ਹੰਸ ਰਾਜ ਹੰਸ ਵੱਲੋਂ ਅਟਵਾਲ ਦੇ ਹੱਕ ਵਿੱਚ ਕੀਤੀ ਮੀਟਿੰਗ ਨੇ ਧਾਰਿਆ ਜਨਤਕ ਮੀਟਿੰਗ ਦਾ ਰੂਪ।
ਜਲੰਧਰ, 28 ਅਪ੍ਰੈਲ ( ਸੁਨੀਲ ਕੁਮਾਰ ਰੋਜ਼ਾਨਾਂ ਰਿਪੋਰਟਰ ਨਿਊਜ਼ ਪੇਪਰ ): ਅੱਜ ਭਾਰਤੀ ਜਨਤਾ ਪਾਰਟੀ ਜਿਲ੍ਹਾ ਜਲੰਧਰ ਦਿਹਾਤੀ ਦੇ ਪ੍ਰਧਾਨ ਪੰਕਜ ਢੀਂਗਰਾ ਦੀ ਪ੍ਰਧਾਨਗੀ ਹੇਠ ਲੋਹੀਆਂ ਖਾਸ ਮੰਡਲ ਵਿਖੇ ਮੀਟਿੰਗ ਕੀਤੀ ਗਈ, ਜਿਸ ਵਿਚ ਭਾਜਪਾ ਦੇ ਲੋਕ ਸਭਾ ਮੈਂਬਰ ਹੰਸ ਰਾਜ ਹੰਸ ਨੇ ਲੋਹੀਆਂ ਖਾਸ ਦੇ ਇਲਾਕਾ ਨਿਵਾਸੀਆਂ ਕੋਲੋਂ ਭਾਰਤੀ ਜਨਤਾ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਯੂਨਾਈਟਿਡ ਦੇ ਸਾਂਝੇ ਉਮੀਦਵਾਰ ਇੰਦਰ ਇਕਬਾਲ ਸਿੰਘ ਅਟਵਾਲ ਦੇ ਹੱਕ ਵਿੱਚ ਜਨ ਸਮਰਥਨ ਦੀ ਮੰਗ ਕੀਤੀ। ਕੁਝ ਹੀ ਸਮੇਂ ਵਿੱਚ ਇਹ ਮੀਟਿੰਗ ਜਨਸਭਾ ਦਾ ਰੂਪ ਧਾਰਨ ਕਰ ਗਈ। ਇਸ ਮੌਕੇ ਇਲਾਕਾ ਨਿਵਾਸੀਆਂ ਨੇ ਇੰਦਰ ਇਕਬਾਲ ਸਿੰਘ ਅਟਵਾਲ ਦਾ ਨਿੱਘਾ ਸਵਾਗਤ ਕੀਤਾ ਅਤੇ ਅਟਵਾਲ ਦੇ ਹੱਕ ਵਿਚ ਖੁੱਲ੍ਹ ਕੇ ਸਮਰਥਨ ਦੇਣ ਦਾ ਐਲਾਨ ਕੀਤਾI ਇਸ ਮੌਕੇ ਹੰਸ ਰਾਜ ਹੰਸ ਦੇ ਨਾਲ ਭਾਜਪਾ ਗਠਜੋੜ ਦੇ ਉਮੀਦਵਾਰ ਇੰਦਰ ਇਕਬਾਲ ਸਿੰਘ ਅਟਵਾਲ, ਭਾਜਪਾ ਯੁਵਾ ਮੋਰਚਾ ਦੇ ਸੂਬਾ ਪ੍ਰਧਾਨ ਕੰਵਲਵੀਰ ਸਿੰਘ ਟੌਹੜਾ ਆਦਿ ਵੀ ਹਾਜ਼ਰ ਸਨ।
ਹੰਸ ਰਾਜ ਹੰਸ ਨੇ ਇਸ ਮੌਕੇ ਆਪਣੇ ਸੰਬੋਧਨ ਵਿਚ ਇਲਾਕਾ ਨਿਵਾਸੀਆਂ ਅਤੇ ਜਲੰਧਰ ਦੇ ਲੋਕਾਂ ਨੂੰ ਇੰਦਰ ਇਕਬਾਲ ਸਿੰਘ ਅਟਵਾਲ ਨੂੰ ਜਿਤਾ ਕੇ ਲੋਕ ਸਭਾ ਵਿਚ ਭੇਜਣ ਦਾ ਸੱਦਾ ਦਿੰਦਿਆਂ ਕਿਹਾ ਕਿ ਅਟਵਾਲ ਦੀ ਤਰਫੋਂ ਉਹ ਜਨਤਾ ਨੂੰ ਭਰੋਸਾ ਦਿੰਦੇ ਹਨ ਕਿ ਇੰਦਰ ਇਕਬਾਲ ਸਿੰਘ ਅਟਵਾਲ ਨੂੰ ਜਲੰਧਰ ਦੇ ਪਟਰੀ ਤੋਂ ਉਤਰੇ ਹੋਏ ਵਿਕਾਸ ਅਤੇ ਸਮਾਰਟ ਸਿਟੀ ਦੇ ਕੰਮ ਨੂੰ ਮੁੜ ਲੀਹ ‘ਤੇ ਲਿਆ ਕੇ ਜਲੰਧਰ ਨੂੰ ਖੁਸ਼ਹਾਲ ਬਣਾਉਨਗੇ। ਉਨ੍ਹਾਂ ਕਿਹਾ ਕਿ ਇੰਦਰ ਅਟਵਾਲ ਦੀ ਤਰਫੋਂ ਉਹ ਭਰੋਸਾ ਦਿੰਦੇ ਹਨ ਕਿ ਉਹ ਇਸ ਕੰਮ ਨੂੰ 9 ਸਾਲ ਬਨਾਮ 9 ਮਹੀਨਿਆਂ ਵਿੱਚ ਪੂਰਾ ਕਰਨਗੇ।