ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਚੇਤਾ ਵਿਖੇ ਕਰਵਾਈ ਗਈ ਗ੍ਰੈਜੂਏਸ਼ਨ ਸੈਰੇਮਨੀ ਅਤੇ ਬੱਚਿਆਂ ਨੂੰ ਕੀਤਾ ਗਿਆ ਸਨਮਾਨਿਤ
ਚੇਤਾ,29ਮਾਰਚ (SBS ਨਗਰ) (ਓਂਕਾਰ)ਸਰਕਾਰੀ ਪ੍ਰਾਇਮਰੀ ਸਕੂਲ ਚੇਤਾ ਜਿਲ੍ਹਾ (SBS ਨਗਰ) ਵਿਖੇ ਵਿਭਾਗੀ ਹਦਾਇਤਾਂ ਅਨੁਸਾਰ ਗ੍ਰੈਜੂਏਸ਼ਨ ਸੈਰੇਮਨੀ ਕਰਵਾਈ ਗਈ।ਇਸ ਮੌਕੇ ਤੇ ਸੁਖਮਨੀ ਸਹਿਬ ਜੀ ਦਾ ਪਾਠ ਵੀ ਕਰਵਾਇਆ ਗਿਆ।ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ।ਇਸ ਮੌਕੇ ਤੇ ਮੁੱਖ ਮਹਿਮਾਨ ਸ਼੍ਰੀ ਮਤੀ ਪਰਮਜੀਤ ਕੌਰ ਨੇ ਬੱਚਿਆਂ ਨੂੰ ਸਟੇਸ਼ਨਰੀ ਅਤੇ ਮਠਿਆਈਆਂ ਵੀ ਵੰਡੀਆਂ ਇਸਦੇ ਨਾਲ ਹੀ ਪਹਿਲੇ ਸਥਾਨ ਤੇ ਆਣ ਵਾਲੇ ਬੱਚਿਆਂ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਤੇ ਹੈੱਡ ਟੀਚਰ ਸ਼੍ਰੀ ਮਤੀ ਤੇਜਵਿੰਦਰ ਕੌਰ ,ਸ਼੍ਰੀ ਮਤੀ ਕਸ਼ਮੀਰ ਕੌਰ ,ਸ਼੍ਰੀ ਪਰਮਿੰਦਰਜੀਤ ਇੰਚਾਰਚ ਮਿਡਲ ਸਕੂਲ ਸ਼੍ਰੀ ਪਵਨ ਕੁਮਾਰ ,ਮਿਸ ਰੁਪਿੰਦਰ ਕੌਰ,ਮਾਸਟਰ ਚੰਨਣ ਰਮ ,ਸ਼੍ਰੀ ਜਸਵੀਰ ਸਿੰਘ ,ਚੇਅਰਮੈਨ ਸ਼੍ਰੀ ਸਰਬਜੀਤ ਸਿੰਘ (CHT) ਸ਼੍ਰੀ ਮਤੀ ਗੀਤਾ ,ਸ਼੍ਰੀ ਸੁਦੇਸ਼ ਕੁਮਾਰ ,ਸ਼੍ਰੀ ਮਨੋਜ ਕੁਮਾਰ ਆਦਿ ਮੌਜੂਦ ਸਨ।ਸਟੇਜ ਸਕੱਤਰ ਦੀ ਭੂਮਿਕਾ ਸ਼੍ਰੀ ਕੁਲਦੀਪ ਕੁਮਾਰ ਨੇ ਨਿਭਾਈ।