ਪਿੰਡ ਬਾਗੋਵਾਲ ਵਿਖੇ ਬਾਬਾ ਸਾਹਿਬ ਅੰਬੇਡਕਰ ਜੀ ਦਾ ਜਨਮ ਦਿਨ ਬੜੀ ਹੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਗਿਆ
ਕਾਠਗੜ੍ਹ18ਅਪ੍ਰੈਲ (ਬਿਊਰੋ )
ਅੱਜ ਪਿੰਡ ਬਾਗੋਵਾਲ ਵਿਖੇ ਪੇਂਡੂ ਮਜ਼ਦੂਰ ਯੂਨੀਅਨ ਵੱਲੋਂ ਜਸਪਾਲ ਬਾਗੋਵਾਲ ਦੀ ਪ੍ਰਧਾਨਗੀ ਹੇਠ ਬਾਬਾ ਸਾਹਿਬ ਅੰਬੇਡਕਰ ਜੀ ਦਾ ਜਨਮ ਦਿਹਾੜਾ ਮਨਾਇਆ ਗਿਆ ਇਸ ਮੌਕੇ ਪਿੰਡ ਵਾਸੀ ਔਰਤਾਂ ਤੇ ਮਰਦਾਂ ਦਾ ਭਾਰੀ ਇਕੱਠ ਹੋਇਆ।
ਇਕੱਠ ਨੂੰ ਸੰਬੋਧਨ ਕਰਦਿਆਂ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਤਹਿਸੀਲ ਪ੍ਰਧਾਨ ਅਸ਼ੋਕ ਕਲਾਰ ਨੇ ਕਿਹਾ ਕਿ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਜੀ ਨੇ ਉਸ ਸਮੇਂ ਵਿੱਚ ਪੜ੍ਹ ਲਿਖ ਕੇ 32 ਉੱਚ ਪੱਧਰ ਦੀਆਂ ਡਿਗਰੀਆਂ ਹਾਸਲ ਕਰਕੇ ਗਰੀਬ ਮਜ਼ਲੂਮਾਂ ਦੀ ਬਾਂਹ ਫੜ੍ਹੀ । ਬਾਬਾ ਸਾਹਿਬ ਜੀ ਨੇ ਵਿਦੇਸ਼ਾਂ ਵਿੱਚ ਜਾਕੇ ਵਿਦਿਆ ਹਾਸਲ ਕੀਤੀ। ਉਨਾਂ ਨੇ ਸਮੇਂ ਦੀ ਲਿਆਕਤ ਦੇਖਦੇ ਹੋਏ ਦੇਸ਼ ਦਾ ਸਭਿਧਾਨ ਲਿਖਿਆ ਜਾਤ ਪਾਤ ਨੂੰ ਖ਼ਤਮ ਕਰਕੇ ਹਰ ਵਰਗ ਨੂੰ ਆਪਣੇ ਹੱਕ ਨਾਲ਼ ਜਿੰਦਗੀ ਜਿਉਣ ਦਾ ਰਸਤਾ ਦਿਖਾਇਆ । ਉਨਾਂ ਕਿਹਾ ਕਿ ਦੇਸ਼ ਦੇ ਹਾਕਮਾਂ ਨੇ ਸਭਿਧਾਨ ਨੂੰ ਢਾਹ ਲਾਈ ਹੈ 1991 ਵਿੱਚ 73 ਵੀਂ ਸੋਧ ਕਰਕੇ ਸਰਕਾਰੀ ਅਦਾਰੇ ਖ਼ਤਮ ਕਰਕੇ ਨਿੱਜੀਕਰਨ ਦੀ ਨੀਤੀ ਲਾਗੂ ਕੀਤੀ ਜਿਸ ਨਾਲ਼ ਗ਼ਰੀਬ ਦਲਿਤ ਮਜਦੂਰਾਂ ਤੋਂ ਪੜਾਈ ਇਲਾਜ਼ ਖਾਣ ਪੀਣ ਵਾਲੀਆਂ ਵਸਤਾਂ ਤੱਕ ਖੋ ਲਈਆਂ ਗਈਆਂ। ਉਨਾਂ ਕਿਹਾ ਦੇਸ਼ ਦੇ ਹਲਾਤ ਬਿਗੜ ਚੁੱਕੇ ਦੇਸ਼ ਨੌਜਵਾਨੀ ਪੜ੍ਹ ਲਿਖ ਕੇ ਰੋਜ਼ਗਾਰ ਦੀ ਭਾਲ਼ ਵਿੱਚ ਭਟਕ ਰਹੇ ਹਨ ਕੁਝ ਭੁੱਖ ਮਰੀ ਦਾ ਸ਼ਿਕਾਰ ਹੋ ਰਹੇ ਹਨ ਕੁਝ ਨੌਜਵਾਨ ਵਿਦੇਸ਼ ਜਾਣ ਲਈ ਮਜ਼ਬੂਰ ਹੋ ਗਏ ਅਤੇ ਕੁਝ ਨਸ਼ੇ ਦੀ ਦਲ ਦਲ ਵਿੱਚ ਫ਼ਸ ਗਏ। ਉਨਾਂ ਕਿਹਾ ਕਿ ਅੱਛੇ ਦਿਨਾਂ ਦਾ ਹਵਾਲਾ ਦੇ ਕੇ ਹਾਕਮ ਸੱਤਾ ਤੇ ਕਾਬਜ਼ ਹੋਏ ਤੇ ਹੁਣ ਆਪਣੀਆ ਹੂੰਣਤਾਂਣੀਆਂ ਨੂੰ ਛੁਪਾਉਣ ਲਈ ਦੇਸ਼ ਵਿੱਚ ਫਿਰਕਪ੍ਰਸਤੀ ਫੈਲਾਅ ਰਹੇ ਹਨ ਜੋ ਸੰਭਿਧਾਨ ਤੋਂ ਬਿਲਕੁੱਲ ਉਲਟ ਹੈ।
ਉਨਾਂ ਕਿਹਾ ਕਿ ਪੜ੍ਹੋ ਜੁੜੋ ਸੰਘਰਸ਼ ਕਰੋ, ਬਾਬਾ ਸਾਹਿਬ ਜੀ ਦੇ ਮਾਰਗ ਤੇ ਚੱਲਕੇ ਹੀ ਆਮ ਜੰਨਤਾਂ ਦੀ ਜ਼ਿੰਦਗੀ ਵਿੱਚ ਸੁਧਾਰ ਆ ਸਕਦਾ ਹੈ। ਇਸ ਮੌਕੇ ਪੰਜਾਬ ਸਟੂਡੈਂਟ ਯੂਨੀਅਨ ਦੇ ਆਗੂ ਪ੍ਰਭਜੋਤ ਬਾਗੋ ਵਾਲ਼ ਨੇ ਵੀ ਸੰਬੌਧਨ ਕੀਤਾ। ਇਸ ਮੌਕੇ ਹਰਮੇਸ਼ ਲਾਲ, ਧਰਮ ਪਾਲ, ਸਤਨਾਮ ਸਿੰਘ, ਮਨੋਹਰ ਲਾਲ, ਰਜਿੰਦਰ ਕੁਮਾਰ ਫ਼ੌਜੀ, ਜਸਵੀਰ ਸਿੰਘ, ਦੁਰਗਾ ਦਾਸ, ਹਰਬੰਸ ਲਾਲ, ਅਜੇ ਕੁਮਾਰ, ਬਲਵੀਰ ਸਿੰਘ ਜਲੰਧਰ, ਵੀਨਾ ਰਾਣੀ, ਕੁਲਵਿੰਦਰ ਕੌਰ, ਬਿਮਲਾ ਰਾਣੀ, ਜਗੀਰ ਕੌਰ, ਸੁਨੀਤਾ ਰਾਣੀ, ਸੋਨੀਆ ਰਾਣੀ ਬਾਕੀ ਪਿੰਡ ਵਾਸੀ ਹਾਜ਼ਰ ਸਨ।