਿਰਗਿਟ ਵੀ ਰੰਗ ਬਦਲਣ ਲੱਗੇ ਸਮਾਂ ਲੈਂਦੀ ਹੈ ਪਰ ਬਰਾੜ ਵਰਗੇ ਮੌਕਾ ਪ੍ਰਸਤ ਲਾਲਚੀ ਆਗੂ ਪਾਰਟੀ ਨੂੰ ਬਦਲਣ ਲਗੇ ਇਕ ਮਿੰਟ ਨਹੀਂ ਲਗਾਉਂਦੇ।ਸ਼੍ਰੋਮਣੀ ਅਕਾਲੀ ਦਲ ਜਲੰਧਰ ਦਿਹਾਤੀ ਦੇ ਪ੍ਰਧਾਨ ਗੁਰਪ੍ਰਤਾਪ ਸਿੰਘ ਵਡਾਲਾ ਨੇ ਮੀਟਿੰਗ ਨੂੰ ਸੰਬੋਧਨ ਕਰਦਿਆ ਕਿਹਾ ਕਿ ਜਗਬੀਰ ਸਿੰਘ ਬਰਾੜ ਇੱਕ ਤਕੀਆ ਕਲਾਮ ਬਣ ਚੁੱਕਾ ਹੈ ਜਿਸ ਨੇ ਕਿਸੇ ਵੀ ਪਾਰਟੀ ਨਾਲ ਵਫਾਦਾਰੀ ਨਹੀਂ ਕਮਾਈ ਅਤੇ ਪਾਰਟੀ ਨਾਲ ਆਪਣੇ ਨਿੱਜੀ ਮੁਫਾਦਾਂ ਖਾਤਰ ਧੋਖਾ ਕੀਤਾ ਹੈ। ਉਨ੍ਹਾਂ ਕਿਹਾ ਕਿ ਬਰਾੜ ਵੱਲੋਂ ਪਾਰਟੀ ਛੱਡਣ ਨਾਲ ਪਾਰਟੀ ਨੂੰ ਕੋਈ ਫਰਕ ਨਹੀਂ ਪੈਣ ਵਾਲਾ। ਇਸ ਮੌਕੇ ਮੀਤ ਪ੍ਰਧਾਨ ਪੰਜਾਬ ਰਣਜੀਤ ਸਿੰਘ ਰਾਣਾ ਨੇ ਕਿਹਾ ਬਰਾੜ ਵਰਗੇ ਲੀਡਰ ਆਪਣੀਆਂ ਤੇ ਆਪਣੇ ਪਰਿਵਾਰ ਦੀਆਂ ਦਿਲੀ ਇੱਛਾਵਾਂ ਪੂਰੀਆਂ ਕਰਨ ਲਈ ਹਲਵਾ ਮਾਡਾ ਚਲਾਉਣ ਲਈ ਪਾਰਟੀਆਂ ਬਦਲਦੇ ਹਨ।ਬਰਾੜ ਵੱਲੋਂ ਪਹਿਲਾਂ ਵੀ ਹਰ ਪਾਰਟੀ ਦੇ ਵਰਕਰ ਨਾਲ ਵਿਸਵਾਸ਼ਘਾਤ ਕੀਤਾ ਹੈ। ਬੀਬੀ ਗੁਰਦੇਵ ਕੌਰ ਸੰਘਾ ਨੇ ਆਏ ਹੋਏ ਸਾਰੇ ਹੀ ਹਲਕਾ ਕੈਂਟ ਦੇ ਵਰਕਰਾਂ ਦਾ ਧੰਨਵਾਦ ਕਰਦਿਆ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਹਰ ਵਰਕਰ ਪਾਰਟੀ ਨਾਲ ਚਟਾਨ ਵਾਂਗ ਖੜ੍ਹਾ ਹੈ ਅਤੇ ਆਉਣ ਵਾਲੀ ਜ਼ਿਮਨੀ ਚੋਣ ਵਿਚ ਬਰਾੜ ਨਾਲੋਂ ਵੱਧ ਵੋਟਾਂ ਲੈ ਕੇ ਪਾਰਟੀ ਨੂੰ ਤੋਹਫ਼ਾ ਦੇਵਾਗਾ। ਯੂਥ ਅਕਾਲੀ ਦਲ ਦੇ ਜਨਰਲ ਸਕੱਤਰ ਹਰਜਾਪ ਸਿੰਘ ਸੰਘਾ ਵਲੋਂ ਇਸ ਮੀਟਿੰਗ ਦਾ ਆਯੋਜਨ ਕਰਕੇ ਬਰਾੜ ਨੂੰ ਦਸ ਦਿੱਤਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਅਜੇ ਵੀ ਪਾਰਟੀ ਨਾਲ ਖੜ੍ਹੇ ਹਨ। ਇਸ ਮੌਕੇ ਬੀਬੀ ਗੁਰਦੇਵ ਕੌਰ ਸੰਘਾ ਸਰਪ੍ਰਸਤ ਇਸਤਰੀ ਅਕਾਲੀ ਦਲ, ਰਣਜੀਤ ਸਿੰਘ ਰਾਣਾ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਸੁਭਾਸ਼ ਸੋਂਧੀ ਮੀਤ ਪ੍ਰਧਾਨ ਐਸ ਸੀ ਵਿੰਗ, ਭਜਨ ਲਾਲ ਚੋਪੜਾ, ਹਰਜਾਪ ਸਿੰਘ ਸੰਘਾ, ਸੁਖਮਿੰਦਰ ਸਿੰਘ ਰਾਜਪਾਲ, ਸਤਿੰਦਰ ਸਿੰਘ ਪੀਤਾ ਅਮਰਪ੍ਰੀਤ ਸਿੰਘ ਮੌਂਟੀ, ਨੈਥੈਲੀਅਲ ਜੀਤਾ, ਜਥੇਦਾਰ ਬਲਰਾਜ ਸਿੰਘ, ਜੋਗਿੰਦਰ ਸਿੰਘ ਐਸ ਡੀ ਓ, ਸੁਖਬੀਰ ਸਿੰਘ, ਇੰਦਰਜੀਤ ਸਿੰਘ ਸੋਨੂੰ, ਗਗਨਦੀਪ ਸਿੰਘ ਗੱਗੀ, ਅੰਮ੍ਰਿਤਬੀਰ ਸਿੰਘ, ਗੁਰਜੀਤ ਸਿੰਘ ਭੰਗੂ, ਸਤਨਾਮ ਸਿੰਘ, ਸ਼ਮਿਦਰ ਸਿੰਘ ਸੰਧੂ, ਸੁਖਵਿੰਦਰ ਸਿੰਘ ਸੰਧੂ, ਸੁਖਬੀਰ ਸਿੰਘ ਥਿੰਦ, ਹਰਨੇਕ ਸਿੰਘ ਮੀਰਾਪੁਰ, ਰਤਨ ਸਿੰਘ ਫਤਿਹਪੁਰ, ਕੁਲਵਿੰਦਰ ਸਿੰਘ ਲਾਡੀ, ਗੁਰਮਿੰਦਰ ਸਿੰਘ ਕਾਹਲੋਂ, ਸੁਖਪਾਲ ਸਿੰਘ ਖੈਹਰਾ, ਅਮਰਜੀਤ ਸਿੰਘ, ਅਜਮੇਰ ਸਿੰਘ ਆਦਿ ਹਾਜ਼ਰ ਸਨ।
ਬੀਬੀ ਗੁਰਦੇਵ ਕੌਰ ਸੰਘਾ ਵੱਲੋਂ ਸੰਘਾ ਫਾਰਮ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਹੱਕ ਵਿੱਚ ਕੀਤੀ ਮੀਟਿੰਗ ਦੌਰਾਨ ਜ਼ਿਲ੍ਹਾ ਪ੍ਰਧਾਨ ਸ਼ਹਿਰੀ ਕੁਲਵੰਤ ਸਿੰਘ ਮੰਨਣ, ਜਿਲ੍ਹਾ ਪ੍ਰਧਾਨ ਦਿਹਾਤੀ ਗੁਰਪ੍ਰਤਾਪ ਸਿੰਘ ਵਡਾਲਾ, ਰਣਜੀਤ ਸਿੰਘ ਰਾਣਾ, ਹਾਰਜਾਪ ਸਿੰਘ ਸੰਘਾ, ਸੁਭਾਸ਼ ਸੋਂਧੀ ਦਿਖਾਈ ਦੇ ਰਹੇ ਹਨ।