ਜਲੰਧਰ ਦੇ ਵੋਟਰ ਭਾਜਪਾ ਨੂੰ ਵੱਡੀ ਲੀਂਡ ਨਾਲ ਜਿਤਾੳਣ, ਅਸੀਂ ਕਰਾਂਗੇ ਹਲਕੇ ਦਾ ਸਰਬਪੱਖੀ ਵਿਕਾਸ : ਕੈਪਟਨ ਅਮਰਿੰਦਰ ਸਿੰਘ

ਜਲੰਧਰ ਦੇ ਵੋਟਰ ਭਾਜਪਾ ਨੂੰ ਵੱਡੀ ਲੀਂਡ ਨਾਲ ਜਿਤਾੳਣ, ਅਸੀਂ ਕਰਾਂਗੇ ਹਲਕੇ ਦਾ ਸਰਬਪੱਖੀ ਵਿਕਾਸ : ਕੈਪਟਨ ਅਮਰਿੰਦਰ ਸਿੰਘ

ਪੰਜਾਬ ਦੀ ਜਨਤਾ ਮੋਦੀ ਦੇ ਦੇਸ਼ ਪੱਖੀ ਵਿਕਾਸ ਨਾਲ ਪੰਜਾਬ ਨੂੰ ਜੋੜਨ ਦਾ ਬਣਾ ਚੁੱਕੀ ਮਨ : ਵਿਜੇ ਰੁਪਾਣੀ

ਰੋਡ ਸ਼ੋ ਨੇ ਭਾਜਪਾ ਉਮੀਦਵਾਰ ਇੰਦਰ ਇਕਬਾਲ ਸਿੰਘ ਅਟਵਾਲ ਦੀ ਜਿੱਤ ਯਕੀਨੀ ਬਣਾਈ : ਅਨੁਰਾਗ ਠਾਕੁਰ

 

ਰੋਡ ਸ਼ੋ ਨੂੰ ਜਲੰਧਰ ਦੇ ਲੋਕਾਂ ਵੱਲੋਂ ਦਿੱਤੇ ਗਏ ਭਰਵੇਂ ਹੁੰਗਾਰੇ ਲਈ ਲੋਕਾਂ ਦਾ ਕੋਟਿ ਕੋਟਿ ਧੰਨਵਾਦ : ਅਸ਼ਵਨੀ ਸ਼ਰਮਾ

ਦਿਨ ਰਾਤ ਲੋਕਾਂ ਦੀ ਸੇਵਾ ਵਿੱਚ ਰਹਾਂਗਾ ਹਾਜ਼ਰ : ਇੰਦਰ ਇਕਬਾਲ ਸਿੰਘ ਅਟਵਾਲ

ਭਾਜਪਾ ਦੇ ਸ਼ਾਨਦਾਰ ਰੋਡ ਸ਼ੋਅ ਨੇ ਵਿਰੋਧੀ ਪਾਰਟੀਆਂ ਦੇ ਉਡਾਏ ਹੋਸ਼।

ਰੱਥ, ਢੋਲ ਤਾਸ਼ੇ, ਕੇਸਰੀ ਦਸਤਾਰਾਂ ਸਜਾਈਆਂ ਔਰਤਾਂ, ਲੋਕ ਨਾਚ ਗਿੱਧਾ-ਭੰਗੜਾ ਦੇਖਣ ਲਈ ਪੁੱਜਾ ਪੂਰਾ ਸ਼ਹਿਰ।

ਜਲੰਧਰ, 6 ਮਈ (ਸੁਨੀਲ ਕੁਮਾਰ ) : ਭਾਰਤੀ ਜਨਤਾ ਪਾਰਟੀ ਵਲੋਂ ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਅਗਵਾਈ ਹੇਠ ਕਢੇ ਗਏ ਵਿਸ਼ਾਲ ਰੋਡ ਸ਼ੋਅ ਵਿਚ ਸ਼ਹਿਰ ਦੇ ਲੋਕ ਦਾ ਜਨ ਸੈਲਾਬ ਜਿਸ ਤਰੀਕੇ ਨਾਲ ਸ਼ਾਮਿਲ ਹੋਇਆ, ਉਸ ਨੇ ਨਾ ਸਿਰਫ ਭਾਜਪਾ ਵਰਕਰਾਂ ਦਾ ਮਨੋਬਲ ਉੱਚਾ ਕੀਤਾ ਹੈ ਬਾਲਕੀ ਵਿਰੋਧੀ ਪਾਰਟੀਆਂ ਦੇ ਹੋਸ਼ ਅਤੇ ਨੀਂਦ ਦੋਵੇਂ ਹੀ ਉਡਾ ਦਿੱਤੇ ਹਨ। ਇਸ ਸ਼ਾਨਦਾਰ ਰੋਡ ਸ਼ੋਅ ਵਿੱਚ ਜਿੱਥੇ ਭਾਰਤੀ ਜਨਤਾ ਪਾਰਟੀ ਵੱਲੋਂ ਸ਼ਾਮਿਲ ਕੀਤੇ ਗਏ ਢੋਲ-ਤਾਸ਼ਿਆਂ ਨਾਲ ਹਰ ਪਾਸੇ ਰੋਡ ਸ਼ੋਅ ਦੀ ਗੂੰਜ ਰਹੀ, ਉੱਥੇ ਰੋਡ ਸ਼ੋਅ ਵਿੱਚ ਸ਼ਾਮਿਲ ਰੱਥ ਇੱਕ ਵੱਖਰੀ ਹੀ ਖਿੱਚ ਪੈਦਾ ਕਰ ਰਹੇ ਸਨ। ਗਿੱਧਾ ਭੰਗੜਾ ਲੋਕਾਂ ਵਿੱਚ ਵਿਸ਼ੇਸ਼ ਜੋਸ਼ ਭਰ ਰਿਹਾ ਸੀ ਤਾਂ ਮਹਿਲਾ ਮੋਰਚੇ ਦੀਆਂ ਮੈਂਬਰਾਂ ਦੇ ਸਿਰਾਂ ’ਤੇ ਸਜੀਆਂ ਪੱਗਾਂ ਦੇ ਭਗਵੇਂ ਰੰਗ ਨਾਲ ਪੂਰਾ ਸ਼ਹਿਰ ਭਗਵਾਮਈ ਹੋ ਗਿਆ। ਇਸ ਰੋਡ ਸ਼ੋਅ ਰਾਹੀਂ ਭਾਜਪਾ ਨੇ ਇਕ ਤਰ੍ਹਾਂ ਨਾਲ ਆਪਣਾ ਸ਼ਕਤੀ ਪ੍ਰਦਰਸ਼ਨ ਕੀਤਾ। ਰੋਡ ਸ਼ੋਅ ਦੇ ਰੂਟ ਵਿੱਚ ਵੱਖ-ਵੱਖ ਥਾਵਾਂ ‘ਤੇ ਸਟੇਜਾਂ ਲਗਾਈਆਂ ਗਈਆਂ ਸਨ, ਜਿੱਥੇ ਭਾਜਪਾ ਆਗੂਆਂ ਅਤੇ ਰੋਡ ਸ਼ੋਅ ‘ਚ ਸ਼ਾਮਲ ਲੋਕਾਂ ਦਾ ਨਿੱਘਾ ਸਵਾਗਤ ਅਤੇ ਸਨਮਾਨ ਕੀਤਾ ਗਿਆ। ਇਹ ਰੋਡ ਸ਼ੋਅ ਸ਼੍ਰੀ ਰਾਮ ਚੌਕ (ਕੰਪਨੀ ਬਾਗ) ਤੋਂ ਸ਼ੁਰੂ ਹੋ ਕੇ ਮਹਾਰਿਸ਼ੀ ਵਾਲਮੀਕਿ ਚੌਕ, ਅਲੀ ਮੁਹੱਲਾ, ਪਟੇਲ ਚੌਕ, ਸਾਈਂ ਦਾਸ ਸਕੂਲ, ਮਹਾਰਿਸ਼ੀ ਵਾਲਮੀਕੀ ਗੇਟ, ਮਾਈ ਹੀਰਾਂ ਗੇਟ, ਅੱਡਾ ਟਾਂਡਾ ਚੌਕ, ਅੱਡਾ ਹੁਸ਼ਿਆਰਪੁਰ ਚੌਕ, ਖਿੰਗੜਾ ਗੇਟ ਤੋਂ ਹੁੰਦਾ ਹੋਇਆ ਸ਼ਹੀਦ ਭਗਤ ਸਿੰਘ ਚੌਕ ਵਿਖੇ ਪੁੱਜ ਕੇ ਸਮਾਪਤ ਹੋਇਆ।
ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਮੋਕੇ ਤੇ ਪਬਲਿਕ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਬਿਨਾਂ ਕਿਸੇ ਭੇਦ-ਭਾਵ ਦੇ ਦੇਸ਼ ਦਾ ਵਿਕਾਸ ਕਰਦੀ ਹੈ ਤੇ ਕੇਂਦਰ ਦੀਆਂ ਲਾਭਕਾਰੀ ਯੋਜਨਾਵਾਂ ਨੂੰ ਲਾਗੂ ਕਰਦੀ ਹੈ ਉਹਨਾਂ ਕਿਹਾ ਕਿ ਜਲੰਧਰ ਦੇ ਵੋਟਰ ਭਾਜਪਾ ਨੂੰ ਵੱਡੀ ਲੀਂਡ ਨਾਲ ਜਿਤਾੳਣ ਅਤੇ ਅਸੀਂ ਹਲਕੇ ਦਾ ਸਰਬਪੱਖੀ ਵਿਕਾਸ ਕਰਾਂਗੇ।
ਪੰਜਾਬ ਭਾਜਪਾ ਦੇ ਇਨਚਾਰਜ ਸਾਬਕਾ ਮੁੱਖ ਮੰਤਰੀ ਗੁਜਰਾਤ ਵਿਜੇ ਰੁਪਾਣੀ ਨੇ ਕਿਹਾ ਕਿ ਭਾਜਪਾ ਦੇ ਰੋਡ ਸ਼ੋ ਵਿੱਚ ਉਮੜਿਆ ਜਨ ਸੈਲਾਬ ਦੇਖ ਕੇ ਭਾਜਪਾ ਸਮੇਤ ਆਮ ਲੋਕਾਂ ਦਾ ਵੀ ਹੌਂਸਲਾ ਵਧ ਗਿਆ ਹੈ। ਇਸ ਰੋਡ ਸ਼ੋ ਨੇ ਵਿਰੋਧੀ ਪਾਰਟੀਆਂ ਦੀ ਨੀਂਦ ਹਰਾਮ ਕਰ ਦਿੱਤੀ ਹੈI ਉਹਨਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੀ ਜਿੱਤ ਪੱਕੀ ਹੈ, ਬਸ ਸਿਰਫ ਐਲਾਨ ਹੋਣਾ ਹੀ ਬਾਕੀ ਹੈ।
ਕੇਂਦਰੀ ਮੰਤਰੀ ਅਨੁਰਾਗ ਸਿੰਘ ਠਾਕੁਰ ਨੇ ਰੋਡ ਸ਼ੋ ਦੀ ਸ਼ਫਲਤਾ ‘ਚ ਉਮੜੀ ਜਨਤਾ ਦੀ ਭੀੜ ਦੇਖ ਕੇ ਕਿਹਾ ਕਿ ਇਸ ਰੋਡ ਸ਼ੋ ਨੇ ਭਾਜਪਾ ਉਮੀਦਵਾਰ ਇੰਦਰ ਇਕਬਾਲ ਸਿੰਘ ਅਟਵਾਲ ਦੀ ਜਿੱਤ ਯਕੀਨੀ ਬਣਾ ਦਿੱਤੀ ਹੈ ਤੇ ਹੁਣ ਲੋੜ ਹੈ ਕਿ ਅਸੀਂ ਵਿਰੋਧੀ ਪਾਰਟੀਆਂ ਦੇ ਉਮੀਦਵਾਰਾਂ ਦੀਆਂ ਜ਼ਮਾਨਤਾਂ ਜਬਤ ਕਰਾਕੇ ਜਿੱਤ ਪ੍ਰਾਪਤ ਕਰੀਏ।
ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਇਸ ਮੋਕੇ ਤੇ ਬੋਲਦਿਆਂ ਕਿਹਾ ਕਿ ਰੋਡ ਸ਼ੋ ਨੂੰ ਜਲੰਧਰ ਦੇ ਲੋਕਾਂ ਵੱਲੋਂ ਦਿੱਤੇ ਗਏ ਭਰਵੇਂ ਹੁੰਗਾਰੇ ਤੋ ਅਸੀਂ ਬਾਗੋਂ ਬਾਗ ਹਾਂ ਤੇ ਲੋਕਾਂ ਨੇ ਦੱਸ ਦਿੱਤਾ ਹੈ ਕਿ ਉਹ ਜਲੰਧਰ ਲੋਕ ਸਭਾ ਹਲਕੇ ਤੋ ਭਾਜਪਾ ਉਮੀਦਵਾਰ ਨੂੰ ਵੱਡੀ ਲੀਡ ਨਾਲ ਜਿੱਤਾ ਕੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹੱਥ ਮਜ਼ਬੂਤ ਕਰਨਗੇ। ਉਹਨਾਂ ਰੋਡ ਸ਼ੋ ਲਈ ਦਿੱਤੇ ਭਰਵੇਂ ਹੁੰਗਾਰੇ ਲਈ ਰੋਡ ਸ਼ੋ ਸ਼ਾਮਿਲ ਲੋਕਾਂ ਅਤੇ ਵਰਕਰਾਂ ਦਾ ਕੋਟਿ ਕੋਟਿ ਧੰਨਵਾਦ ਕੀਤਾ।
ਭਾਜਪਾ ਉਮੀਦਵਾਰ ਇੰਦਰਾ ਇਕਬਾਲ ਸਿੰਘ ਅਟਵਾਲ ਨੇ ਇਸ ਮੌਕੇ ਜਲੰਧਰ ਦੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਉਹ ਲੋਕਾਂ ਦੀ ਸੇਵਾ ਲਈ ਹਮੇਸ਼ਾ ਵਚਨਬੱਧ ਹਨ।
ਇਸ ਮੌਕੇ ਕੇਂਦਰੀ ਮੰਤਰੀ ਹਰਦੀਪ ਸਿੰਘ ਪੂਰੀ, ਸ਼ਿਰੋਮਣੀ ਅਕਾਲੀ ਦਲ ਯੂਨਾਇਟਿਡ ਦੇ ਪਰਮਿੰਦਰ ਸਿੰਘ ਢੀਂਡਸਾ, ਕੇਂਦਰੀ ਮੰਤਰੀ ਸੋਮ ਪ੍ਰਕਾਸ਼, ਭਾਜਪਾ ਦੇ ਕੌਮੀ ਮੀਤ ਪ੍ਰਧਾਨ ਸੌਦਾਨ ਸਿੰਘ, ਕੌਮੀ ਸਕੱਤਰ ਤੇ ਸਹਿ ਇੰਚਾਰਜ ਪੰਜਾਬ ਨਰਿੰਦਰ ਡਾ. ਸਿੰਘ ਰੈਨਾ, ਲੋਕ ਸਭਾ ਉਪ ਚੋਣ ਇੰਚਾਰਜ ਡਾ: ਮਹਿੰਦਰ ਸਿੰਘ, ਲੋਕ ਇਨਸਾਫ਼ ਪਾਰਟੀ ਦੇ ਸਿਮਰਜੀਤ ਸਿੰਘ ਬੈਂਸ, ਸਾਬਕਾ ਲੋਕਸਭਾ ਡਿਪਟੀ ਸਪੀਕਰ ਚਰਨਜੀਤ ਸਿੰਘ ਅਟਵਾਲ, ਕੌਮੀ ਘੱਟ ਗਿਣਤੀ ਕਮਿਸ਼ਨ ਦੇ ਕੌਮੀ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ, ਸੀਨੀਅਰ ਨੇਤਾ ਸੁਨੀਲ ਜਾਖੜ, ਬੀਬੀ ਜੈਇੰਦਰ ਕੌਰ, ਰਾਣਾ ਗੁਰਮੀਤ ਸਿੰਘ ਸੋਢੀ, ਮਨੋਰੰਜਨ ਕਾਲੀਆ, ਅਵਿਨਾਸ਼ ਰਾਏ ਖੰਨਾ, ਜੰਗੀ ਲਾਲ ਮਹਾਜਨ, ਕੇਡੀ ਭੰਡਾਰੀ, ਸੁਸ਼ੀਲ ਸ਼ਰਮਾ, ਰਣਜੀਤ ਸਿੰਘ ਪਵਾਰ, ਪੰਕਜ ਢੀਂਗਰਾ, ਸੰਗਠਨ ਮਹਾਮੰਤਰੀ ਸ਼੍ਰੀਮੰਥਰੀ ਸ਼੍ਰੀਨਿਵਾਸੁਲੂ, ਸੂਬਾ ਜਨਰਲ ਸਕੱਤਰ ਬਿਕਰਮਜੀਤ ਸਿੰਘ ਚੀਮਾ, ਜੀਵਨ ਗੁਪਤਾ, ਰਾਜੇਸ਼ ਬਾਘਾ, ਮੋਨਾ ਜੈਸਵਾਲ, ਡਾ ਰਾਜ ਕੁਮਾਰ ਵੇਰਕਾ, ਫਤਿਹ ਜੰਗ ਸਿੰਘ ਬਾਜਵਾ, ਆਰਪੀ ਸਿੰਘ, ਸੂਬਾ ਭਾਜਪਾ ਮੀਤ ਪ੍ਰਧਾਨ ਰਾਕੇਸ਼ ਰਾਠੌਰ, ਅਜੇਵੀਰ ਸ਼ੇਰਗਿਲ, ਅਸ਼ੋਕ ਸਰੀਨ ਹਿੱਕੀ ਆਦਿ ਨੇ ਲੋਕਾਂ ਨੂੰ ਲੋਕ ਸਭਾ ਜਿਮਣੀ ਚੋਣ ਵਿੱਚ ਭਾਜਪਾ ਉਮੀਦਵਾਰ ਇੰਦਰ ਇਕਬਾਲ ਸਿੰਘ ਅਟਵਾਲ ਦੇ ਹੱਕ ਵਿੱਚ ਵੋਟਾਂ ਪਾਉਣ ਦੀ ਅਪੀਲ ਕੀਤੀ।
ਭਾਜਪਾ ਆਗੂਆਂ ਨੇ ਕਿਹਾ ਕਿ ਪੰਜਾਬ ਵਿੱਚ ਜਿਸ ਤਰ੍ਹਾਂ ਦੇ ਹਾਲਾਤ ਚੱਲ ਰਹੇ ਹਨ, ਅਮਨ-ਕਾਨੂੰਨ ਦੀ ਸਥਿਤੀ ਢਹਿ ਢੇਰੀ ਹੋ ਚੁੱਕੀ ਹੈ, ਲੋਕਾਂ ਨਾਲ ਕੀਤੇ ਵਾਅਦੇ ਪੂਰੇ ਨਹੀਂ ਹੋਏ, ਕਾਂਗਰਸ ਦੇ ਸਾਂਸਦ ਦੇ ਕਾਰਜਕਾਲ ਦੌਰਾਨ ਅਤੇ ਹੁਣ ਆਪ ਪਾਰਟੀ ਦੇ ਇੱਕ ਸਾਲ ਦੇ ਕਾਰਜਕਾਲ ਦੌਰਾਨ ਵਿਕਾਸ ਰੁਕ ਗਿਆ ਹੈ। ਇਸ ਸਭ ਤੋਂ ਛੁਟਕਾਰਾ ਪਾਉਣ ਲਈ ਜਲੰਧਰ ਤੋਂ ਭਾਜਪਾ ਦੇ ਸੰਸਦ ਮੈਂਬਰ ਨੂੰ ਜੇਤੂ ਬਣਾਉ ਅਤੇ ਆਉਣ ਵਾਲੀਆਂ 2024 ਦੀਆਂ ਲੋਕ ਸਭਾ ਚੋਣਾਂ ਅਤੇ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਭਾਰੀ ਬਹੁਮਤ ਨਾਲ ਜਿੱਤ ਕੇ ਪੰਜਾਬ ਵਿਚ ਭਾਜਪਾ ਦੀ ਸਰਕਾਰ ਬਣਾਓ, ਤਾਂ ਜੋ ਪੰਜਾਬ ਵਿਚ ਸ਼ਾਂਤੀ ਸਥਾਪਿਤ ਹੋ ਸਕੇ ਅਤੇ ਪੰਜਾਬ ਵੀ ਭਾਜਪਾ ਸ਼ਾਸਤ ਰਾਜਾਂ ਵਾਂਗ ਤਰੱਕੀ ਕਰ ਸਕਦਾ ਹੈ। ਇੱਥੇ ਉਦਯੋਗਾਂ ਨੂੰ ਮਜ਼ਬੂਤ ਕੀਤਾ ਜਾ ਸਕਦਾ ਹੈ, ਰੁਜ਼ਗਾਰ ਵਿੱਚ ਵਾਧਾ ਹੋ ਸਕਦਾ ਹੈ ਅਤੇ ਪੰਜਾਬ ਇੱਕ ਵਾਰ ਫਿਰ ਦੇਸ਼ ਦੇ ਚੋਟੀ ਦੇ ਰਾਜਾਂ ਵਿੱਚ ਸ਼ਾਮਲ ਹੋ ਸਕਦਾ ਹੈ।
ਭਾਜਪਾ ਆਗੂਆਂ ਨੇ ਕਿਹਾ ਕਿ ਜਲੰਧਰ ਅਤੇ ਪੰਜਾਬ ਦੇ ਲੋਕਾਂ ਨੇ ਕਾਂਗਰਸ, ਅਕਾਲੀ ਦਲ, ਆਮ ਆਦਮੀ ਪਾਰਟੀ ਦਾ ਕਾਰਜਕਾਲ ਦੇਖ ਲਿਆ ਹੈ ਅਤੇ ਲੋਕ ਹੁਣ ਸਮਝ ਚੁੱਕੇ ਹਨ ਕਿ ਪੰਜਾਬ ਦਾ ਭਵਿੱਖ ਅਤੇ ਤਰੱਕੀ ਭਾਰਤੀ ਜਨਤਾ ਪਾਰਟੀ ਦੇ ਹੱਥਾਂ ਵਿੱਚ ਹੈ। ਇਸ ਲਈ ਲੋਕ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਨੀਤੀਆਂ ਅਤੇ ਯੋਜਨਾਵਾਂ ਤੋਂ ਪੂਰੀ ਤਰ੍ਹਾਂ ਪ੍ਰਭਾਵਿਤ ਅਤੇ ਯਕੀਨਨ ਹੋ ਚੁੱਕੇ ਹਨ ਅਤੇ ਪ੍ਰਧਾਨ ਮੰਤਰੀ ਦੇ ਹੱਥ ਮਜ਼ਬੂਤ ਕਰਨ ਲਈ ਤਿਆਰ ਹਨ। ਇਸ ਲਈ ਲੋਕ ਭਾਜਪਾ ਦੇ ਉਮੀਦਵਾਰ ਇੰਦਰ ਇਕਬਾਲ ਸਿੰਘ ਅਟਵਾਲ ਨੂੰ ਜ਼ਰੂਰ ਜਿਤਾਉਣਗੇ, ਤਾਂ ਜੋ ਜਲੰਧਰ ਸ਼ਹਿਰ ਦੀ ਨੁਹਾਰ ਮੁੜ ਲੀਹ ‘ਤੇ ਆ ਸਕੇ ਅਤੇ ਆਉਣ ਵਾਲੇ ਸਮੇਂ ‘ਚ ਪੰਜਾਬ ਵੀ ਤਰੱਕੀ ਦੀ ਰਾਹ ‘ਤੇ ਤੁਰ ਸਕੇI ਇਸ ਮੋਕੇ ਤੇ ਬੋਲਦਿਆਂ ਭਾਜਪਾ ਉਮੀਦਵਾਰ ਇੰਦਰ ਇਕਬਾਲ ਸਿੰਘ ਅਟਵਾਲ ਨੇ ਕਿਹਾ ਕਿ ਉਹ ਦਿਨ ਰਾਤ ਲੋਕਾਂ ਦੀ ਸੇਵਾ ਵਿੱਚ ਹਾਜ਼ਰ ਰਹਿਣਗੇ।

Leave a Reply

Your email address will not be published. Required fields are marked *