ਪਿੰਡ ਕਟਾਰੀਆਂ ਵਿਖੇ ਵਿਭਾਗ ਦੀ ਹਦਾਇਤਾਂ ਅਨੁਸਾਰ ਪ੍ਰੀ ਪ੍ਰਾਇਮਰੀ ਸਕੂਲ ਵਿਚ ਕਰਵਾਈ ਗਈ ਗ੍ਰੈਜੂਏਸ਼ਨ ਸੈਰਾਮਨੀ।
ਕਟਾਰੀਆਂ 29ਮਾਰਚ (ਓਂਕਾਰ,ਰੋਜ਼ਾਨਾ ਰਿਪੋਰਟਰ ਨਿਊਜ਼ ਪੇਪਰ)ਅੱਜ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਕਟਾਰੀਆਂ ਜਿਲ੍ਹਾ (ਸ.ਭ ਸ. ਨਗਰ) ਵਿਖੇ ਵਿਭਾਗ ਦੀ ਹਦਾਇਤਾਂ ਅਨੁਸਾਰ ਅਤੇ ਟੀਚਰਾਂ ਦੇ ਪੂਰੇ ਸਹਿਯੋਗ ਨਾਲ ਪ੍ਰੀ ਪ੍ਰਾਇਮਰੀ ਬੱਚਿਆ ਦੀ ਗਰੇਜੂਏਸ਼ਨ ਸੈਰੇਮਨੀ ਕਰਵਾਈ ਗਈ ।ਜਿਸ ਨਾਲ ਬੱਚਿਆਂ ਵਿਚ ਕਾਫੀ ਉਤਸ਼ਾਹ ਦੇਖਣ ਨੂੰ ਮਿਲਿਆ ਅਤੇ ਟੀਚਰਾਂ ਵੱਲੋਂ ਬੱਚਿਆਂ ਦੀ ਹੌਸਲਾ-ਅਫਜ਼ਾਈ ਵੀ ਕੀਤੀ ਗਈ।ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਮੁੱਖ ਮਹਿਮਾਨ ਸ਼੍ਰੀਮਤੀ ਪਰਮਜੀਤ ਕੋਰ ਤੇ ਮੈਡਮ ਸਤਵੰਤ ਕੌਰ ਜੀ ਪਹੁੰਚੇ।ਓਹਨਾ ਵਲੋਂ ਬਚਿਆ ਨੂੰ ਸਟੇਸ਼ਨਰੀ ਅਤੇ ਫਰੂਟ ਵੰਡਿਆ ਗਿਆ।ਇਸ ਮੌਕੇ ਤੇ ਅਧਿਆਪਕ ਮਨਿੰਦਰ ਕੁਮਾਰ ,ਮੈਡਮ ਮੋਨਿਕਾ ਰਾਣੀ,ਰਿਟਾਇਰਡ ਮਾਸਟਰ ਚਨਣ ਰਾਮ CHT ਮੈਡਮ ਗੀਤਾ ਰਾਣੀ ,ਕੁਲਵਿੰਦਰ ਕੌਰ,ਊਸ਼ਾ ਰਾਣੀ,ਵੀਰਾਂ,ਰਜਵੰਤ ਕੌਰ, SMC ਕਮੇਟੀ ਮੈਂਬਰ ਅਤੇ ਬੱਚਿਆਂ ਦੇ ਮਾਤਾ ਪਿਤਾ ਪਹੁੰਚੇ । ਬੱਚਿਆਂ ਦੁਬਾਰਾ ਰੰਗਾ ਰੰਗ ਪ੍ਰੋਗਰਾਮ ਵੀ ਪੇਸ਼ ਕੀਤੇ ਗਏ।