ਸਿੱਖ ਤਾਲਮੇਲ ਕਮੇਟੀ ਦੇ ਪ੍ਰਤੀਨਿਧੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੋਈ ਮੀਟਿੰਗ ਵਿੱਚ ਸ਼ਾਮਲ ਹੋਏ
ਸ੍ਰੀ ਅਕਾਲ ਤਖ਼ਤ ਸਾਹਿਬ ਤੇ ਲਏ ਫੈਸਲਿਆਂ ਦਾ ਜ਼ੋਰਦਾਰ ਸਵਾਗਤ
ਜਲੰਧਰ 27ਮਾਰਚ(ਸੁਨੀਲ ਕੁਮਾਰ)ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਚੋਣਵੀਆਂ ਸਿੱਖ ਜਥੇਬੰਦੀਆਂ ਨੂੰ ਬੁਲਾਕੇ ਕੌਮੀ ਮਸਲਿਆਂ ਬਾਰੇ ਜੋ ਮੀਟਿੰਗ ਹੋਈ, ਉਸ ਵਿੱਚ ਸਿੱਖ ਤਾਲਮੇਲ ਕਮੇਟੀ ਨੂੰ ਜਲੰਧਰ ਤੋਂ ਬੁਲਾਇਆ ਗਿਆ ਸੀ। ਇਹ ਮੀਟਿੰਗ ਵਿਚ ਹਰਪ੍ਰੀਤ ਸਿੰਘ ਨੀਟੂ ਦੀ ਅਗਵਾਈ ਵਿੱਚ ਵਿੱਕੀ ਸਿੰਘ ਖਾਲਸਾ,ਪਲਵਿੰਦਰ ਸਿੰਘ ਬਾਬਾ ਤੇ ਗੁਰਦੀਪ ਸਿੰਘ ਲੱਕੀ ਸਮੇਤ ਚਾਰ ਮੈਂਬਰੀ ਪ੍ਰਤੀਨਿਧੀ ਮੰਡਲ ਸ਼ਾਮਲ ਹੋਇਆ, ਮੀਟਿੰਗ ਵਿੱਚ ਸਿੱਖ ਤਾਲਮੇਲ ਕਮੇਟੀ ਦੇ ਪ੍ਰਤੀਨਿਧੀ ਨੇ ਆਪਣੇ ਵਿਚਾਰ ਰੱਖੇ, ਸਿੱਖ ਤਾਲਮੇਲ ਕਮੇਟੀ ਦੇ ਆਗੂ ਤਜਿੰਦਰ ਸਿੰਘ ਪਰਦੇਸੀ,ਭਾਈ ਹਰਪਾਲ ਸਿੰਘ ਚੱਢਾ,ਹਰਪ੍ਰੀਤ ਸਿੰਘ ਨੀਟੂ,ਵਿੱਕੀ ਸਿੰਘ ਖਾਲਸਾ,ਪਲਵਿੰਦਰ ਸਿੰਘ ਬਾਬਾ ਤੇ ਗੁਰਦੀਪ ਸਿੰਘ ਲੱਕੀ ਨੇ ਇਕ ਸਾਂਝੇ ਬਿਆਨ ਵਿੱਚ ਕਿਹਾ ਹੈ, ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਲਏ ਸਾਰੇ ਫੈਸਲੇ ਚੜਦੀਕਲਾ ਵਾਲੇ ਹਨ, ਅਸੀਂ ਇਸ ਦਾ ਭਰਪੂਰ ਸਵਾਗਤ ਕਰਦੇ ਹਾਂ,ਅਸੀਂ ਸਮੁੱਚੀਆਂ ਸੰਗਤਾਂ ਨੂੰ ਵਿਸ਼ਵਾਸ ਦਿਵਾਉਂਦੇ ਹਾਂ ਕੀ ਸ੍ਰੀ ਅਕਾਲ ਤਖਤ ਸਾਹਿਬ ਤੋਂ ਲਈ ਸਮੁੱਚੇ ਫੈਸਲਿਆਂ ਨੂੰ ਇੰਨ-ਬਿੰਨ ਲਾਗੂ ਕਰਨ ਲਈ ਸਿੱਖ ਤਾਲਮੇਲ ਕਮੇਟੀ ਵਚਨਬੰਦ ਹੈ।ਅਸੀ ਮੀਡੀਆ ਨੂੰ ਤਾੜਨਾ ਕਰਦੇ ਹਾ ਕਿ ਸਿੱਖਾਂ ਦੀ ਕਿਰਦਾਰਕੁਸੀ ਕਰਨੀ ਬੰਦ ਕੀਤੀ ਜਾਵੇ, ਖੰਨਾ ਦੀ ਪੁਲੀਸ ਅਫਸਰ ਜਿਸ ਨੇ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਦੇ ਖਾਲਸਾ ਰਾਜ ਦੇ ਝੰਡੇ ਨੂੰ ਖਾਲਸਤਾਨੀ ਝੰਡਾ ਦਸਿਆਂ, ਤੇ ਸਿੱਖ ਰਿਆਸਤਾਂ ਦੇ ਝੰਡੇ ਨੂੰ ਵੱਖਵਾਦੀ ਝੰਡੇ ਦੱਸਣ ਦੀ ਨਿੰਦਿਆ ਕੀਤੀ,ਤੇ ਮੰਗ ਕੀਤੀ ਇਹੋ ਜਿਹੇ ਬੇਸਮਝ ਪੁਲਿਸ ਅਫਸਰ ਨੂੰ ਸਸਪੈਂਡ ਕੀਤਾ ਜਾਵੇ ਤੇ ਨਿਰਦੋਸ਼ ਸਿੰਘਾ ਨੂੰ ਤੁਰੰਤ ਰਿਹਾਅ ਕੀਤਾ ਜਾਵੇ।