ਪਿੰਡ ਨਾਨੋਵਾਲ ਮੌਜੂਦ ਪੁਲ ਕੋਲ ਸੜਕ ਤੇ ਪੈਂਚ ਵਰਕ ਕਰਵਾਇਆ।
ਬਲਾਚੌਰ (ਬਿਊਰੋ )
ਸਬ ਡਵੀਜ਼ਨ ਬਲਾਚੌਰ ਚ ਪੈਂਦੇ ਪਿੰਡ ਨਾਨੋਵਾਲ ਬੇਟ ਦੇ ਪੁਲ ਕੋਲ ਮੌਜੂਦ ਸੜਕ ਤੇ ਪੈਂਚ ਵਰਕ ਕਰਵਾਇਆ ਗਿਆ ਹੈ। ਇਹ ਪੈਂਚ ਵਰਕ ਮੰਡੀ ਬੋਰਡ ਦੇ ਵੱਲੋਂ ਐਸ ਡੀ ਓ ਗੌਰਵ ਭੱਟੀ ਅਤੇ ਸਰਪੰਚ ਵਿਜੈ ਰਾਣਾ ਦੀ ਮੌਜੂਦਗੀ ਵਿੱਚ ਕਰਵਾਇਆ ਗਿਆ। ਪਿੰਡ ਦੇ ਸਰਪੰਚ ਵਿਜੈ ਰਾਣਾ ਨੇ ਦੱਸਿਆ ਕਿ ਪਿਛਲੇ ਕੁਝ ਸਮੇਂ ਤੋਂ ਪੁਲ ਦੇ ਨਾਲ ਲੱਗਦੀ ਸੜਕ ਨੀਚੇ ਨੂੰ ਧੱਸ ਗਈ ਸੀ। ਜਿਸ ਨਾਲ਼ ਆਉਣ ਜਾਣ ਵਾਲੇ ਲੋਕਾਂ ਨੂੰ ਕਾਫ਼ੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਸਰਦੀਆਂ ਕਾਰਨ ਲੁੱਕ ਦੇ ਪਲਾਟ ਬੰਦ ਹੋਣ ਕਰਕੇ ਥੋੜੀ ਦੇਰੀ ਨਾਲ ਸੜਕ ਦਾ ਪੈਚ ਵਰਕ ਹੋ ਸਕੀਆਂ। ਸਰਪੰਚ ਵਿਜੈ ਰਾਣਾ ਨੇ ਦੱਸਿਆ ਇਹ ਪੁਲ ਬੇਟ ਦੇ ਕਈ ਪਿੰਡਾਂ ਨੂੰ ਜੋੜ ਦਾ ਹੈ। ਪੁਲ ਤੋਂ ਕੁਝ ਦੂਰੀ ਤੇ ਮੰਡੀ ਵੀ ਹੈ । ਕੁਝ ਦਿਨਾਂ ਤੱਕ ਮੰਡੀ ਚ ਕਣਕ ਦੀ ਆਮਦ ਵੀ ਸ਼ੁਰੂ ਹੋਣ ਵਾਲੀ ਹੈ। ਅਤੇ ਕਣਕ ਦੀ ਢੁਆ ਢੁਆਈ ਵਾਸਤੇ ਟਰੈਕਟਰ ਟਰਾਲੀਆਂ ਅਤੇ ਟਰੱਕਾ ਦੀ ਵਰਤੋਂ ਹੋਣੀ ਹੈ। ਜਿਸ ਨਾਲ ਹੁਣ ਇਸ ਪੁਲ ਤੋਂ ਆਉਣ ਜਾਣ ਵਾਲੇ ਵਾਹਨਾਂ ਨੂੰ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ।ਇਸ ਮੌਕੇ ਤੇ ਸਮੂਹ ਇਲਾਕਾ ਨਿਵਾਸੀਆਂ ਨੇ ਸਰਪੰਚ ਵਿਜੈ ਰਾਣਾ ਅਤੇ ਮੰਡੀ ਬੋਰਡ ਦੇ ਐਸ ਡੀ ਓ ਦਾ ਧੰਨਵਾਦ ਕੀਤਾ।