ਜਲੰਧਰ ਦੇ ਜੈਮਲ ਨਗਰ ਵਿੱਚ ਹੋਈ ਭਾਰਤੀ ਜਨਤਾ ਪਾਰਟੀ ਦੀ ਹੰਗਾਮੀ ਮੀਟਿੰਗ ਪਹੁੰਚੇ, ਸ਼੍ਰੀ ਕੇ ,ਡੀ ਭੰਡਾਰੀ।
ਜਲੰਧਰ27ਅਪ੍ਰੈਲ (ਸੁਨੀਲ ਕੁਮਾਰ) ਅੱਜ ਜਲੰਧਰ ਦੇ ਵਾਰਡ ਨੰਬਰ 58, ਮੰਡਲ ਨੰਬਰ 3, (B,C) ਮੋਰਚਾ ਦੇ ਪ੍ਰਧਾਨ ਸੁਖਦੇਵ ਸਿੰਘ ਸੋਨੂੰ ਅਤੇ ਗੁਰਪ੍ਰੀਤ ਵਿੱਕੀ (ਪ੍ਰਧਾਨ ਮੰਡਲ ਨੰਬਰ 3) ਦੀ ਅਗਵਾਈ ਹੇਠ ਆਉਣ ਵਾਲੀਆਂ ਚੋਣਾਂ ਦੇ ਸਬੰਧ ਵਿੱਚ ਭਾਰਤੀ ਜਨਤਾ ਪਾਰਟੀ ਦੀ ਹੰਗਾਮੀ ਮੀਟਿੰਗ ਜੈਮਲ ਨਗਰ ਵਿਖੇ ਕੀਤੀ ਗਈ। ਜਿਸ ਵਿੱਚ ਭਾਰਤੀ ਜਨਤਾ ਪਾਰਟੀ ਦੇ ਵੱਖ-ਵੱਖ ਆਗੂਆਂ ਨੇ ਲੋਕਾਂ ਨਾਲ਼ ਆਪਣੇ ਵਿਚਾਰ ਸਾਂਝੇ ਕੀਤੇ। ਅਤੇ ਭਾਰਤੀ ਜਨਤਾ ਪਾਰਟੀ ਨੂੰ ਵੋਟ ਪਾਉਣ ਦੀ ਅਪੀਲ ਕੀਤੀ। ਇਸ ਮੌਕੇ ਤੇ ਨੌਰਥ ਹਲਕੇ ਦੇ ਸਾਬਕਾ ਵਿਧਾਇਕ ਸ੍ਰੀ ਕੇ ,ਡੀ ਭੰਡਾਰੀ ਜੀ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਆਮ ਆਦਮੀ ਪਾਰਟੀ ਦੀ ਸਰਕਾਰ ਝੂਠ ਦੇ ਬਲਬੂਤੇ ਤੇ ਬਣੀ ਹੈ। ਇਹ ਉਹ ਪਾਰਟੀ ਹੈ ,ਜਿਸ ਨੇ ਲੋਕਾਂ ਨਾਲ ਕਈ ਵਾਅਦੇ ਕੀਤੇ ਸੀ , ਜੋ ਅਜੇ ਤੱਕ ਪੂਰੇ ਨਹੀਂ ਕੀਤੇ। ਅੱਜ ਵੀ ਉਸੇ ਤਰ੍ਹਾਂ ਨਸ਼ਾ ਵਿਕਦਾ ਹੈ ਅਤੇ ਕਤਲ ਸ਼ਰੇਆਮ ਹੁੰਦੇ ਹਨ। ਜੋ ਆਮ ਆਦਮੀ ਪਾਰਟੀ ਨੇ ਲੋਕਾਂ ਨਾਲ ਵਾਅਦਾ ਕੀਤਾ ਸੀ ਅਸੀਂ ਹਰ ਔਰਤ ਨੂੰ ਹਜ਼ਾਰ , ਹਜ਼ਾਰ ਰੁਪਈਆ ਦੇਵਾਂਗੇ ਪਰ ਅੱਜ ਤਕ ਉਹ ਵਾਅਦਾ ਪੂਰਾ ਨਹੀਂ ਕੀਤਾ। ਕੇ ,ਡੀ ਭੰਡਾਰੀ ਨੇ ਲੋਕਾਂ ਨੂੰ ਕਿਹਾ ਕਿ ਹੁਣ ਸਮਾਂ ਹੈ ਤੁਸੀਂ ਸਹੀ ਪਾਰਟੀ ਦੀ ਚੋਣ ਕਰਕੇ ਭਾਰਤੀ ਜਨਤਾ ਪਾਰਟੀ ਨੂੰ ਹੀ ਵੋਟ ਪਾਇਓ, 10 ਮਈ ਨੂੰ ਭਾਰਤੀ ਜਨਤਾ ਪਾਰਟੀ ਨੂੰ ਵੋਟ ਪਾ ਕੇ ਕਾਮਯਾਬ ਬਣਾਓ ਭਾਰਤੀ ਜਨਤਾ ਪਾਰਟੀ ਦੀ ਕਾਮਯਾਬੀ ਤੁਹਾਡੀ ਆਪਣੀ ਕਾਮਯਾਬੀ ਹੋਵੇਗੀ। ਇਸ ਮੌਕੇ ਤੇ ਮੁੱਖ ਮਹਿਮਾਨ ਵਜੋਂ, ਕੇ ,ਡੀ ਭੰਡਾਰੀ ਜੀ, ਅਰਣੇਸ਼ ਸ਼ਾਕਰ (ਐਕਸ MLA ਮੁਕੇਰੀਆਂ) ਰੌਕੀ ਅਟਵਾਲ, ਕਿਸ਼ਨ ਲਾਲ ਸ਼ਰਮਾ, ਆਸ਼ੂ ਲੂਥਰਾ, ਨਰੇਸ਼ ਦੀਵਾਨ, ਬੰਟੀ ਅਰੋੜਾ,ਰਜਨੀਸ਼ ਪੰਡਿਤ, ਦਰਸ਼ਨ ਸਿੰਘ, ਰਮਨ ਕੁਮਾਰ ਸੋਨਾ, ਕੇਵਲ ਕਿਸ਼ਨ, ਬਲਬੀਰ ਸਿੰਘ, ਹਰਪ੍ਰੀਤ ਸਿੰਘ ਅਤੇ ਹੋਰ ਮੁਹੱਲਾ ਵਾਸੀ ਮੌਜੂਦ ਸਨ।