ਸਾਲ 2023-24 ਲਈ ਪ੍ਰੈਸ ਮਾਨਤਾ ਕਾਰਡ/ਪ੍ਰੈਸ ਸ਼ਨਾਖਤੀ ਕਾਰਡ ਰਿਨਿਊ ਕਰਨ ਸੰਬੰਧੀ ਪੱਤਰਕਾਰ ਸਾਥੀਆਂ ਦੇ ਧਿਆਨ ਹਿੱਤ :
ਜਲੰਧਰ 5ਅਪ੍ਰੈਲ (ਸੁਨੀਲ ਕੁਮਾਰ)ਸੂਚਨਾ ਤੇ ਲੋਕ ਸੰਪਰਕ ਵਿਭਾਗ ਵੱਲੋਂ ਸਾਲ 2023-24 ਲਈ ਮੀਡੀਆ ਕਰਮੀਆਂ ਦੇ ਪ੍ਰੈਸ ਮਾਨਤਾ ਕਾਰਡ ਅਤੇ ਪ੍ਰੈਸ ਸ਼ਨਾਖਤੀ ਕਾਰਡ ਰਿਨਿਊ ਕੀਤੇ ਜਾ ਰਹੇ ਹਨ । ਇਹ ਕਾਰਡ ‘ਦਿ ਪੰਜਾਬ ਮੀਡੀਆ ਐਕਰੀਡੇਸ਼ਨ ਰੂਲਜ਼-2009’ ਅਤੇ ‘ਪ੍ਰੈਸ ਸ਼ਨਾਖਤੀ ਕਾਰਡ’ ਬਣਾਉਣ ਲਈ ਸਾਲ 2020 ਦੌਰਾਨ ਜਾਰੀ ਸੋਧੀਆਂ ਹੋਈਆਂ ਹਦਾਇਤਾਂ ਅਨੁਸਾਰ ਹੀ ਰਿਨਿਊ ਕੀਤੇ ਜਾਣੇ ਹਨ। ਸ਼ਰਤਾਂ ਪੂਰੀਆਂ ਕਰਦੇ ਮੀਡੀਆ ਦੇ ਸਾਥੀ ਇਸ ਸੂਚਨਾ ਦੇ ਨਾਲ ਨੱਥੀ ਫਾਰਮ ਨੂੰ ਭਰਦਿਆਂ ਲੋੜੀਂਦੀਆਂ ਸ਼ਰਤਾਂ ਪੂਰੀਆਂ ਕਰਦੇ ਹੋਏ ਮੰਗੇ ਦਸਤਾਵੇਜ਼ਾਂ ਨੂੰ ਸਵੈ-ਤਸਦੀਕ ਕਰਕੇ ਨਾਲ ਨੱਥੀ ਕਰਕੇ ਮਿਤੀ 05 ਅਪ੍ਰੈਲ 2023 ਸ਼ਾਮ 4 ਵਜੇ ਤੱਕ ਦਫ਼ਤਰ ਜ਼ਿਲਾ ਲੋਕ ਸੰਪਰਕ ਦਫ਼ਤਰ ਵਿਖੇ ਸਹਾਇਕ ਲੋਕ ਸੰਪਰਕ ਅਫ਼ਸਰ ਸ਼੍ਰੀ ਵਿਕਾਸ (94171-12008) ਕੋਲ ਜਮਾਂ ਕਰਵਾ ਸਕਦੇ ਹਨ।
ਵਿਭਾਗ ਵਲੋੰ ਇਹ ਪ੍ਰਕਿਰਿਆ ਸਮੇਂ ਸਿਰ ਮੁਕੰਮਲ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ, ਸੋ ਸਮੇਂ ਸਿਰ ਫ਼ਾਰਮ, ਦਸਤਾਵੇਜ਼ ਆਦਿ ਜਮਾਂ ਨਾ ਕਰਵਾਉਣ ਵਾਲੇ ਸਾਥੀਆਂ ਦੇ ਕੇਸ ਬਾਅਦ ਵਿੱਚ ਵਿਚਾਰੇ ਨਹੀਂ ਜਾ ਸਕਣਗੇ।
ਹਫ਼ਤਾਵਾਰੀ/ਪੰਦਰਵਾੜਾ/ਮਾਸਿਕ/ਤਿਮਾਹੀ ਆਦਿ ਅਖਬਾਰਾਂ, ਜੋ ਡੀ.ਏ.ਵੀ.ਪੀ. ਸੂਚੀ ਵਿੱਚ ਦਰਜ ਹਨ, ਸਿਰਫ਼ ਉਨ੍ਹਾਂ ਦੇ ਸੰਪਾਦਕਾਂ ਦੇ ਹੀ ਸ਼ਨਾਖ਼ਤੀ ਕਾਰਡ ਬਣਾਏ ਜਾਣਗੇ।
ਫ਼ਾਰਮ ਅਤੇ ਦਸਤਾਵੇਜ਼ ਸਿਰਫ਼ ਦਸਤੀ ਹੀ ਲਏ ਜਾਣਗੇ, ਈ-ਮੇਲ ਜਾਂ ਡਾਕ ਰਾਹੀਂ ਪ੍ਰਾਪਤ ਪ੍ਰਤੀਬੇਨਤੀਆਂ ਨੂੰ ਵਿਚਾਰਿਆ ਨਹੀਂ ਜਾਵੇਗਾ।
ਚੈਕ ਲਿਸਟ
- ਮੀਡੀਆ ਅਦਾਰੇ ਵੱਲੋਂ ਜਾਰੀ ਅਥਾਰਟੀ ਲੈਟਰ/ਸ਼ਨਾਖ਼ਤੀ ਕਾਰਡ ਦੀ ਸਵੈ-ਤਸਦੀਕ ਫੋਟੋ ਕਾਪੀ।
- ਡੀ.ਪੀ.ਆਰ.ਓ. ਦਫ਼ਤਰ ਵੱਲੋਂ ਜਾਰੀ ਕੀਤੇ ਗਏ ਮੌਜੂਦਾ ਕਾਰਡ ਦੀ ਸਵੈ-ਤਸਦੀਕ ਫੋਟੋ ਕਾਪੀ।
- ਚਾਰ ਫੋਟੋਆਂ (ਇੱਕ ਪਾਸਪੋਰਟ ਸਾਈਜ਼ ਫੋਟੋ ਫਾਰਮ ਅਤੇ ਇੱਕ ਫੋਟੋ ਸਵੈ-ਘੋਸ਼ਣਾ ਪੱਤਰ ਉਪਰ ਲਗਾਈ ਜਾਵੇ,ਬਾਕੀ ਫੋਟੋਆਂ ਫਾਰਮ ਨਾਲ ਨੱਥੀ ਕੀਤੀਆਂ ਜਾਣ।
- ਵਿੱਦਿਅਕ ਯੋਗਤਾ,ਅਧਾਰ ਕਾਰਡ ਤੇ ਰਿਹਾਇਸ਼ੀ ਸਬੂਤ ਦੀ ਸਵੈ-ਤਸਦੀਕ ਕਾਪੀ।
- ਬਿਨੈਕਾਰ6 ਮਹੀਨੇ ਦੌਰਾਨ ਆਪਣੀਆਂ ਪ੍ਰਕਾਸ਼ਿਤ ਖ਼ਬਰਾਂ/ਤਸਵੀਰਾਂ ਅਤੇ ਇਲੈਕਟ੍ਰੋਨਿਕ ਮੀਡੀਆ ਦੇ ਮਾਮਲੇ ‘ਚ ਚੈਨਲ ‘ਤੇ ਚੱਲੀ ਫੁਟੇਜ ਦੀ ਸੀ.ਡੀ./ਪੈੱਨ ਡਰਾਈਵ ਨਾਲ ਨੱਥੀ ਕਰਨ।
- ਇਸ ਤੋਂ ਇਲਾਵਾ ਹਫ਼ਤਾਵਾਰੀ ਅਖ਼ਬਾਰ ਦੇ ਮਾਮਲੇ ਵਿਚ ਪਿਛਲੇ 20 ਅੰਕਾਂ/ਮਾਸਿਕ ਮੈਗਜ਼ੀਨ ਦੇ ਮਾਮਲੇ ਵਿੱਚ ਸਾਲ ਦੇ ਘੱਟੋ-ਘੱਟ 10 ਅੰਕਾਂ ਦੀਆਂ ਕਾਪੀਆਂ ਨੱਥੀ ਕੀਤੀਆਂ ਜਾਣ।
- ਡੀ.ਏ.ਵੀ.ਪੀ/ਇੰਪੈਨਲਮੈਂਟ ਸਰਟੀਫਿਕੇਟ ਦੀ ਫੋਟੋ ਕਾਪੀ ਨੱਥੀ ਕੀਤੀ ਜਾਵੇ।