ਭਾਜਪਾ ਦੀ ਜਿੱਤ ਰੱਖੇਗੀ, ਪੰਜਾਬ ਦੇ ਉੱਜਵਲ ਭਵਿੱਖ ਦੀ ਨੀਂਹ : ਗਜੇਂਦਰ ਸਿੰਘ ਸ਼ੇਖਾਵਤ

ਭਾਜਪਾ ਦੀ ਜਿੱਤ ਰੱਖੇਗੀ, ਪੰਜਾਬ ਦੇ ਉੱਜਵਲ ਭਵਿੱਖ ਦੀ ਨੀਂਹ : ਗਜੇਂਦਰ ਸਿੰਘ ਸ਼ੇਖਾਵਤ

ਜਨਤਾ ਦੀ ਭਰੋਸੇਯੋਗਤਾ ਖਤਮ ਗੁਆ ਚੱਕੀ, ‘ਆਪ’ ਸਰਕਾਰ ਖਿਲਾਫ ਲੋਕਾਂ ‘ਚ ਹੈ ਗੁੱਸਾ ਤੇ ਰੋਸ : ਗਜੇਂਦਰ ਸਿੰਘ ਸ਼ੇਖਾਵਤ

ਜਲੰਧਰ 5 ਮਈ (ਸੁਨੀਲ ਕੁਮਾਰ ) : ਕੇਂਦਰੀ ਜਲ ਸ਼ਕਤੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਕਿਹਾ ਕਿ ਅੱਜ ਤੋਂ ਪਹਿਲਾਂ ਜੇਕਰ ਪੰਜਾਬ ਦੇ ਲੋਕਾਂ ਨੇ ਕਦੇ ਵੋਟਾਂ ਪਾਈਆਂ ਹਨ ਤਾਂ ਕਦੇ ਸੰਪਰਦਾ ਦੇ ਨਾਂ ‘ਤੇ, ਜਾਂ ਕਦੇ ਧਰਮ ਦੇ ਨਾਂ ‘ਤੇ ਜਾਂ ਤੁਸੀਂ ਆਪਣੀ ਪਾਰਟੀ ਦੀ ਵਚਨਬੱਧਤਾ ਦੇ ਨਾਂ ‘ਤੇ ਵੋਟ ਜ਼ਰੂਰ ਪਾਈ ਹੋਵੇਗੀI ਪਰ ਇਸ ਵਾਰ ਜਲੰਧਰ ਦੀ ਜਿਮਣੀ ਚੋਣ ਬਹੁਤ ਅਹਿਮ ਹੋਵੇਗੀ। ਇਸ ਮੌਕੇ ਸ਼ੇਖਾਵਤ ਦੇ ਨਾਲ ਸੰਸਦ ਮੈਂਬਰ ਹੰਸ ਰਾਜ ਹੰਸ, ਰਾਸ਼ਟਰੀ ਬੁਲਾਰੇ ਆਰਪੀ ਸਿੰਘ, ਭਾਜਪਾ ਦੇ ਸੂਬਾ ਮੀਤ ਪ੍ਰਧਾਨ ਡਾ: ਸੁਭਾਸ਼ ਸ਼ਰਮਾ, ਕੇਵਲ ਸਿੰਘ ਢਿੱਲੋਂ, ਆਰਪੀ ਮਿੱਤਲ ਆਦਿ ਵੀ ਮੌਜੂਦ ਸਨ।
ਵਿਧਾਨ ਸਭਾ ਹਲਕਾ ਸ਼ਾਹਕੋਟ ਵਿਖੇ ਹੋਈ ਵਿਸ਼ਾਲ ਜਨ ਸਭਾ ਨੂੰ ਸੰਬੋਧਨ ਕਰਦਿਆਂ ਗਜੇਂਦਰ ਸਿੰਘ ਸ਼ੇਖਾਵਤ ਨੇ ਕਿਹਾ ਕਿ ਨਾ ਤਾਂ ਪੰਜਾਬ ਦੀ ਸਰਕਾਰ ਬਦਲੇਗੀ ਅਤੇ ਨਾ ਹੀ ਕੇਂਦਰ ਦੀ ਮੋਦੀ ਸਰਕਾਰ ਨੂੰ ਇਸ ਨਾਲ ਕੋਈ ਫਰਕ ਪਵੇਗਾ, ਪਰ ਪੰਜਾਬ ਲਈ ਇਹ ਚੋਣ ਇਸਲਈ ਵੀ ਬਹੁਤ ਜ਼ਰੂਰੀ ਹੈ, ਕਿਉਂਕਿ ਇਸ ਨਾਲ ਹੀ ਪੰਜਾਬ ਦੇ ਸੁਨਹਿਰੇ ਭਵਿੱਖ ਦਾ ਬੀਜ ਬੀਜਿਆ ਜਾਏਗਾ। ਗਜੇਂਦਰ ਸਿੰਘ ਸ਼ੇਖਾਵਤ ਨੇ ਕਿਹਾ ਕਿ ਤੁਸੀਂ ਪਹਿਲਾਂ ਵੀ ਵੋਟਾਂ ਪਾਈਆਂ ਹੋਣਗੀਆਂ, ਪਰ ਇਹ ਵੋਟਾਂ ਉਹਨਾਂ ਸਾਰੀਆਂ ਨਾਲੋਂ ਬਹੁਤ ਵੱਖਰੀਆਂ ਹਨ, ਕਿਉਂਕਿ ਇਸ ਵਾਰ ਤੁਸੀਂ ਆਪਣੇ ਬੱਚਿਆਂ ਦੇ ਭਵਿੱਖ, ਪੰਜਾਬ ਦੀ ਖੁਸ਼ਹਾਲੀ ਅਤੇ ਪੰਜਾਬ ਵਿੱਚ ਰੁਜ਼ਗਾਰ, ਪੰਜਾਬ ਵਿੱਚ ਅਮਨ-ਸ਼ਾਂਤੀ ਲਈ, ਅਮਨ-ਕਾਨੂੰਨ ਦੀ ਸਥਾਪਤੀ ਲਈ, ਪੰਜਾਬ ਨੂੰ ਨਸ਼ਿਆਂ ਤੋਂ ਮੁਕਤ ਕਰਨ ਲਈ, ਪੰਜਾਬ ਨੂੰ ਆਪਣੀ ਗੁਆਚੀ ਹੋਈ ਸ਼ਾਨ ਮੁੜ ਹਾਸਲ ਕਰਨ ਲਈ, ਪੰਜਾਬ ਨੂੰ ਮੁੜ ਤੋਂ ਖੁਸ਼ਹਾਲ ਸੂਬਾ ਬਣਾਉਣ ਲਈ, ਪੰਜਾਬ ਵਿੱਚ ਕਿਸਾਨੀ ਨੂੰ ਖੁਸ਼ਹਾਲ ਕਰਨ ਲਈ, ਸਾਨੂੰ ਸਾਰੀਆਂ ਨੂੰ ਬੀਜ ਬੀਜਣ ਦੀ ਲੋੜ ਹੈ। ਅੱਜ ਇਹ ਚੋਣ ਇਸ ਲਈ ਮਹੱਤਵਪੂਰਨ ਹੈ ਕਿਉਂਕਿ ਇਸ ਸਰਕਾਰ ਨੇ ਪੰਜਾਬ ਵਿੱਚ ਵੱਡੇ-ਵੱਡੇ ਸੁਪਨੇ ਦਿਖਾ ਕੇ, ਵੱਡੀਆਂ ਤਬਦੀਲੀਆਂ ਦੀਆਂ ਆਸਾਂ ਜਗਾ ਕੇ ਅਤੇ ਵੱਡੀਆਂ ਖਾਹਿਸ਼ਾਂ ਤੇ ਉਮੀਦਾਂ ਦਿਖਾ ਕੇ ਵੋਟਾਂ ਹਾਸਲ ਕੀਤੀਆਂ ਸਨ। ਪੰਜਾਬ ਦੇ ਲੋਕਾਂ ਨੇ ਆਪਣੇ ਦਿਲਾਂ ‘ਚ ਵੱਡੀ ਤਬਦੀਲੀ ਦੀ ਆਸ ਨਾਲ ਛਪਰ ਪਾੜ ਕੇ ਵੋਟਾਂ ਪਾਈਆਂ ਸਨ, ਪਰ ਉਹ ਸਭ ਝੂਠ ਨਿਕਲਿਆ। ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇਨ੍ਹਾਂ ਵਿੱਚੋਂ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ।
ਸ਼ੇਖਾਵਤ ਨੇ ਕਿਹਾ ਕਿ ਅੱਜ ਪੰਜਾਬ ਦੇ ਲੋਕ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਹੇ ਹਨ। ਅੱਜ ਮੈਂ ਆਪਣੇ ਪ੍ਰੋਗਰਾਮਾਂ ਦੇ ਸਿਲਸਿਲੇ ਵਿੱਚ ਪੰਜਾਬ ਦੇ ਕਈ ਇਲਾਕਿਆਂ ਵਿੱਚ ਘੁੰਮਿਆ ਹਾਂ। ਅੱਜ ਸਾਰੇ ਇਲਾਕੇ ਦੇ ਲੋਕ ਰੋਹ ਤੇ ਗੁੱਸੇ ਨਾਲ ਭਰੇ ਬੈਠੇ ਹਨ। ਗਜੇਂਦਰ ਸਿੰਘ ਸ਼ੇਖਾਵਤ ਨੇ ਕਿਹਾ ਕਿ ਮੌਜੂਦਾ ਸਰਕਾਰ ਪ੍ਰਤੀ ਲੋਕਾਂ ਵਿੱਚ ਭਾਰੀ ਰੋਸ ਹੈ। ਉਨ੍ਹਾਂ ਕਿਹਾ ਕਿ ਮੇਰੀ ਪਿਛਲੀ ਲੁਧਿਆਣਾ ਫੇਰੀ ਦੌਰਾਨ ਮੈਨੂੰ ਸਥਾਨਕ ਲੋਕਾਂ ਵੱਲੋਂ ਦੱਸਿਆ ਗਿਆ ਸੀ ਕਿ ਪਹਿਲਾਂ ਵੱਡੇ ਕਾਰੋਬਾਰੀਆਂ ਅਤੇ ਉਦਯੋਗਪਤੀਆਂ ਤੋਂ ਜਬਰੀ ਵਸੂਲੀ ਕੀਤੀ ਜਾਂਦੀ ਸੀ, ਪਰ ਫੇਰੀ ਦੌਰਾਨ ਮੈਨੂੰ ਇੱਕ ਪਨੀਰ ਦੇ ਪਕੌੜੇ ਵੇਚਣ ਵਾਲੇ ਬਾਰੇ ਪਤਾ ਲੱਗਾ, ਜਿਸ ਕੋਲੋਂ ਵੀ ਜਬਰੀ ਵਸੂਲੀ ਕੀਤੀ ਜਾ ਰਹੀ ਸੀ, ਜੋ ਕਿ ਇੱਕ ਸਥਾਨਕ ਵਿਧਾਇਕ ਦੀ ਸਰਪ੍ਰਸਤੀ ਹੇਠ ਕੀਤਾ ਜਾ ਰਿਹਾ ਹੈ।
ਗਜੇਂਦਰ ਸਿੰਘ ਸ਼ੇਖਾਵਤ ਨੇ ਕਿਹਾ ਕਿ ਮੈਂ ਤੁਹਾਨੂੰ ਸਾਰਿਆਂ ਨੂੰ ਚੇਤਾਵਨੀ ਦੇਣ ਆਇਆ ਹਾਂ ਕਿ ਇਹ ਚੋਣ ਇਸਲਈ ਵੀ ਜ਼ਰੂਰੀ ਹੈ ਕਿਉਂਕਿ ਇਹ ਸਰਕਾਰ ਤੁਹਾਡੀਆਂ ਵੋਟਾਂ ਦੇ ਸਿਰਹਾਣੇ ‘ਤੇ ਸੌਂ ਰਹੀ ਹੈ ਅਤੇ ਇਸ ਸਰਕਾਰ ਨੇ ਲੁੱਟ-ਖਸੁੱਟ ਦੇ ਧੰਧਿਆਂ ਵਿੱਚ ਸਲਿੰਪਤ ਹੈ। ਇਸ ਗੂੰਗੀ ਅਤੇ ਬਹਰੀ ਸਰਕਾਰ ਨੂੰ ਜਗਾਉਣ ਲਈ ਇਹ ਚੋਣਾਂ ਬਹੁਤ ਜ਼ਰੂਰੀ ਹਨ ਅਤੇ ਤੁਸੀਂ ਸਾਰੇ ਜਲੰਧਰ ਵਾਸੀ ਭਾਰਤੀ ਜਨਤਾ ਪਾਰਟੀ ਅਤੇ ਅਕਾਲੀ ਦਲ ਯੂਨਾਈਟਿਡ ਦੇ ਸਾਂਝੇ ਉਮੀਦਵਾਰ ਇੰਦਰ ਇਕਬਾਲ ਸਿੰਘ ਅਟਵਾਲ ਨੂੰ ਇਸ ਚੋਣ ਵਿੱਚ ਭਾਰੀ ਬਹੁਮਤ ਨਾਲ ਜਿਤਾ ਕੇ ਪੰਜਾਬ ਦੇ ਸੁਨਹਿਰੀ ਭਵਿੱਖ ਦੀ ਨੀਂਹ ਰਖੋਗੇ।

Leave a Reply

Your email address will not be published. Required fields are marked *